
ਯਸ਼ਵੀਰ ਗੋਇਲ ਨੂੰ ਦੀ ਕਲਾ ਨੂੰ ਦੇਖ ਲੋਕ ਹੋਏ ਹੈਰਾਨ
ਬਠਿੰਡਾ: ਬੋਲਣ ਅਤੇ ਸੁਣਨ ਵਿਚ ਅਸਮਰਥ ਬਠਿੰਡੇ ਦੇ ਯਸ਼ਵੀਰ ਗੋਇਲ ਨੂੰ ਰਾਸ਼ਟਰੀ ਪੁਰਸਕਾਰ ਨਾਲ 3 ਦਸੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਦਰਅਸਲ 20 ਸਾਲਾ ਯਸ਼ਵੀਰ ਗੋਇਲ ਸੁਣ-ਬੋਲ ਤਾਂ ਨਹੀਂ ਸਕਦਾ ਪਰ ਉਸ ਦੀ ਕਲਾ ਬਾਖ਼ੂਬੀ ਬੋਲਦੀ ਹੈ।
Photoਜ਼ਿਕਰਯੋਗ ਹੈ ਕਿ ਯਸ਼ਵੀਰ ਨੂੰ ਇਹ ਪੁਰਸਕਾਰ ਉਸ ਦੀ ਸਿੱਖਿਆ, ਟੈਕਨਾਲੋਜੀ, ਫੋਟੋਗ੍ਰਾਫੀ, ਲਿਖਾਈ, ਖੇਡਾਂ, ਡਾਕ ਟਿਕਟ ਅਤੇ ਸਿੱਕੇ ਇਕੱਠੇ ਕਰਨ ਦੀ ਵੱਡੇ ਪੱਧਰ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਦਿੱਤਾ ਜਾ ਰਿਹਾ ਹੈ। ਯਸ਼ਵੀਰ ਗੋਇਲ ਨੂੰ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਵੱਖ-ਵੱਖ ਖੇਤਰਾਂ ਵਿਚ ਹਾਸਲ ਕੀਤੀਆਂ ਗਈਆਂ ਉਪਲੱਬਧੀਆਂ ਲਈ 2 ਵਾਰ ਸਟੇਟ ਅਵਾਰਡ ਅਤੇ ਇਕ ਵਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।
Photo ਉੱਥੇ ਹੀ ਯਸ਼ਵੀਰ ਗੋਇਲ ਦੇ ਪਿਤਾ ਚੰਦਰ ਪ੍ਰਕਾਸ਼ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖ਼ੁਸੀ ਹੈ ਕਿ ਉਹਨਾਂ ਦਾ ਬੇਟਾ ਸੁਣਨ ਬੋਲਣ ਤੋਂ ਅਸਮਰੱਥ ਹੋਣ ਦੇ ਬਾਵਜੂਦ ਆਪਣੀ ਮਿਹਨਤ ਸਦਕਾ ਜ਼ਿੰਗਦੀ 'ਚ ਅੱਗੇ ਵੱਧ ਰਿਹਾ ਹੈ।ਉਸਦੇ ਪਿਤਾ ਨੇ ਕਿਹਾ ਕਿ ਯਸ਼ਵੀਰ ਗੋਇਲ ਨੇ ਸੂਚਨਾ ਟੈਕਨਾਲੋਜੀ ਦੇ ਖੇਤਰ ਵਿਚ ੨ ਸੋਨੇ ਦੇ ਮੈਡਲ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਹਨ।
Photoਕਾਬਲੇਗੌਰ ਹੈ ਕਿ ਬਠਿੰਡਾ ਦਾ ਯਸ਼ਵੀਰ ਗੋਇਲ ਜਮਾਂਦਰੂ ਹੀ ਗੂੰਗਾ-ਬੋਲ਼ਾ ਹੈ। ਇਸ ਤੋਂ ਇਲਾਵਾ ਉਸ ਦੇ ਇੱਕ ਹੱਥ ਦਾ ਅੰਗੂਠਾ ਨਹੀਂ ਹੈ ਅਤੇ ਦੂਜੇ ਹੱਥ ਦਾ ਅੰਗੂਠਾ ਪਕੜ ਨਹੀਂ ਕਰਦਾ। ਦੱਸ ਦੇਈਏ ਕਿ ਯਸ਼ਵੀਰ ਗੋਇਲ ਨੇ ਪੜ੍ਹਾਈ ਕਿਸੇ ਖ਼ਾਸ ਸਕੂਲ 'ਚ ਨਹੀਂ ਬਲਕਿ ਇੱਕ ਆਮ ਸਕੂਲ 'ਚ ਹੀ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।