
ਪੁਲਿਸ ਨੇ ਦੱਸਿਆ ਇਲਾਕੇ ਅੰਦਰ ਹੋਰ ਵੀ ਅਜਿਹੇ ਗਿਰੋਹ ਚਲਾਏ ਜਾ ਰਹੇ ਹਨ, ਜਿਨ੍ਹਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਡੇਰਾਬੱਸੀ: ਹੰਡੇਸਰਾ ਪੁਲਿਸ ਨੇ ਸੱਟਾ ਲਗਾਉਣ ਵਾਲੇ ਗਿਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖਿਲ਼ਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਆਈਪੀਐਸ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਐਸਐਸਪੀ ਡਾ. ਸੰਦੀਪ ਗਰਗ , ਐਸਪੀ ਰੂਰਲ ਦੇ ਨਵਰੀਤ ਸਿੰਘ ਵਿਰਕ ਦੀਆਂ ਹਦਾਇਤਾਂ ਮੁਤਾਬਕ ਥਾਣਾ ਹੰਡੇਸਰਾ ਦੀ ਪੁਲਿਸ ਨੇ ਛਾਪੇਮਾਰੀ ਦੌਰਾਨ ਸੱਟਾ ਚਲਾ ਰਹੇ ਗਿਰੋਹ ਦੇ ਮੁੱਖ ਸਰਗਨਾ ਸਣੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਨੰਬਰਾਂ ਦੇ ਆਧਾਰ ’ਤੇ ਸੱਟਾ ਲਗਾਉਂਦੇ ਸਨ, ਜਿਸ ਦਾ ਨੰਬਰ ਲੱਗ ਜਾਂਦਾ ਸੀ ਉਸ ਨੂੰ 1 ਰੁਪਏ ਦੇ 80 ਰੁਪਏ ਮਿਲਦੇ ਸਨ। ਬਾਕੀਆਂ ਦੇ ਪੈਸੇ ਜ਼ਬਤ ਹੋ ਜਾਂਦੇ ਸਨ। ਪੁਲਿਸ ਨੇ ਦੱਸਿਆ ਇਲਾਕੇ ਅੰਦਰ ਹੋਰ ਵੀ ਅਜਿਹੇ ਗਿਰੋਹ ਚਲਾਏ ਜਾ ਰਹੇ ਹਨ, ਜਿਨ੍ਹਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਗੌਰਵ ਕੁਮਾਰ ਪੁੱਤਰ ਲਕਸ਼ਮਣ ਦਾਸ ਵਾਸੀ ਅੰਬਾਲਾ ਕੈਂਟ, ਸੰਜੇ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਅੰਬਾਲਾ ਕੈਂਟ, ਵਿਨੈ ਪੁੱਤਰ ਵਿਜੈ ਕੁਮਾਰ ਵਾਸੀ ਅੰਬਾਲਾ ਕੈਂਟ, ਸਤੀਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਅੰਬਾਲਾ ਕੈਂਟ, ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸ਼ਾਹਪੁਰ ਅੰਬਾਲਾ ਕੈਂਟ ਵਜੋਂ ਹੋਈ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਸੱਟੇ ਦੀ ਕੁੱਲ 40530/- ਰੁਪਏ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਉਕਤ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਇਸ ਗਿਰੋਹ ਨੂੰ ਚਲਾਉਣ ਵਾਲੇ ਮੁੱਖ ਮੈਂਬਰ ਸੁਨਿਲ ਕੁਮਾਰ ਪੁੱਤਰ ਜਹਾਂਗੀਰ ਸਿੰਘ ਵਾਸੀ ਚੰਡੀਗੜ੍ਹ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।