
ਅੱਜ ਦਾ ਦਿਨ ਪੰਜਾਬ ਦੀ ਸਿਆਸਤ ਵਿਚ ਕਾਫ਼ੀ ਅਹਿਮ ਰਿਹਾ ਹੈ। ਇਕ ਪਾਸੇ, ਸ਼੍ਰੀ ਦਰਬਾਰ ਸਾਹਿਬ ਵਿਚ ਬਾਗੀ ਟਕਸਾਲੀ...
ਪਟਿਆਲਾ (ਸਸਸ) : ਅੱਜ ਦਾ ਦਿਨ ਪੰਜਾਬ ਦੀ ਸਿਆਸਤ ਵਿਚ ਕਾਫ਼ੀ ਅਹਿਮ ਰਿਹਾ ਹੈ। ਇਕ ਪਾਸੇ, ਸ਼੍ਰੀ ਦਰਬਾਰ ਸਾਹਿਬ ਵਿਚ ਬਾਗੀ ਟਕਸਾਲੀ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਐਲਾਨ ਕੀਤਾ ਗਿਆ ਅਤੇ ਦੂਜੇ ਪਾਸੇ ਪਟਿਆਲਾ ਵਿਚ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਲੋਕ ਇਨਸਾਫ਼ ਪਾਰਟੀ ਅਤੇ ਬਸਪਾ ਵਲੋਂ ਇਕੱਠੇ ਹੋ ਕੇ ਚੋਣ ਲੜਨ ਦਾ ਐਲਾਨ ਕਰ ਦਿਤਾ ਗਿਆ ਹੈ।
Khaira-Gandhi-Bains declares fight together in elections8 ਤਾਰੀਖ਼ ਨੂੰ ਬਠਿੰਡਾ ਵਿਚ ਸ਼ੁਰੂ ਹੋਇਆ ਇਨਸਾਫ਼ ਮੋਰਚਾ ਅੱਜ ਪਟਿਆਲਾ ਵਿਚ ਖ਼ਤਮ ਹੋਇਆ। ਇਸ ਦੌਰਾਨ ਸੁਖਪਾਲ ਖਹਿਰਾ ਵਲੋਂ ਕੀਤੀ ਗਈ ਰੈਲੀ ਵਿਚ ਡਾ. ਧਰਮਵੀਰ ਗਾਂਧੀ ਅਤੇ ਬੈਂਸ ਬਰੱਦਰਸ ਸਮੇਤ ਹੋਰ ਵੱਡੇ ਨੇਤਾਵਾਂ ਨੇ ਹਿੱਸਾ ਲਿਆ। ਉਕਤ ਨੇਤਾਵਾਂ ਨੇ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਤੋਂ ਮੁਕਤ ਕਰਵਾਉਣ ਦਾ ਐਲਾਨ ਕੀਤਾ ਹੈ।
Khaira-Gandhi-Bains declares fight together in elections