ਵੱਡਾ ਖੁਲਾਸਾ, ਓਰਬਿਟ ਤੇ ਡੱਬਵਾਲੀ ਟਰਾਂਸਪੋਰਟ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਫੰਡਿੰਗ 
Published : Mar 20, 2019, 10:52 am IST
Updated : Mar 20, 2019, 10:52 am IST
SHARE ARTICLE
Badals
Badals

ਅਕਾਲੀ ਦਲ ਨੂੰ ਕਈ ਨਾਮੀ ਕੰਪਨੀਆਂ ਵੱਲੋਂ ਵੀ ਫੰਡਿੰਗ...

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ 79 % ਫ਼ੰਡਿੰਗ ਹੁਣ ਓਰਬਿਟ ਤੇ ਡੱਬਵਾਲੀ ਟ੍ਰਾਸਪੋਰਟ ਕਰ ਰਹੀਆਂ ਹਨ। ਆਰ.ਟੀ.ਆਈ. ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਇਹ ਖੁਲਾਸਾ ਕਰਦੇ ਹੋਏ ਦਸਿਆ ਕਿ ਵਿੱਤੀ ਵਰੇ 2017-18 ਦੀ ਫ਼ੰਡਿੰਗ ਦੀ ਸੂਚੀ ਦਲ ਦੇ ਖ਼ਜ਼ਾਨਚੀ ਐਨ.ਕੇ. ਸ਼ਰਮਾ ਨੇ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਈ ਹੈ। ਇਸ ਮੁਤਾਬਕ ਦਲ ਨੇ ਕੁੱਲ 2,28,97,972 ਰੁਪਏ ਦੀ ਫ਼ੰਡਿੰਗ 2017-18 'ਚ ਇਕੱਠੀ ਕੀਤੀ। ਇਸ 'ਚੋਂ ਓਰਬਿਟ ਰਸੋਰਟਸ ਲਿਮਟਡ ਨੇ 87 ਲੱਖ ਰੁਪਏ ਅਤੇ ਡੱਬਵਾਲੀ ਟ੍ਰਾਸਪੋਰਟ ਕੰਪਨੀ ਲਿਮਿਟਡ ਨੇ 94 ਲੱਖ 50 ਹਜ਼ਾਰ ਰੁਪਏ ਦਿਤੇ ਹਨ।

Orbit transportOrbit transport

ਓਰਬਿਟ ਅਤੇ ਡੱਬਵਾਲੀ ਦੋਵਾਂ ਨੇ ਕੁਲ 18150000 ਰੁਪਏ ਅਕਾਲੀ ਦਲ ਨੂੰ ਦਿਤੇ ਹਨ ਜੋ ਕਿ ਅਕਾਲੀ ਦਲ ਦੀ ਸਾਰੀ ਫ਼ੰਡਿੰਗ ਦਾ 79 ਫ਼ੀਸਦੀ ਬਣਦੇ ਹਨ।ਓਰਬਿਟ ਨੇ ਇਹ ਰਕਮ 10 ਕਿਸ਼ਤਾਂ 'ਚ ਜਦਕਿ ਡੱਬਵਾਲੀ ਨੇ 6 ਕਿਸ਼ਤਾਂ 'ਚ ਦਿਤੀ ਹੈ। ਉਂਝ ਤਾਂ 2017-18 ਵਿਚ ਅਕਾਲੀ ਦਲ ਨੂੰ 126 ਦਾਨ ਦੀਆਂ ਰਕਮਾਂ ਮਿਲੀਆਂ ਹਨ ਪਰ ਇਨ੍ਹਾਂ ਸਭ 'ਤੇ ਓਰਬਿਟ ਅਤੇ ਡੱਬਵਾਲੀ ਭਾਰੂ ਹਨ। ਅਕਾਲੀ ਦਲ ਨੂੰ ਫ਼ੰਡ ਦੇਣ ਵਾਲੀਆਂ ਹੋਰ ਕੰਪਨੀਆਂ 'ਚ ਇੰਟਰਨੈਸ਼ਨਲ ਕੋਆਇਲ ਲਿਮਿਟਡ, ਮੀਨਾਰ ਟ੍ਰੈਵਲਸ, ਏਵਨ ਸਾਇਕਲਸ ਸ਼ਾਮਲ ਹਨ।

 Dabwali TransportDabwali Transport

ਚੱਢਾ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਓਰਬਿਟ ਅਤੇ ਡੱਬਵਾਲੀ ਨੇ ਅਕਾਲੀ ਦਲ ਨੂੰ ਦਾਨ ਦਿਤਾ ਹੈ ਜਾਂ ਇਨਵੈਸਟਮੈਂਟ ਕੀਤੀ ਹੈ ਕਿਉਂਕਿ ਅਕਾਲੀ ਦਲ ਦੇ ਕਾਰਜਕਾਲ 'ਚ ਓਰਬਿਟ ਤੇ ਡੱਬਵਾਲੀ ਦੇ ਕਾਰੋਬਾਰਾਂ 'ਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਖ਼ਤਰਨਾਖ ਰੁਝਾਨ ਹੈ ਕਿ ਕੰਪਨੀਆਂ ਸਿਆਸੀ ਪਾਰਟੀਆਂ ਨੂੰ ਪਹਿਲਾਂ ਵੱਡੇ ਫ਼ੰਡ ਦਿੰਦਿਆਂ ਹਨ ਫਿਰ ਇਨ੍ਹਾਂ ਪਾਰਟੀਆਂ ਦੇ ਸੱਤਾ 'ਚ ਆਉਣ ਤੋਂ ਬਾਅਦ ਕਾਰੋਬਾਰੀ ਲਾਹਾ ਲੈਂਦੀਆਂ ਹਨ।  ਇਸ ਬਾਰੇ ਚੋਣ ਕਮਿਸ਼ਨ ਨੂੰ ਕਦਮ ਚੁੱਕਣੇ ਚਾਹੀਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement