
ਗਿਆਨੀ ਗੁਰਬਚਨ ਸਿੰਘ ਦਾ ਇਸਤੀਫ਼ਾ ਇਕ ਪਹੇਲੀ ਹੀ ਬਣ ਗਿਆ ਹੈ ਕਿਓਂਕਿ ਵੀਰਵਾਰ ਦੁਪਹਿਰ ਵੇਲੇ ਆਪਣੇ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਅਫ਼ਵਾਹਾਂ ਕਹਿਣ ਵਾਲੇ ਸ੍ਰੀ ...
ਚੰਡੀਗੜ੍ਹ (ਸਸਸ) :- ਗਿਆਨੀ ਗੁਰਬਚਨ ਸਿੰਘ ਦਾ ਇਸਤੀਫ਼ਾ ਇਕ ਪਹੇਲੀ ਹੀ ਬਣ ਗਿਆ ਹੈ ਕਿਓਂਕਿ ਵੀਰਵਾਰ ਦੁਪਹਿਰ ਵੇਲੇ ਆਪਣੇ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਅਫ਼ਵਾਹਾਂ ਕਹਿਣ ਵਾਲੇ ਸ੍ਰੀ ਅਕਾਲ ਤਖ਼ਤ ਸਾਿਹਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਰਾਤ ਨੂੰ ਅਚਾਨਕ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਗਿਆਨੀ ਗੁਰਬਚਨ ਸਿੰਘ ਨੇ ਸਿਹਤ ਤੇ ਵੱਧਦੀ ਉਮਰ ਦਾ ਹਵਾਲਾ ਦਿੰਦਿਆਂ ਅਹੁਦੇ ਨੂੰ ਛੱਡਿਆ ਹੈ ਪਰ ਲਗਾਤਾਰ ਸੌਦਾ ਸਾਧ ਨੂੰ ਦਿੱਤੀ ਮਾਫੀ ਕਰਕੇ ਉਨ੍ਹਾਂ ਤੋਂ ਇਸਤੀਫੇ ਦੀ ਮੰਗ ਤਾਂ ਕੀਤੀ ਹੀ ਜਾ ਰਹੀ ਸੀ।
ਖਾਸ ਗੱਲ ਇਹ ਹੈ ਕਿ ਅਸਤੀਫ਼ੇ ਵਿੱਚ ਰਾਮ ਰਹੀਮ ਨੂੰ ਮੁਆਫ਼ ਦੇਣ ਦਾ ਹਵਾਲਾ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਸੰਗਤ ਤੋਂ ਮੁਆਫ਼ੀ ਵੀ ਮੰਗੀ ਹੈ। ਪਰ ਨਾਲ ਹੀ ਉਨ੍ਹਾਂ ਸਾਫ ਕੀਤਾ ਹੈ ਕਿ ਸੌਦਾ ਸਾਧ ਨੂੰ ਬਖਸ਼ੇ ਜਾਣ ਬਾਰੇ ਫੈਸਲਾ ਹੋਰ ਤਖਤਾਂ ਦੇ ਜਥੇਦਾਰਾਂ ਦੀ ਸਲਾਹ ਨਾਲ ਲਿਆ ਗਿਆ ਸੀ। ਖੈਰ ਇੱਥੇ ਇਹ ਕਹਿਣਾ ਤਾਂ ਬਣਦਾ ਹੀ ਹੈ ਕਿ ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਜਿਸ ਤਰਾਂਹ ਨਾਲ ਹੋਇਆ ਹੈ ਉਸਨੂੰ ਹਜਮ ਕਰਨਾ ਥੋੜਾ ਔਖਾ ਹੈ। ਬੁੱਧਵਾਰ ਹੀ ਗਿਆਨੀ ਗੁਰਬਚਨ ਸਿੰਘ ਨੇ ਖੁਦ ਦੇ ਅਸਤੀਫੇ ਦੀਆਂ ਖਬਰਾਂ ਦਾ ਖੰਡਨ ਕੀਤਾ ਸੀ।
ਉਹਨਾਂ ਕਿਹਾ ਸੀ ਕਿ ਜਦੋਂ ਮਨ ਹੋਵੇਗਾ ਉਦੋਂ ਹੀ ਅਹੁਦਾ ਛੱਡਾਂਗਾ। ਵੀਰਵਾਰ ਸਵੇਰੇ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਦੇਣ ਸਬੰਧੀ ਮਨ ਨਹੀਂ ਸੀ। ਪਰ ਅਚਾਨਕ ਰਾਤ ਹੁੰਦਿਆਂ ਉਹਨਾਂ ਦਾ ਅਸਤੀਫ਼ਾ ਆ ਗਿਆ। ਤੇ ਇਸ ਨਾਲ ਕੁਝ ਸਵਾਲ ਵੀ ਜ਼ਰੂਰ ਹੀ ਖੜੇ ਹੁੰਦੇ ਨੇ। ਕਿ ਜਿਹੜੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਵੀਰਵਾਰ ਦੁਪਹਿਰ ਤੱਕ ਆਪਣੇ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਅਫ਼ਵਾਹਾਂ ਕਹਿੰਦੇ ਰਹੇ ਉਸ ਜਥੇਦਾਰ ਨੇ ਰਾਤ ਨੂੰ ਅਚਾਨਕ ਅਸਤੀਫ਼ਾ ਆਖਿਰ ਦਿੱਤਾ ਕਿਉਂ ? ਕੀ ਉਨ੍ਹਾਂ ਦਾ ਇਰਾਦਾ ਪਹਿਲਾ ਹੀ ਅਸਤੀਫ਼ਾ ਦੇਣ ਦਾ ਸੀ ਜਾਂ 18 ਅਕਤੂਬਰ ਨੂੰ ਕੁਝ ਵਾਪਰਿਆ ਜਿਸ ਕਰਕੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਜਥੇਦਾਰੀ ਛੱਡਣੀ ਪਈ? ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਕਦੋਂ ਸਾਹਮਣੇ ਆਉਣਗੇ।