ਨਵਜੋਤ ਸਿੰਘ ਸਿੱਧੂ ਨੇ ਪੰਜਾਬ ਬਾਰੇ ਰਾਹੁਲ ਨੂੰ ਵਖਰੀ ਰੀਪੋਰਟ ਸੌਂਪੀ ?
Published : Nov 17, 2018, 10:43 am IST
Updated : Nov 17, 2018, 10:43 am IST
SHARE ARTICLE
Rahul Gandhi
Rahul Gandhi

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਜ਼ਾ ਦਿੱਲੀ ਫੇਰੀ ਨੇ ਪੰਜਾਬ ਦੇ ਸੱਤਾਧਾਰੀ ਹਲਕਿਆਂ 'ਚ ਮੰਤਰੀ ਮੰਡਲ 'ਚ ਫੇਰਬਦਲ ਬਾਬਤ ਚਰਚਾ ਛੇੜ ਦਿਤੀ........

ਚੰਡੀਗੜ੍ਹ (ਨੀਲ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਜ਼ਾ ਦਿੱਲੀ ਫੇਰੀ ਨੇ ਪੰਜਾਬ ਦੇ ਸੱਤਾਧਾਰੀ ਹਲਕਿਆਂ 'ਚ ਮੰਤਰੀ ਮੰਡਲ 'ਚ ਫੇਰਬਦਲ ਬਾਬਤ ਚਰਚਾ ਛੇੜ ਦਿਤੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਕੁਝ ਮੰਤਰੀਆਂ ਅਤੇ ਬੜੇ ਹੀ ਖ਼ਾਸ ਨੌਕਰਸ਼ਾਹਾਂ ਦੇ ਕਾਂਗਰਸੀਆਂ ਨਾਲ ਵਤੀਰੇ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਡਾਢੇ ਨਾਖੁਸ਼ ਦਸੇ ਜਾ ਰਹੇ ਹਨ। ਕੌਮੀ ਕਾਂਗਰਸ ਪ੍ਰਧਾਨ ਅਤੇ ਪੰਜਾਬ ਦੇ ਮੁਖ ਮੰਤਰੀ ਦਰਮਿਆਨ ਵੀਰਵਾਰ ਨੂੰ ਦਿਲੀ ਵਿਖੇ ਕਰੀਬ 20 ਮਿੰਟ ਇਕੱਲਿਆਂ ਹੋਈ ਗੱਲਬਾਤ ਦੌਰਾਨ ਪੰਜਾਬ ਮੰਤਰੀ ਮੰਡਲ ਦੇ ਰੀਪੋਰਟ ਕਾਰਡ ਬਾਰੇ ਕਾਫੀ ਖੁੱਭ ਕੇ ਚਰਚਾ ਹੋਈ ਦੱਸੀ ਜਾ ਰਹੀ ਹੈ। 

ਸੂਤਰਾਂ ਮੁਤਾਬਕ ਰਾਹੁਲ ਪੰਜਾਬ ਦੇ ਬਹੁਤੇ ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਕੋਈ ਬਹੁਤੇ ਖ਼ੁਸ਼ ਨਹੀਂ ਹਨ। ਉਨ੍ਹਾਂ ਕੋਲ ਕੁਝ ਮੰਤਰੀਆਂ ਵਿਰੁਧ ਵਰਕਰਾਂ ਤੇ ਵਿਧਾਇਕਾਂ ਵਲੋਂ ਆਈਆਂ ਲਗਾਤਾਰ ਸ਼ਿਕਾਇਤਾਂ ਨੂੰ ਉਨ੍ਹਾਂ ਗੰਭੀਰਤਾ ਨਾਲ ਲਿਆ ਹੈ। ਜਿਸ ਕਰ ਕੇ ਪੰਜਾਬ ਮੰਤਰੀ ਮੰਡਲ ਵਿਚ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਰਬਦਲ ਸੰਭਵ ਦਸਿਆ ਜਾ ਰਿਹਾ ਹੈ। ਜਾਣਕਾਰ ਹਲਕਿਆਂ ਮੁਤਾਬਕ ਪੰਜਾਬ ਦੇ ਮੌਜੂਦਾ ਮੰਤਰੀ ਮੰਡਲ ਵਿਚੋਂ ਦੋ ਮੰਤਰੀਆਂ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ ਜਦਕਿ ਤਿੰਨ ਮੰਤਰੀਆਂ ਦੇ ਵਿਭਾਗ ਬਦਲੇ ਜਾ ਰਹੇ ਹੋਣ ਦੀ ਵੀ ਨੌਬਤ ਆ ਗਈ ਦੱਸੀ ਜਾ ਰਹੀ ਹੈ।

Captain Amrinder Singh Captain Amrinder Singh

ਇਹ ਵੀ ਪਤਾ ਲਗਿਆ ਹੈ ਕਿ ਦੋਆਬੇ ਹਲਕੇ ਨੂੰ ਪ੍ਰਤੀਨਿਧਤਾ ਦੇਣ ਲਈ ਕਿਸੇ ਦੁਆਬੇ ਦੇ ਵਿਧਾਇਕ ਨੂੰ ਮੰਤਰੀ ਦੀ ਕੁਰਸੀ ਮਿਲ ਸਕਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵਾਰ ਰਾਹੁਲ ਪੰਜਾਬ ਮੰਤਰੀ ਮੰਡਲ 'ਚ ਕਿਸੇ ਇਕ ਨੌਜਵਾਨ ਆਗੂ ਨੂੰ ਵੀ ਥਾਂ ਦੇਣ ਲਈ ਮਨ ਬਣਾਈ ਬੈਠੇ ਹਨ। ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਕੈਂਪੇਨਰ ਥਾਪੇ ਗਏ ਨਵਜੋਤ ਸਿੰਘ ਸਿਧੂ ਵਲੋਂ ਵੀ ਕੈਪਟਨ ਦੀ ਬੈਠਕ ਤੋਂ ਪਹਿਲਾਂ ਰਾਹੁਲ ਨੂੰ ਇਕ ਵਖਰਾ 'ਰੀਪੋਰਟ' ਕਾਰਡ ਦਿਤਾ ਗਿਆ ਹੋਣ ਦੀ ਵੀ ਪ੍ਰਬਲ ਚਰਚਾ ਹੈ।

ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁਖ ਸਕੱਤਰ ਸੁਰੇਸ਼ ਕੁਮਾਰ ਬਾਰੇ ਕਾਂਗਰਸੀਆਂ ਦੇ ਗਿਲੇ ਸ਼ਿਕਵੇ ਰਾਹੁਲ ਨੂੰ ਮਿਲੇ ਦਸੇ ਜਾ ਰਹੇ ਹਨ। ਗਲ ਇਥੋਂ ਤਕ ਵੱਧ ਗਈ ਦੱਸੀ ਜਾ ਰਹੀ ਹੈ ਕਿ ਪੰਜਾਬ ਕਈ ਮੰਤਰੀਆਂ ਤਕ ਨੇ ਤਾਂ ਇਥੋਂ ਤਕ ਆਖ ਦਿਤਾ ਹੈ ਕਿ ਇੱਕ ਰਿਟਾਇਰ ਨੌਕਰਸ਼ਾਹ ਸੂਬਾ  ਸਰਕਾਰ ਚਲਾ ਰਿਹਾ ਹੈ। ਰਾਹੁਲ ਵਲੋਂ ਇਸ ਗਲ ਦਾ ਵੀ ਉਚੇਚਾ ਜ਼ਿਕਰ ਕੈਪਟਨ ਕੋਲ ਕੀਤਾ ਗਿਆ ਦਸਿਆ ਜਾ ਰਿਹਾ ਹੈ। 

Navjot Singh SidhuNavjot Singh Sidhu

ਛੁਟੀ ਹੋਣ ਵਾਲੇ ਮੰਤਰੀਆ 'ਚ ਇਕ ਮਹਿਲਾ ਅਤੇ ਇਕ ਗ਼ੈਰ ਸਿਖ ਮੰਤਰੀ ਦਾ ਨਾਮ ਲਿਆ ਜਾ ਰਿਹਾ ਹੈ। ਇਹਨਾਂ ਚੋਂ ਇਕ ਦੇ ਪਰਵਾਰ ਦਾ ਵਿਭਾਗੀ ਕੰਮਾਂ 'ਚ ਦਖ਼ਲ ਅਤੇ ਇਕ ਵਿਰੁਧ ਭ੍ਰਿਸ਼ਟਚਾਰ ਦੀਆਂ ਸ਼ਿਕਾਇਤਾਂ ਹਾਈਕਮਾਨ ਕੋਲ ਪੁਜੀਆਂ ਹਨ। ਮਹਿਕਮਾ ਬਦਲੀ ਵਾਲੇ ਇਕ ਮੰਤਰੀ ਵਿਰੁਧ ਤਾਜ਼ਾ ਤਾਜ਼ਾ ਸੰਗੀਨ ਇਲਜ਼ਾਮ ਲੱਗੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement