ਸਟਿੰਗ ਆਪਰੇਸ਼ਨ ’ਚ ਕਸੂਤੇ ਘਿਰੇ ਸੰਤੋਖ ਚੌਧਰੀ ਦਿੱਲੀ ਤਲਬ
Published : Mar 20, 2019, 8:07 pm IST
Updated : Mar 20, 2019, 8:07 pm IST
SHARE ARTICLE
Santokh Singh Chaudhary
Santokh Singh Chaudhary

ਕਾਂਗਰਸੀ ਆਗੂ ਤੇ ਜਲੰਧਰ ਤੋਂ ਸੰਭਾਵਿਤ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੀਆਂ ਵਧੀਆਂ ਮੁਸ਼ਕਿਲਾਂ

ਜਲੰਧਰ : ਕਾਂਗਰਸੀ ਆਗੂ ਤੇ ਜਲੰਧਰ ਤੋਂ ਸੰਭਾਵਿਤ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਕ ਨਿਜੀ ਚੈਨਲ ਵਲੋਂ ਸੰਤੋਖ ਚੌਧਰੀ ਦਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ ਸੀ ਜਿਸ ਵਿਚ ਉਹ ਕਹਿ ਰਹੇ ਹਨ ਕਿ ਤੁਸੀਂ ਸਾਨੂੰ ਪੈਸੇ ਦਿਓ, ਅਸੀਂ ਤੁਹਾਨੂੰ ਫੇਵਰ ਦੇਵਾਂਗੇ। ਵੀਡੀਓ ਵਿਚ ਸੰਤੋਖ ਚੌਧਰੀ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਨੋਟਬੰਦੀ ਤੋਂ ਬਾਅਦ ਨਕਦੀ ਦਾ ਸੰਕਟ ਬਣ ਗਿਆ ਹੈ ਤੇ ਕੋਈ ਵੀ ਆਗੂ ਖ਼ਤਰਾ ਲੈਣ ਨੂੰ ਤਿਆਰ ਨਹੀਂ ਹੈ।

ਵਸੂਲੀ ਦੀ ਪ੍ਰਕਿਰਿਆ ਹੁਣ ਡਿਜ਼ੀਟਲ ਹੋ ਗਈ ਹੈ,  ਸਮਝੌਤਿਆਂ ਦੀ ਪਿਛਲੀ ਪ੍ਰਕਿਰਿਆ ਨਾਲੋਂ ਕਾਫ਼ੀ ਵੱਖਰੀ ਹੈ। ਉਨ੍ਹਾਂ ਕਿਹਾ ਸੀ ਕਿ ਜਿਸ ਦੇ ਕੋਲ ਗੈਰ ਕਾਨੂੰਨੀ ਆਮਦਨ ਦੇ ਸਾਧਨ ਹਨ, ਉਨ੍ਹਾਂ ਦੇ ਕੋਲ ਤਾਂ ਪੈਸਾ ਹੈ ਪਰ ਮੋਦੀ ਵਲੋਂ ਕੀਤੀ ਗਈ ਨੋਟਬੰਦੀ ਤੋਂ ਬਾਅਦ ਆਗੂਆਂ ਦੇ ਕੋਲ ਕੁਝ ਨਹੀਂ ਰਿਹਾ।

ਇਸ ਤੋਂ ਬਾਅਦ ਕਾਂਗਰਸ ਪਾਰਟੀ ਬੈਕਫੁੱਟ 'ਤੇ ਹੈ ਅਤੇ ਹੁਣ ਪਾਰਟੀ ਉਨ੍ਹਾਂ ਨੂੰ ਲੋਕ ਸਭਾ ਚੋਣ ਲੜਾਉਣ ਵਿਚ ਜੋਖਮ ਦੀ ਮਿਣਤੀ-ਗਿਣਤੀ ਕਰਨ ਲੱਗ ਪਈ ਹੈ। ਪਾਰਟੀ ਸੂਤਰਾਂ ਮੁਤਾਬਕ ਚੌਧਰੀ ਨੂੰ ਦਿੱਲੀ ਤਲਬ ਕੀਤਾ ਗਿਆ ਹੈ ਅਤੇ ਉਹ ਚੁੱਪ ਚਪੀਤੇ ਦਿੱਲੀ ਚਲੇ ਗਏ ਹਨ। ਹਾਲਾਂਕਿ, ਚੌਧਰੀ ਅਪਣੇ 'ਤੇ ਇਲਜ਼ਾਮਾਂ ਨੂੰ ਖਾਰਜ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਇਹ ਇਕ ਭਾਜਪਾ ਪ੍ਰਸਤ ਚੈਨਲ ਦੀ ਚਾਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਮਾਨਦਾਰੀ ਸਭ ਨੂੰ ਪਤਾ ਹੈ।

ਸੂਤਰਾਂ ਦੀ ਮੰਨੀਏ ਤਾਂ ਮੰਗਲਵਾਰ ਨੂੰ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਚ ਬੈਠਕ ਕੀਤੀ, ਜਿਸ ਵਿਚ ਸਟਿੰਗ ਮੁੱਦੇ 'ਤੇ ਵੀ ਚਰਚਾ ਹੋਈ। ਕਾਂਗਰਸ ਵੀ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਦੇਣ ਤੋਂ ਟਲ ਰਹੀ ਹੈ ਪਰ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਹੈ ਵੀਡੀਓ ਵਿਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਅਤੇ ਨਾ ਹੀ ਕਿਤੇ ਪੈਸਿਆਂ ਦੇ ਲੈਣ-ਦੇਣ ਦੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement