
ਜਲੰਧਰ ਅਤੇ ਲੁਧਿਆਣਾ ਦੀ ਵਿਸ਼ੇਸ਼ ਟਾਸਕ ਫੋਰਸ ਨੇ ਸਾਂਝੀ ਮੁਹਿੰਮ ਤਹਿਤ ਲੁਧਿਆਣਾ ਸਥਿਤ ਫਾਰਮਾਸਿਸਟ ਅਤੇ ਇਕ ਟਰਾਂਸਪੋਰਟ ਕੰਪਨੀ ਦੇ ਗੋਦਾਮ ਤੋਂ 2.13 ਕਰੋੜ ...
ਲੁਧਿਆਣਾ : ਜਲੰਧਰ ਅਤੇ ਲੁਧਿਆਣਾ ਦੀ ਵਿਸ਼ੇਸ਼ ਟਾਸਕ ਫੋਰਸ ਨੇ ਸਾਂਝੀ ਮੁਹਿੰਮ ਤਹਿਤ ਲੁਧਿਆਣਾ ਸਥਿਤ ਫਾਰਮਾਸਿਸਟ ਅਤੇ ਇਕ ਟਰਾਂਸਪੋਰਟ ਕੰਪਨੀ ਦੇ ਗੋਦਾਮ ਤੋਂ 2.13 ਕਰੋੜ ਰੁਪਏ ਦੀਆਂ ਆਦਤ ਬਣਾਉਣ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਦਵਾਈਆਂ ਦੇ ਨਾਲ ਨਕਦੀ ਜ਼ਬਤ ਕੀਤੀ ਗਈ ਹੈ ਅਤੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਹੈਬੋਵਾਲ ਕਲਾਂ ਵਿਚ ਨਿਊ ਪਟੇਲ ਨਗਰ ਦੇ 37 ਸਾਲਾ ਮਨਿੰਦਰਵੀਰ ਸਿੰਘ ਅਤੇ ਹੁਸ਼ਿਆਰਪੁਰ ਦੇ ਸੁਰਿੰਦਰ ਕੁਮਾਰ (32 ਸਾਲ) ਵਜੋਂ ਹੋਈ ਹੈ।
Drugs Rs 2.1 Crore Seized in Ludhianaਮਨਵਿੰਦਰ ਸਿੰਘ ਚੂਹੜਪੁਰ ਰੋਡ 'ਤੇ ਇਕ ਫਾਰਮੇਸੀ ਦਾ ਮਾਲਕ ਹੈ ਜਦਕਿ ਸੁਰਿੰਦਰ ਕੁਮਾਰ ਟਰਾਂਸਪੋਰਟ ਨਗਰ ਸਥਿਤ ਇਕ ਕੰਪਨੀ ਜੇਐਸਕੇ ਲਾਜਿਸਟਿਕ ਟਰਾਂਸਪੋਰਟ ਦਾ ਪ੍ਰਬੰਧਕ ਹੈ। ਦੋਸ਼ੀਆਂ ਕੋਲੋਂ 28.88 ਲੱਖ ਨਸ਼ੀਲੀਆਂ ਗੋਲੀਆਂ, ਇੰਜੈਕਸ਼ਨ ਅਤੇ ਖਾਂਸੀ ਸਿਰਪ ਸਮੇਤ ਦਵਾਈਆਂ ਦੇ ਨਿਰਮਾਣ ਲਈ ਸਮਾਨ ਜ਼ਬਤ ਕੀਤਾ ਗਿਆ। ਪੁਲਿਸ ਨੇ ਇਸ ਦੌਰਾਨ 6 ਲੱਖ ਰੁਪਏ ਦੀ ਨਕਦੀ ਵੀ ਵਸੂਲ ਕੀਤੀ, ਜਿਸ ਨੂੰ ਦੋਸ਼ੀਆਂ ਨੇ ਕਥਿਤ ਤੌਰ 'ਤੇ ਦਵਾਈਆਂ ਵੇਚ ਕੇ ਕਮਾਇਆ ਸੀ। ਐਸਟੀਐਫ ਦੇ ਅਧਿਕਾਰੀਆਂ ਨੂੰ ਇਹ ਵੀ ਸ਼ੱਕ ਹੈ ਕਿ ਦੋਸ਼ੀਆਂ ਨੇ ਗੋਲੀਆਂ ਵਿਚ ਪਾਬੰਦੀਸ਼ੁਦਾ ਦਵਾਈਆਂ ਨੂੰ ਜੋੜਿਆ ਸੀ।
Drugਇਹ ਸਭ ਪਤਾ ਲਗਾਉਣ ਲਈ ਗੋਲੀਆਂ ਦੇ ਨਮੂਨੇ ਖਰੜ ਫੌਰੈਂਸਿਕ ਲੈਬ ਵਿਚ ਜਾਂਚ ਲਈ ਭੇਜੇ ਗਏ ਹਨ। ਪੰਜਾਬ ਦੇ ਇੰਸਪੈਕਟਰ ਜਨਰਲ (ਆਈਜੀ, ਐਸਟੀਐਫ) ਪ੍ਰਮੋਦ ਬਾਨ ਨੇ ਕਿਹਾ ਕਿ ਕਾਰਵਾਈ ਨੂੰ ਇਕ ਸੂਚਨਾ ਤੋਂ ਬਾਅਦ ਅਮਲ ਵਿਚ ਲਿਆਂਦਾ ਗਿਆ ਸੀ। ਐਸਟੀਐਫ ਨੇ ਹੈਬੋਵਾਲ ਵਿਚ ਚੂਹੜਪੁਰ ਰੋਡ 'ਤੇ ਇਕ ਚੈਕ ਪੋਸਟ ਲਗਾਈ ਸੀ ਜਿੱਥੇ ਇਕ ਟੋਇਟਾ ਕਾਰ ਨੂੰ ਰੋਕਿਆ ਗਿਆ। ਇਸ ਕਾਰ ਦੀ ਤਲਾਸ਼ੀ ਕੀਤੇ ਜਾਣ 'ਤੇ ਐਸਟੀਐਫ ਨੇ ਆਦਤ ਬਣਾਉਣ ਵਾਲੀਆਂ 4.80 ਲੱਖ ਗੋਲੀਆਂ, ਦਵਾਈਆਂ ਬਣਾਉਣ ਦਾ ਸਮਾਨ ਅਤੇ 6 ਲੱਖ ਰੁਪਏ ਬਰਾਮਦ ਕੀਤੇ। ਮਨਵਿੰਦਰ ਸਿੰਘ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ।
Drugs Rs 2.1 Crore Seized in Ludhianaਪੁੱਛਗਿੱਛ ਦੌਰਾਨ ਦੋਸ਼ੀ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਅਪਣੇ ਘਰ ਅਤੇ ਜੇਐਸਕੇ ਲਾਜਿਸਟਿਕ ਟਰਾਂਸਪੋਰਟ ਦੇ ਗੋਦਾਮ ਵਿਚ ਅਜਿਹੀਆਂ ਜ਼ਿਆਦਾਤਰ ਗੋਲੀਆਂ ਜਮ੍ਹਾਂ ਕੀਤੀਆਂ ਹਨ। ਆਈਜੀ ਨੇ ਦਸਿਆ ਕਿ ਪੁਲਿਸ ਨੇ ਦੋਹੇ ਥਾਵਾਂ 'ਤੇ ਛਾਪਾ ਮਾਰਿਆ। ਮਨਵਿੰਦਰ ਦੇ ਘਰ ਤੋਂ ਗੋਲੀਆਂ, ਕੈਪਸੂਲ, ਇੰਜੈਕਸ਼ਨ ਅਤੇ ਖਾਂਸੀ ਸਿਰਪ ਬਣਾਉਣ ਦੀਆਂ 13 ਤਰ੍ਹਾਂ ਦੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ। ਗੋਦਾਮ ਵਿਚ ਸੁਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜ਼ਿਆਦਾਤਰ ਦਵਾਈਆਂ ਜ਼ਬਤ ਕੀਤੀਆਂ ਗਈਆਂ।
Aresstਆਈਜੀ ਬਾਨ ਨੇ ਕਿਹਾ ਕਿ ਇਹ ਗੋਲੀਆਂ ਸਿਰਫ਼ ਡਾਕਟਰ ਦੀ ਪਰਚੀ ਵਾਲੇ ਵਿਅਕਤੀ ਨੂੰ ਵੇਚੀਆਂ ਜਾ ਸਕਦੀਆਂ ਹਨ। ਉਨ੍ਹਾਂ ਦਸਿਆ ਕਿ ਮਨਵਿੰਦਰ ਆਗਰਾ ਆਧਾਰਤ ਦਵਾਈ ਕੰਪਨੀ ਤੋਂ ਆਗਰਾ ਦੇ ਵਿਚੋਲੇ ਜ਼ਰੀਏ ਇਨ੍ਹਾਂ ਗੋਲੀਆਂ ਨੂੰ ਖ਼ਰੀਦਦੇ ਸਨ। ਉਹ ਆਗਰਾ ਸਥਿਤ ਜੋਧਪੁਰ ਗੋਲਡਨ ਟਰਾਂਸਪੋਰਟ ਕੰਪਨੀ ਜ਼ਰੀਏ ਜੇਐਸਕੇ ਟਰਾਂਸਪੋਰਟ ਕੰਪਨੀ ਨੂੰ ਦਵਾਈਆਂ ਦੇ ਸਮਾਨ ਭੇਜਣ ਲਈ ਵਰਤਿਆ। ਆਈਜੀ ਨੇ ਇਸ ਤੱਥ 'ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਸਬੰਧਤ ਦਸਤਾਵੇਜ਼ਾਂ ਤੋਂ ਬਿਨਾਂ ਮਨਵਿੰਦਰ ਦਵਾਈਆਂ ਵੇਚ ਰਹੇ ਸਨ। ਉਨ੍ਹਾਂ ਨੂੰ ਕਦੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਦੋਸ਼ੀ ਨੇ ਅਪਣੇ ਘਰ ਦੀ ਪਹਿਲੀ ਮੰਜ਼ਲ 'ਤੇ ਇਕ ਸਟੋਰ ਰੂਮ ਬਣਾਇਆ ਹੋਇਆ ਸੀ, ਜਿੱਥੇ ਉਨ੍ਹਾਂ ਨੇ ਦਵਾਈਆਂ ਨੂੰ ਸਟੋਰ ਕੀਤਾ ਹੋਇਆ ਸੀ।
Drugs Rs 2.1 Crore Seized in Ludhianaਪੁਲਿਸ ਦੋਸ਼ੀ ਵਿਅਕਤੀਆਂ ਦੇ ਬੈਂਕ ਖ਼ਾਤਿਆਂ ਅਤੇ ਸੰਪਤੀਆਂ ਦੀ ਜਾਂਚ ਕਰ ਰਹੀ ਹੈ। ਐਸਟੀਐਫ ਹੁਣ ਦੋਹਾਂ ਦੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਗਰਾ ਅਧਾਰਤ ਦਵਾਈ ਅਤੇ ਟਰਾਂਸਪੋਰਟ ਕੰਪਨੀ ਦੇ ਮਾਲਕਾਂ ਨੂੰ ਫੜਨ ਲਈ ਇਕ ਟੀਮ ਨੂੰ ਆਗਰਾ ਭੇਜਿਆ ਗਿਆ ਹੈ। ਦੋਸ਼ੀਆਂ ਵਿਰੁਧ ਹਾਈਕੋਟਿਕ ਡਰੱਗ ਐਂਡ ਸਾਈਕੋਟ੍ਰਾਪਿਕ ਸਬਸਟੈਂਸ ਐਕਟ (ਐਨਡੀਪੀਐਸ) ਕਾਨੂੰਨ ਦੀ ਧਾਰਾ 21/61/85 ਤਹਿਤ ਮਾਮਲਾ ਹੈਬੋਵਾਲ ਪੁਲਿਸ ਸਟੇਸ਼ਨ ਵਿਚ ਦਰਜ ਕੀਤਾ ਗਿਆ ਹੈ।