ਅਕਾਲੀ ਦਲ ਵਲੋਂ ਸੋਸ਼ਲ ਮੀਡੀਆ ਤੇ ਬਾਦਲਾਂ ਵਿਰੁਧ ਬੋਲਣ ਵਾਲਿਆਂ ਲਈ 'ਗਾਲੀ ਗਲੋਚ' ਜੱਥਾ ਕਾਇਮ
Published : Dec 17, 2018, 12:54 pm IST
Updated : Dec 17, 2018, 12:54 pm IST
SHARE ARTICLE
Badal's
Badal's

ਸੋਸ਼ਲ ਸਾਈਟਾਂ 'ਤੇ ਅਕਾਲੀ ਦਲ ਵਿਰੁਧ ਹੁੰਦੀਆਂ ਟਿਪਣੀਆਂ ਦਾ ਜਵਾਬ ਦੇਣ ਲਈ ਅਕਾਲੀ ਦਲ ਨੇ ਕਮਰ ਕਸ ਲਈ ਹੈ....

ਤਰਨਤਾਰਨ, 17 ਦਸੰਬਰ  (ਚਰਨਜੀਤ ਸਿੰਘ) : ਸੋਸ਼ਲ ਸਾਈਟਾਂ 'ਤੇ ਅਕਾਲੀ ਦਲ ਵਿਰੁਧ ਹੁੰਦੀਆਂ ਟਿਪਣੀਆਂ ਦਾ ਜਵਾਬ ਦੇਣ ਲਈ ਅਕਾਲੀ ਦਲ ਨੇ ਕਮਰ ਕਸ ਲਈ ਹੈ। ਅਕਾਲੀ ਦਲ ਬਾਦਲ ਨੇ ਸੋਸ਼ਲ ਮੀਡੀਆ 'ਤੇ ਅਪਣੀ ਇਕ ਟੀਮ ਨੂੰ ਸਰਗਰਮ ਕੀਤਾ ਹੈ। ਇਹ ਟੀਮ ਅਕਾਲੀ ਦਲ ਬਾਦਲ ਦੇ ਕਿਸੇ ਵੀ ਆਗੂ ਵਿਰੁਧ ਪਈ ਪੋਸਟ 'ਤੇ ਹਮਲਾਵਾਰ ਰੁਖ਼ ਅਖਤਿਆਰ ਕਰਦਿਆਂ  ਬੇਹਦ ਹਲਕੇ ਪੱਧਰ ਦੀਆਂ ਟਿਪਣੀਆਂ ਕਰ ਕੇ ਪੋਸਟ ਪਾਉਣ ਵਾਲੇ ਦਾ ਮਨੋਬਲ ਤੋੜਨ ਦਾ ਯਤਨ ਕਰਦੀ ਹੈ ਅਤੇ ਬਹੁਤੀ ਵਾਰ ਗੰਦੀਆਂ ਗਾਲਾਂ ਵੀ ਕਢਦੀ ਹੈ।

ਇਥੇ ਹੀ ਬਸ ਨਹੀਂ ਇਸ ਟੀਮ ਦੇ ਕੰਮ ਵਿਚ ਅਕਾਲੀ ਦਲ ਛੱਡ ਕੇ ਗਏ ਆਗੂਆਂ ਬਾਰੇ ਅਜਿਹੀਆਂ ਟਿਪਣੀਆਂ ਕਰਨਾ ਵੀ ਸ਼ਾਮਲ ਹੈ ਜੋ ਪੜ੍ਹ ਕੇ ਹਰ ਕੋਈ ਇਹ ਸੋਚਣ 'ਤੇ ਮਜਬੂਰ ਹੋ ਜਾਂਦਾ ਹੈ ਕਿ ਇਸ ਆਗੂ ਨੇ ਅਕਾਲੀ ਦਲ ਨੂੰ ਛੱਡ ਕੇ ਬੜੀ ਭਾਰੀ ਗ਼ਲਤੀ ਕੀਤੀ ਹੈ। ਅਕਾਲੀ ਦਲ ਦੇ ਨਾਮ ਨਾਲ ਵੱਖ-ਵੱਖ ਨਾਮ ਜੋੜ ਕੇ ਬਣੀਆਂ ਇਹ ਟੀਮਾਂ ਬੇਹਦ ਹਲਕੀਆਂ ਟਿਪਣੀਆਂ ਕਰ ਕੇ ਅਕਾਲੀ ਦਲ ਵਿਰੁਧ ਬੋਲਣ ਵਾਲੇ ਨੂੰ ਜਵਾਬ ਤਾਂ ਦਿੰਦੀਆਂ ਹਨ ਪਰ ਉਸ ਦਾ ਅਸਰ ਆਮ ਲੋਕਾਂ 'ਤੇ ਉਲਟ ਪੈ ਰਿਹਾ ਹੈ। ਅਕਾਲੀ ਦਲ ਵਿਰੁਧ ਸੋਸ਼ਲ ਸਾਈਟਾਂ 'ਤੇ ਕੀਤੀਆਂ ਟਿਪਣੀਆਂ ਦੇ ਜਵਾਬ ਵਿਚ ਇਹ ਟੀਮਾਂ ਜਿਸ ਤਰ੍ਹਾਂ ਨਾਲ ਜਵਾਬ ਦਿੰਦੀਆਂ ਹਨ ਉਸ ਨਾਲ ਅਕਾਲੀ ਦਲ ਪ੍ਰਤੀ ਲੋਕਾਂ ਦਾ ਰੋਹ ਤੇ ਰੋਸ ਵਧਦਾ ਹੈ।

ਸੋਸ਼ਲ ਸਾਈਟਾਂ 'ਤੇ ਇਹ ਹਮਲਾਵਾਰ ਟੀਮਾਂ ਨਾਲ ਮਾਹੌਲ ਤਲਖ਼ ਹੋ ਰਿਹਾ ਹੈ। ਪਤਾ ਲੱਗਾ ਹੈ ਕਿ ਤਨਖ਼ਾਹ ਤੇ ਰਖੇ ਗਾਲੀ ਗਲੋਚ ਦਸਤੇ ਵਿਚ ਇਕ ਹਜ਼ਾਰ ਤੋਂ ਵੱਧ ਨੌਜਵਾਨ ਭਰਤੀ ਕੀਤੇ ਗਏ ਹਨ ਜਿਨ੍ਹਾਂ ਦਾ ਕੰਮ ਕੇਵਲ ਬਾਦਲਾਂ ਵਿਰੁਧ ਮੂੰਹ ਖੋਲ੍ਹਣ ਤੋਂ ਰੋਕਣਾ ਤੇ ਬਦਨਾਮ ਕਰਨਾ ਹੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਨੂੰ ਵੇਖ ਕੇ ਪਤਾ ਚਲ ਜਾਂਦਾ ਹੈ ਕਿ 'ਅਕਾਲੀ ਦਲ' ਹੁਣ ਕਿੰਨਾ ਕੁ 'ਪੰਥਕ' ਰਹਿ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement