ਹਰੀਕੇ ਪੱਤਣ ਨੂੰ ਸੈਰ-ਸਪਾਟੇ ਦੀ ਹੱਬ ਬਣਾਉਣ ਲਈ ਖ਼ਰਚੇ ਜਾਣਗੇ 15 ਕਰੋੜ ਰੁਪਏ : ਮਨਪ੍ਰੀਤ ਸਿੰਘ ਬਾਦਲ
Published : Aug 18, 2020, 1:17 pm IST
Updated : Aug 20, 2020, 5:53 pm IST
SHARE ARTICLE
manpreet Badal
manpreet Badal

ਪੱਟੀ ਸ਼ਹਿਰ ਵਿਖੇ 4 ਏਕੜ ਵਿਚ ਬਣਾਏ ਸ਼ਾਨਦਾਰ ਪਾਰਕ ਦਾ ਕੀਤਾ ਉਦਘਾਟਨ

ਤਰਨ ਤਾਰਨ, 17 ਅਗੱਸਤ (ਅਜੀਤ ਸਿੰਘ ਘਰਿਆਲਾ/ਪ੍ਰਦੀਪ) : ਜਦੋਂ ਤਕ ਮਾਝਾ ਤਰੱਕੀ ਕਰ ਕੇ ਅਪਣੇ ਪੈਰਾਂ ’ਤੇ ਖਲ੍ਹੋ ਨਹੀਂ ਜਾਂਦਾ, ਉਦੋਂ ਤਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਪਾਰਟੀ ਚੈਨ ਨਾਲ ਨਹੀਂ ਬੈਠੇਗੀ। ਇਹ ਪ੍ਰਗਟਾਵਾ ਸੂਬਾ ਸਰਕਾਰ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸਵ: ਡਾ. ਸੁਦਰਸ਼ਨ ਕੁਮਾਰ ਤਰ੍ਹੇਨ ਦੀ ਯਾਦ ਵਿਚ ਅੱਜ ਪੱਟੀ ਸ਼ਹਿਰ ਵਿਖੇ 4 ਏਕੜ ਵਿਚ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਅਲਟਰਾ ਮਾਡਲ ਪਾਰਕ ਦਾ ਉਦਘਾਟਨ ਕਰਨ ਮੌਕੇ ਕੀਤਾ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੁਲਕ ਦੀ ਤਰੱਕੀ ਹੋਣੀ ਸ਼ੁਰੂ ਹੋਣ ਵਾਲੀ ਹੈ ਅੱਜ ਵੀ ਪੰਜਾਬ ਦੀ ਤਰੱਕੀ ਦੇ ਪੰਨੇ ਕੋਰੇ ਪਏ ਹਨ।

ਇਨ੍ਹਾਂ ਕੋਰੇ ਪੰਨਿਆਂ ਉਪਰ ਤਰੱਕੀ ਦਾ ਇਤਿਹਾਸ ਲਿਖਿਆ ਜਾਵੇਗਾ। ਖ਼ਜ਼ਾਨਾ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਮੈਂ ਡਾ. ਸੁਦਰਸ਼ਨ ਕੁਮਾਰ ਤਰਹੇਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਮੌਕੇ ਤੁਹਾਡੇ ਕੋਲ ਆਇਆ ਹਾਂ ਕਿ ਤੁਸੀ ਰਿਸ਼ਵਤ, ਬੇਰੁਜ਼ਗਾਰੀ, ਨਸ਼ਾਖੌਰੀ, ਅਨਪੜਤਾ ਖ਼ਤਮ ਕਰਨ ਲਈ ਤਨ-ਮਨ ਨਾਲ ਬਾਜ਼ੀ ਲਾਵੋਗੇ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਮੰਗ ’ਤੇ ਬੱਚਿਆਂ ਲਈ ਰੀਡਿੰਗ ਲਾਇਬਰੇਰੀ ਲਈ 35 ਲੱਖ ਅਤੇ ਇਕ ਹੋਰ ਪਾਰਕ ਲਈ 50 ਲੱਖ ਦਾ ਐਲਾਨ ਕੀਤਾ।

File Photo File Photo

ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰੀਕੇ ਪੱਤਣ ਨੂੰ ਸੈਰ-ਸਪਾਟੇ ਦੀ ਹੱਬ ਦੇ ਤੌਰ ’ਤੇ ਵਿਕਸਤ ਕਰਨ ਲਈ 15 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।  ਇਸ ਮੌਕੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ, ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸ. ਐੱਸ. ਪੀ. ਧਰੂਮਨ ਐੱਚ. ਨਿੰਬਲੇ, ਪ੍ਰਿੰ : ਹਰਦੀਪ ਸਿੰਘ, ਜਗਤਾਰ ਸਿੰਘ ਬੁਰਜ ਆਦਿ ਹਾਜ਼ਰ ਸਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਮਾਗਮ ਖਤਮ ਹੋਣ ਉਪਰੰਤ ਹੀ ਅਪਣੇ–ਆਪ ਨੂੰ ਇਕਾਂਤਵਾਸ ਕਰਨ ਦਾ ਐਲਾਨ ਕੀਤਾ ਪਰ ਸਟੇਜ ’ਤੇ ਬੈਠਣ ਮੌਕੇ ਬਾਦਲ ਦੇ ਨਾਲ ਜਸਬੀਰ ਸਿੰਘ ਡਿੰਪਾ, ਵਿਧਾਇਕ ਹਰਮਿੰਦਰ ਸਿੰਘ, ਕੁਲਵੰਤ ਸਿੰਘ ਡਿਪਟੀ ਕਮਿਸ਼ਨਰ, ਧਰੂਮਨ ਐਚ ਨਿੰਬਾਲੇ ਐਸਐਸਪੀ, ਜਗਤਾਰ ਸਿੰਘ ਬੁਰਜ ਚੇਅਰਮੈਨ, ਅਵਤਾਰ ਸਿੰਘ ਧਾਰੀਵਾਲ ਡੀਪੀਆਰਓ, ਵਿਨੋਦ ਕੁਮਾਰ ਸਟੇਜ ’ਤੇ ਬਿਰਾਜਮਾਨ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement