ਚੰਡੀਗੜ੍ਹ ਦੀ ਵੱਡੀ ਖ਼ਬਰ, ਸੈਕਟਰ-15ਡੀ ’ਚ ਵਾਪਰਿਆ ਕਹਿਰ!
Published : Dec 19, 2019, 10:04 am IST
Updated : Dec 19, 2019, 10:14 am IST
SHARE ARTICLE
Two student in chandigarh
Two student in chandigarh

ਵਾਰਦਾਤ ਨੂੰ ਤਿੰਨ ਤੋਂ ਚਾਰ ਬਦਮਾਸ਼ਾਂ ਨੇ ਅੰਜਾਮ ਦਿੱਤਾ ਅਤੇ ਮੌਕੇ 'ਤੇ ਫਰਾਰ ਹੋ ਗਏ।

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-15ਡੀ ਵਿਚ ਹਿੰਦੂਸਤਾਨ ਸਟੂਡੈਂਟ ਐਸੋਸੀਏਸ਼ਨ ਨਾਲ ਜੁੜੇ ਦੋ ਵਿਦਿਆਰਥੀਆਂ ਦੀ ਬੁੱਧਵਾਰ ਰਾਤ ਅੱਠ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹਨਾਂ ਵਿਚੋਂ ਇਕ ਵਿਦਿਆਰਥੀ ਸੈਕਟਰ-32 ਸਥਿਤ ਐਸਡੀ ਕਾਲਜ ਜਦਕਿ ਦੂਜਾ ਸੈਕਟਰ-11 ਸਥਿਤ ਸਰਕਾਰੀ ਕਾਲਜ ਵਿਚ ਪੜ੍ਹਦਾ ਸੀ। ਵਾਰਦਾਤ ਨੂੰ ਤਿੰਨ ਤੋਂ ਚਾਰ ਬਦਮਾਸ਼ਾਂ ਨੇ ਅੰਜਾਮ ਦਿੱਤਾ ਅਤੇ ਮੌਕੇ ਤੇ ਫਰਾਰ ਹੋ ਗਏ।

PhotoPhotoਹਮਲੇ ਵਿਚ ਇਕ ਵਿਦਿਆਰਥੀ ਬਾਲ-ਬਾਲ ਬਚ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਮਕਾਨ ਮਾਲਕਣ ਜਦੋਂ ਵਿਦਿਆਰਥੀਆਂ ਦੇ ਕਮਰੇ ਵਿਚ ਪਹੁੰਚੀ ਤਾਂ ਦੋਵਾਂ ਵਿਦਿਆਰਥੀ ਖੂਨ ਨਾਲ ਲਥਪਥ ਹੋਏ ਸਨ। ਸੂਚਨਾ ਤੇ ਪਹੁੰਚੀ ਪੁਲਿਸ ਨੇ ਦੋਵਾਂ ਵਿਦਿਆਰਥੀਆਂ ਨੂੰ ਪੀਜੀਆਈ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨਿਆ। ਮ੍ਰਿਤਕ ਵਿਦਿਆਰਥੀ ਦੀ ਪਹਿਚਾਨ ਮੂਲਰੂਪ ਤੋਂ ਜੀਂਦ ਦੇ ਬਰਾਹ ਨਿਵਾਸੀ ਵਿਨੀਤ ਅਤੇ ਗੋਹਾਨਾ ਨਿਵਾਸੀ ਅਜੇ ਉਰਫ ਅਜੂ ਦੇ ਰੂਪ ਵਿਚ ਹੋਈ ਹੈ।

StudentsStudentsਇਹ ਵਾਰਦਾਤ ਬੁੱਧਵਾਰ ਰਾਤ ਕਰੀਬ 10.15 ਵਜੇ ਦੀ ਹੈ। ਪੁਲਿਸ ਨੂੰ ਸੂਚਨਾ ਮਿਲੀ ਕਿ ਸੈਕਟਰ 15ਡੀ ਸਥਿਤ ਮਕਾਨ ਨੰਬਰ 3556 ਵਿਚ ਗੋਲੀਆਂ ਚੱਲੀਆਂ ਹਨ। ਸੂਚਨਾ ਤੇ ਐਸਪੀ ਵਿਨੀਤ ਕੁਮਾਰ, ਡੀਐਸਪੀ ਰਾਮ ਗੋਪਾਲ ਸਮੇਤ ਥਾਣਾ ਅਫ਼ਸਰ ਰਾਜੀਵ ਕੁਮਾਰ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ। ਦੋ ਨੌਜਵਾਨ ਖੂਨ ਨਾਲ ਲਿਬੜੇ ਹੋਏ ਸਨ ਤੇ ਇਕ ਕਮਰੇ ਵਿਚ ਚੀਕ ਰਿਹਾ ਸੀ।

School StudentStudentਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਕੇ ਉੱਥੇ ਦੀ ਵੀਡੀਉਗ੍ਰਾਫੀ ਕਰਵਾਈ ਗਈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਤਿੰਨ ਤੋਂ ਚਾਰ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਟੀਮ ਹੁਣ ਮੋਹਿਤ ਨਾਲ ਸਾਰੀ ਰਾਤ ਪੁਛਗਿਛ ਕਰਨ ਵਿਚ ਜੁਟੀ ਹੋਈ ਹੈ। ਪੁਲਿਸ ਨੇ ਸ਼ੱਕ ਜਤਾਇਆ ਕਿ ਇਹ ਵਾਰਦਾਤ ਆਪਸੀ ਸਾਜਿਸ਼ ਵਿਚ ਹੋਈ ਹੈ। ਪੁਲਿਸ ਨੇ ਆਸਪਾਸ ਦੇ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਸੀਸੀਟੀਵੀ ਫੁਟੇਜ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

PhotoPhotoਮਕਾਨ ਮਾਲਿਕ ਸ਼੍ਰੀਰਾਮ ਨੇ ਦਸਿਆ ਕਿ ਦੋ ਦਿਨ ਪਹਿਲਾਂ ਹੀ ਵਿਨੀਤ ਅਤੇ ਅਜੇ ਨੇ ਕਮਰਾ ਲਿਆ ਸੀ। ਉਹਨਾਂ ਕਿਹਾ ਸੀ ਕਿ ਉਹਨਾਂ ਨੂੰ ਕਮਰੇ ਦੀ ਜ਼ਰੂਰਤ ਹੈ। ਉਸ ਦੌਰਾਨ ਉਹਨਾਂ ਨੇ ਅਪਣਾ ਕੋਈ ਸਬੂਤ ਨਹੀਂ ਦਿੱਤਾ ਸੀ ਅਤੇ ਬੋਲਿਆ ਕਿ ਅਗਲੇ ਦਿਨ ਸਾਰੇ ਕਾਗਜ਼ਾਤ ਦੇ ਦੇਣਗੇ ਪਰ ਹੁਣ ਤਕ ਉਹਨਾਂ ਨੇ ਕੋਈ ਕਾਗਜ਼ਾਤ ਨਹੀਂ ਦਿੱਤਾ।

ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ। ਜਲਦ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement