ਅਗਲਾ ਹਰ ਦਿਨ ਪੰਜਾਬ ਵਾਸੀਆਂ ਲਈ ਰਾਹਤਾਂ ਵਾਲਾ ਹੋਵੇਗਾ : ਮਨਪ੍ਰੀਤ ਸਿੰਘ ਬਾਦਲ
Published : Mar 17, 2020, 8:13 am IST
Updated : Mar 17, 2020, 8:13 am IST
SHARE ARTICLE
Indian Politician Manpreet Singh Badal
Indian Politician Manpreet Singh Badal

ਮੁੱਖ ਮੰਤਰੀ ਦੀ ਹਾਜ਼ਰੀ 'ਚ ਭਵਿੱਖ ਦੇ ਪ੍ਰੋਗਰਾਮਾਂ 'ਤੇ ਬੋਲੇ ਮੰਤਰੀ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਪੰਜਾਬ ਭਵਨ ਵਿਚ ਕੀਤੇ ਪ੍ਰੋਗਰਾਮ ਦੌਰਾਨ ਚਾਰ ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਅਤੇ ਵਿਜੈ ਇੰਦਰ ਸਿੰਗਲਾ ਨੇ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੇ ਕੁੱਝ ਅਹਿਮ ਪ੍ਰੋਗਰਾਮਾਂ ਬਾਰੇ ਵਿਚਾਰ ਰੱਖੇ।

 

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਖ਼ਜ਼ਾਨੇ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਖੜ੍ਹਾ ਕਰ ਕੇ ਛੱਡ ਗਈ ਸੀ। ਕਾਂਗਰਸ ਸਰਕਾਰ ਨੇ 3 ਸਾਲਾਂ ਵਿਚ ਬੜਾ ਸੰਜਮ ਵਰਤ ਕੇ ਮੁਸ਼ਕਲਾਂ ਦੇ ਬਾਵਜੂਦ ਰਾਜ ਨੂੰ ਆਰਥਕ ਪੱਖੋਂ ਮੁੜ ਪੈਰਾਂ 'ਤੇ ਖੜਾ ਕੀਤਾ ਹੈ। ਪਰ ਇਸ ਨਾਲ ਸੰਤੁਸ਼ਟੀ ਨਹੀਂ, ਜਦ ਤਕ ਪੰਜਾਬ ਮੁੜ ਪਹਿਲੇ ਸਥਾਨ 'ਤੇ ਨਹੀਂ ਆ ਜਾਂਦਾ।

 

ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਵਾਅਦੇ 2 ਸਾਲਾਂ ਦੇ ਸਮੇਂ ਵਿਚ ਪੂਰੇ ਕਰ ਦਿਤੇ ਜਾਣਗੇ। ਅਗਲਾ ਹਰ ਦਿਨ ਪੰਜਾਬ ਵਾਸੀਆਂ ਲਈ ਬੇਹਤਰ ਤੇ ਰਾਹਤਾਂ ਦੇਣ ਵਾਲਾ ਹੋਵੇਗਾ। 6ਵਾਂ ਤਨਖ਼ਾਹ ਕਮਿਸ਼ਨ ਇਸੇ ਸਾਲ ਲਾਗੂ ਕੀਤਾ ਜਾਵੇਗਾ। ਮੁਲਜ਼ਮਾਂ ਦੇ ਬਕਾਇਆ ਬਿਲ ਕਲੀਅਰ ਕਰ ਦਿਤੇ ਹਨ। ਪਾਵਰ ਕਾਮ ਦੀ ਦੇਣਦਾਰੀ 5500 ਕਰੋੜ ਤੋਂ ਘੱਟ ਕੇ 2500 ਕਰੋੜ ਰਹਿ ਗਈ ਹੈ।

 

ਮੁਲਾਜ਼ਮਾਂ ਦੀ ਸੇਵਾ ਮੁਕਤੀ 58 ਸਾਲ ਕਰਨ ਨਾਲ ਸਰਕਾਰ ਨੂੰ 4000 ਕਰੋੜ ਰੁਪਏ ਦਾ ਇੰਤਜ਼ਾਮ ਵੀ ਕਰਨਾ ਪਿਆ ਹੈ ਪਰ ਇਕ ਮੁਲਾਜ਼ਮ ਰਿਟਾਇਰ ਹੋਣ 'ਤੇ 3 ਮੁਲਾਜ਼ਮ ਭਰਤੀ ਕੀਤੇ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ। ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ 21000 ਕਲੋਨੀਆਂ ਰੈਗੂਲਰ ਕੀਤੀਆਂ ਗਈਆਂ ਹਨ ਅਤੇ ਹੁਣ ਸ਼ਹਿਰੀ ਅਣਅਧਿਕਾਰਤ ਇਮਾਰਤਾਂ ਰੈਗੂਲਰ ਕਰਨ ਲਈ ਛੇਤੀ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ।

 punjab government Captain Amrinder Singh punjab government Captain Amrinder Singh

ਸਲੱਮ ਵਿਕਾਸ ਐਕਟ ਲਾਗੂ ਹੋਣ ਨਾਲ ਝੂਗੀਆਂ ਵਾਲਿਆਂ ਨੂੰ ਮਾਲਕੀ ਦੇ ਹੱਕ ਮਿਲਣਗੇ। ਤਕਨੀਕੀ ਤੇ ਉਦਯੋਗਿਕ ਸਿਖਲਾਈ, ਸੱਭਿਆਚਾਰਕ ਤੇ ਸੈਰ-ਸਪਾਟਾ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 58 ਸਾਲ ਸੇਵਾ ਮੁਕਤੀ ਦੀ ਉਮਰ ਹੋਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਖੁਲ੍ਹਣਗੇ। ਸਰਕਾਰ ਨੇ ਪਹਿਲਾਂ 12 ਲੱਖ ਤੋਂ ਵੱਧ ਨੌਜਵਾਨਾਂ ਨੂੰ ਕੰਪਨੀਆਂ, ਸਰਕਾਰੀ ਵਿਭਾਗਾਂ ਤੇ ਸਵੈ ਰੁਜ਼ਗਾਰ ਸਕੀਮਾਂ ਰਾਹੀਂ ਰੁਜ਼ਗਾਰ ਦਿਤਾ ਅਤੇ ਭਵਿੱਖ ਵਿਚ ਸਰਕਾਰੀ ਨੌਕਰੀਆਂ ਵਧੇਰੇ ਦਿਤੀਆਂ ਜਾਣਗੀਆਂ।

StudentsStudents

ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਿਆ ਦੀਆਂ ਪੁਸਤਕਾਂ ਮਾਂ ਬੋਲੀ 'ਚ ਛਪਵਾਈਆਂ ਜਾ ਰਹੀਆਂ ਹਨ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਦਿਵਸ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 350 ਸਾਲਾ ਦਿਵਸ ਵਾਂਗ ਵੱਡੀ ਪੱਧਰ 'ਤੇ ਮਨਾਇਆ ਜਾਵੇਗਾ। ਤਰਨਤਾਰਨ ਵਿਖੇ ਖੋਲ੍ਹੀ ਜਾ ਰਹੀ ਲਾਅ ਯੂਨੀਵਰਸਿਟੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਂ 'ਤੇ ਹੋਵੇਗੀ। ਗਦਰੀ ਬਾਬਾ ਸੋਹਨ ਸਿੰਘ ਭਕਨਾ ਅਤੇ ਡਾ. ਬੀ.ਆਰ. ਅੰਬੇਦਕਰ ਦੀਆਂ ਯਾਦਗਾਰਾਂ ਵੀ ਸਥਾਪਤ ਕੀਤੀਆਂ ਜਾਣਗੀਆਂ।

Manpreet Singh Badal Manpreet Singh Badal

ਸਕੂਲ ਸਿਖਿਆ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅਪਣੇ ਵਿਭਾਗ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਨੂੰ ਅਹਿਮ ਪ੍ਰਾਪਤੀ ਦਸਿਆ। ਸਕੂਲਾਂ ਵਿਚ ਦਾਖ਼ਲੇ ਵਧੇ ਹਨ ਤੇ ਰਿਜ਼ਲਟ ਪ੍ਰਾਈਵੇਟ ਸਕੂਲਾਂ ਤੋਂ ਚੰਗੇ ਆਏ ਹਨ।

Manpreet Singh Badal Manpreet Singh Badal

5500 ਸਮਾਰਟ ਸਕੂਲ ਸਥਾਪਤ ਕੀਤੇ ਅਤੇ ਬਾਕੀ 2 ਸਾਲਾਂ ਵਿਚ ਐਨ.ਆਰ.ਆਈਜ਼. ਦੇ ਸਹਿਯੋਗ ਨਾਲ ਬਣਾ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਆਨ ਲਾਈਨ ਟਰਾਂਸਫ਼ਰ ਪਾਲਸੀ ਵਿਚ ਰਾਜ ਨੇ ਪਹਿਲ ਕਦਮੀ ਕੀਤੀ ਹੈ। 23156 ਅਧਿਆਪਕਾਂ ਦੀ ਨਵੀਂ ਭਰਤੀ 'ਚੋਂ 14000 ਰੈਗੂਨੂੰਲਰ ਕੀਤੇ ਗਏ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement