
ਨਵਾਂਗਰਾਉਂ ਵਿਖੇ ਹੁਣ ਤਕ ਕੋਰੋਨਾ ਵਾਇਰਸ ਨਾਲ ਪੀੜਤ 4 ਲੋਕਾਂ ਦੀ ਪੁਸ਼ਟੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਪੀੜਿਤ ਪਰਵਾਰ
ਮੁੱਲਾਂਪੁਰ ਗ਼ਰੀਬਦਾਸ, 19 ਅਪ੍ਰੈਲ (ਰਵਿੰਦਰ ਸਿੰਘ ਸੈਣੀ): ਨਵਾਂਗਰਾਉਂ ਵਿਖੇ ਹੁਣ ਤਕ ਕੋਰੋਨਾ ਵਾਇਰਸ ਨਾਲ ਪੀੜਤ 4 ਲੋਕਾਂ ਦੀ ਪੁਸ਼ਟੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਪੀੜਿਤ ਪਰਵਾਰ ਆਦਰਸ਼ ਨਗਰ ਦੇ ਰਹਿਣ ਵਾਲਾ ਹੈ। ਪੀੜਤ ਵਿਅਕਤੀ ਸੁਨੀਲ ਜੋ ਕਿ ਪੀ ਜੀ ਆਈ ਚੰਡੀਗੜ੍ਹ ਵਿਖੇ ਵਰਕਰ ਵਜੋਂ ਕੰਮ ਕਰਦਾ ਸੀ। ਇਸ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਪਰਵਾਰਕ ਮੈਂਬਰ ਮਾਤਾ, ਪਤਨੀ, ਸਾਲਾ ਅਤੇ 1 ਮਹੀਨੇ ਦੀ ਮਾਸੂਮ ਬੱਚੀ ਦੀ ਰੀਪੋਰਟ ਵੀ ਪਾਜ਼ੇਟਿਵ ਆ ਗਈ ਹੈ। ਜਿਹਨਾਂ ਨੂੰ ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਵਿਖੇ ਭੇਜਿਆ ਗਿਆ ਹੈ। ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
File photo
ਪੁਲਿਸ ਪ੍ਰਸ਼ਾਸ਼ਨ ਵਲੋਂ ਆਦਰਸ਼ ਨਗਰ ਦੇ ਸਾਰੇ ਏਰੀਏ ਨੂੰ ਸੀਲ ਕਰ ਦਿਤਾ ਗਿਆ ਹੈ। ਸਿਹਤ ਵਿਭਾਗ ਦੇ ਸਿਵਲ ਸਰਜਨ ਮਨਜੀਤ ਸਿੰਘ ਅਤੇ ਐਸ ਐਮ ਕੁਲਜੀਤ ਕੌਰ ਦੀ ਦੇਖ ਰੇਖ ਹੇਠ ਵਿਚ ਸਿਹਤ ਵਿਭਾਗ ਦੇ ਸੁਪਰਵਾਈਜਰ ਜ਼ਸਪਾਲ ਸਿੰਘ ਤੇ ਬਹਾਦਰ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਵਲੋਂ 92 ਘਰਾਂ ਦਾ ਸਰਵੇ ਕੀਤਾ ਗਿਆ ਹੈ। ਇਸ ਤੋਂ ਇਲਾਵਾ 5 ਘਰਾਂ ਦੇ ਪਰਵਾਰਕ ਮੈਂਬਰਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਇੰਸਪੈਕਟਰ ਅਸੋ ਕੁਮਾਰ ਵਲੋਂ ਵੀ ਨਾਕੇਬੰਦੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਪਣੇ ਘਰਾਂ ਤੋਂ ਬਿਲਕੁਲ ਬਾਹਰ ਨਾ ਨਿਕਲਿਆ ਜਾਵੇ। ਨਗਰ ਕੌਂਸਲ ਦੀ ਟੀਮ ਵਲੋਂ ਨਵਾਂਗਰਾਉਂ ਵਿਖੇ ਸੈਨੇਟਾਈਜਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ।