
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਨਵਜੋਤ ਸਿੱਧੂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ।
ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਨਵਜੋਤ ਸਿੱਧੂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ। ਤਾਜ਼ਾ ਟਵੀਟ ਜ਼ਰੀਏ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਸਾਲ 2018 ਤੋਂ ਬਾਦਲਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਸਫ਼ਾਈ ਦੇਣ ਲਈ ਲਲਕਾਰ ਰਹੇ ਹਨ ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ।
Navjot Sidhu
ਉਹਨਾਂ ਟਵੀਟ ਕੀਤਾ, ‘ਮੈਂ 6 ਨਵੰਬਰ 2018 ਤੋਂ ਬਾਦਲਾਂ ਨੂੰ, ਉਹਨਾਂ 'ਤੇ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਸਫ਼ਾਈ ਦੇਣ ਲਈ ਲਲਕਾਰ ਰਿਹਾ ਹਾਂ। ਉਹ ਡੇਰਾ ਸਾਧ ਨੂੰ ਵੋਟ ਬੈਂਕ ਦੀ ਰਾਜਨੀਤੀ ਵਾਸਤੇ ਇਸਤੇਮਾਲ ਕਰਦੇ ਸੀ। ਇਹਨਾਂ ਤੱਥਾਂ ਬਾਰੇ ਬਾਦਲਾਂ ਦਾ ਕੀ ਕਹਿਣਾ ਹੈ? ਕਈ ਸਾਲ ਹੋ ਗਏ, ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ।‘
Sukhbir Badal
ਇਸ ਤੋਂ ਪਹਿਲਾਂ ਬੀਤੇ ਦਿਨ ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ਜਵਾਬ ਦਿੰਦਿਆਂ ਕਿਹਾ ਸੀ ਕਿ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ’ਚ ਤੁਹਾਡੇ ਵਿਰੁਧ ਬਹੁਤ ਸਬੂਤ ਹਨ। ਸਿੱਧੂ ਨੇ ਟਵੀਟ ਰਾਹੀਂ ਸੋਸ਼ਲ ਮੀਡੀਆ ਉਪਰ ਅਪਣੀਆਂ ਪੁਰਾਣੀਆਂ ਵੀਡੀਉ ਵੀ ਜਾਰੀ ਕੀਤੀਆਂ ਹਨ, ਜਿਸ ’ਚ ਸਬੂਤ ਲਈ ਤੱਥ ਪੇਸ਼ ਕੀਤੇ ਗਏ ਸਨ।
Navjot Sidhu
ਉਹ ਵੀਡੀਉ ਵੀ ਜਾਰੀ ਕੀਤੀ ਹੈ ਜੋ ਉਹਨਾਂ ਵਲੋਂ 2018 ’ਚ ਜਾਰੀ ਕੀਤੀ ਸੀ। ਇਸ ’ਚ ਡਾਕਟਰਾਂ, ਡੀ.ਜੀ.ਪੀ. ਤੇ ਅਧਿਕਾਰੀਆਂ ਦੇ ਬਿਆਨ ਹਨ, ਜੋ ਸਾਬਤ ਕਰਦੇ ਹਨ ਕਿ 14-15 ਅਕਤੂਬਰ ਦੀ ਰਾਤ ਨੂੰ ਕੋਟਕਪੂਰਾ ਚੌਕ ’ਚ ਹੋਈ ਗੋਲੀਬਾਰੀ ਤਤਕਾਲੀਨ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੋਈ ਸੀ।