
ਜਥੇਦਾਰ ਬਘੌਰਾ ਨੂੰ ਬੀ.ਕੇ.ਯੂ. (ਲੱਖੋਵਾਲ) ਵਿਚ ਮਿਲਿਆ ਅਹੁਦਾ
ਪਟਿਆਲਾ ਜ਼ਿਲ੍ਹੇ ਦੇ ਪ੍ਰਚਾਰ ਸਕੱਤਰ ਦੀ ਜ਼ਿੰਮੇਵਾਰੀ ਮਿਲੀ
ਚੰਡੀਗੜ੍ਹ, 16 ਮਈ (ਭੁੱਲਰ): ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕਿਸਾਨ ਆਗੂ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੂੰ ਬੀ.ਕੇ.ਯੂ. (ਲੱਖੋਵਾਲ) ਦਾ ਜ਼ਿਲ੍ਹਾ ਪਟਿਆਲਾ ਦਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਬੀ.ਕੇ.ਯੂ. (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਭੇਡਪੁਰੀ ਤੇ ਹੋਰ ਅਹੁਦੇਦਾਰਾਂ ਨਾਲ ਸਲਾਹ ਮਸ਼ਵਰੇ ਬਾਅਦ ਕੀਤੀ ਹੈ।
ਜਥੇਦਾਰ ਬਘੌਰਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਘੌਰਾ ਦੇ ਵਾਸੀ ਹਨ, ਜੋ ਰਾਜਪੁਰਾ ਤਹਿਸੀਲ ਦੇ ਘਨੌਰ ਖੇਤਰ ਵਿਚ ਪੈਂਦਾ ਹੈ। ਇਹ ਨਿਯੁਕਤੀ ਯੂਨੀਅਨ ਦੀ ਮਜ਼ਬੂਤੀ ਲਈ ਪ੍ਰਚਾਰ ਮੁਹਿੰਮ ਵਿਚ ਤੇਜ਼ੀ ਲਿਆਉਣ ਲਈ ਕੀਤੀ ਗਈ ਹੈ। ਜਥੇਦਾਰ ਬਘੌਰਾ ਨੇ ਲੰਮਾ ਸਮਾਂ ਅਕਾਲੀ ਦਲ ਵਿਚ ਵੀ ਕੰਮ ਕੀਤਾ ਹੈ ਪਰ ਉਹ ਬਾਅਦ ਵਿਚ ਕਿਸਾਨ ਲਹਿਰ ਵਿਚ ਸਰਗਰਮ ਹੋ ਗਏ ਸਨ।
ਉਨ੍ਹਾਂ ਨਿਯੁਕਤੀ ਲਈ ਯੂਨੀਅਨ ਦਾ ਧਨਵਾਦ ਕਰਦਿਆਂ ਕਿਸਾਨ ਅੰਦੋਲਨ ਲਈ ਡੱਟ ਕੇ ਕੰਮ ਕਰਨ ਦਾ ਐਲਾਨ ਕੀਤਾ ਹੈ।