
ਪਾਕਿਸਤਾਨ ਤੋਂ ਪਰਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਿਸਾਨ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਵਿਖਾ ਕੇ 'ਸਵਾਗਤ' ਕੀਤਾ............
ਅੰਮ੍ਰਿਤਸਰ : ਪਾਕਿਸਤਾਨ ਤੋਂ ਪਰਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਿਸਾਨ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਵਿਖਾ ਕੇ 'ਸਵਾਗਤ' ਕੀਤਾ। ਕਿਸਾਨਾਂ ਨੇ ਹੱਥਾਂ ਵਿਚ 'ਨਵਜੋਤ ਸਿੰਘ ਸਿੱਧੂ ਗ਼ਦਾਰ' ਦੀ ਲਿਖਤ ਵਾਲੀ ਤਖ਼ਤੀ ਫੜੀ ਹੋਈ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਸਿੱਧੂ ਨੇ ਦੇਸ਼ ਨਾਲ ਗ਼ਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕੋਈ ਵੀ ਆਗੂ ਜਾਂ ਪ੍ਰਸਿੱਧ ਸ਼ਖ਼ਸੀਅਤ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਨਹੀਂ ਪਹੁੰਚੀ ਤਾਂ ਸਿੱਧੂ ਨੂੰ ਵੀ ਉਥੇ ਨਹੀਂ ਜਾਣਾ ਚਾਹੀਦਾ ਸੀ। ਚਾਹੇ ਉਹ ਇਕ ਦੋਸਤ ਵਜੋਂ ਹੀ ਗਏ ਪਰ ਪਾਕਿਸਤਾਨ ਨਾਲ ਪਿਛਲੇ ਕੁੱਝ ਸਮੇਂ ਤੋਂ ਰਿਸ਼ਤੇ ਠੀਕ ਨਹੀਂ ਚੱਲ ਰਹੇ।