ਕੋਰਟ ਨੇ DSP ਹਰਦੇਵ ਸਿੰਘ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਸਾਬਕਾ DIG ਕੁਲਤਾਰ ਸਿੰਘ ਨੂੰ ਅਲੱਗ ਅਲੱਗ ਮਾਮਲਿਆਂ ਵਿਚ 8 ਸਾਲ ਦੀ ਸਜ਼ਾ ਸੁਣਾਈ ਹੈ।
ਪੰਜਾਬ- ਅੰਮ੍ਰਿਤਸਰ ਵਿੱਚ ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਵੱਲੋਂ ਖੁਦਕੁਸ਼ੀ ਦਾ ਮਾਮਲੇ ਵਿੱਚ ਸਾਬਕਾ DIG ਅਤੇ ਮੌਜੂਦਾ DSP ਸਣੇ 6 ਲੋਕ ਦੋਸ਼ੀ ਕਰਾਰ ਦਿੱਤੇ ਗਏ ਸਨ। ਸਾਬਕਾ DIG ਕੁਲਤਾਰ ਸਿੰਘ ਅਤੇ DSP ਹਰਦੇਵ ਸਿੰਘ ਦੋਸ਼ੀ ਕਰਾਰ ਦਿੱਤੇ ਸਨ। ਕੋਰਟ ਨੇ 19 ਫਰਵਰੀ ਨੂੰ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਉਣੀ ਸੀ ਜੋ ਕਿ ਅੱਜ ਸੁਣਾ ਦਿੱਤੀ ਗਈ ਹੈ।
ਕੋਰਟ ਨੇ DSP ਹਰਦੇਵ ਸਿੰਘ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਸਾਬਕਾ DIG ਕੁਲਤਾਰ ਸਿੰਘ ਨੂੰ ਅਲੱਗ ਅਲੱਗ ਮਾਮਲਿਆਂ ਵਿਚ 8 ਸਾਲ ਦੀ ਸਜ਼ਾ ਸੁਣਾਈ ਹੈ। ਦੋਨਾਂ ਨੂੰ 16 ਸਾਲ ਪੁਰਾਣੇ ਮਾਮਲੇ ਦੇ ਲਈ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ 2004 'ਚ ਤੰਗ ਹੋ ਕੇ ਇੱਕ ਪਰਿਵਾਰ ਦੇ 5 ਮੈਂਬਰਾਂ ਨੇ ਖੁਦਕੁਸ਼ੀ ਕੀਤੀ ਸੀ। ਖੁਦਕੁਸ਼ੀ ਤੋਂ ਪਹਿਲਾਂ ਦੀਵਾਰ 'ਤੇ ਦੋਸ਼ੀਆਂ ਦੇ ਨਾਂਅ ਲਿਖੇ ਸਨ।
ਸਾਬਕਾ ਡੀਆਈਜੀ ਕੁਲਤਾਰ ਸਿੰਘ ਸਮੇਤ ਡੀਐਸਪੀ ਰੈਂਕ ਦੇ ਇੱਕ ਅਧਿਕਾਰੀ ਸਣੇ ਪੰਜ ਹੋਰਨਾਂ ਸਮੇਤ, ਸਥਾਨਕ ਅਦਾਲਤ ਨੇ 2004 ਤੋਂ ਪਹਿਲਾਂ ਹੋਏ ਇੱਕ ਸਮੂਹਕ ਖੁਦਕੁਸ਼ੀ ਕੇਸ ਵਿੱਚ ਦੋਸ਼ੀ ਠਹਿਰਾਇਆ ਸੀ। ਚੱਕ ਮੋਨੀ ਵਿਖੇ ਇਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ। ਕੁਲਤਾਰ ਸਿੰਘ ਉਸ ਸਮੇਂ ਐਸਐਸਪੀ ਅਮ੍ਰਿੰਤਸਰ ਸੀ
ਜਦੋਂ ਪਰਿਵਾਰ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੀ। ਪਰਿਵਾਰ ਨੇ ਐਸਐਸਪੀ 'ਤੇ ਜਬਰ ਜਨਾਹ ਅਤੇ ਧਮਕਾਉਣ ਦਾ ਦੋਸ਼ ਲਗਾਇਆ ਸੀ ਜਿਸ ਕਾਰਨ ਉਨ੍ਹਾਂ ਨੇ ਸਖਤ ਕਦਮ ਚੁੱਕਿਆ। ਸਜ਼ਾ ਫਰਵਰੀ 19 ਨੂੰ ਘੋਸ਼ਿਤ ਕੀਤੀ ਜਾਣੀ ਸੀ ਜੋ ਕਿ ਅੱਜ ਹੋ ਚੁੱਕੀ ਹੈ।