Army Jawan Death: ਲਾਂਸ ਨਾਇਕ ਗੁਰਨਾਮ ਸਿੰਘ ਦੀ ਪੂਨੇ ਵਿਖੇ ਡਿਊਟੀ ਦੌਰਾਨ ਅਚਾਨਕ ਮੌਤ
Published : Nov 20, 2023, 7:36 am IST
Updated : Nov 20, 2023, 7:36 am IST
SHARE ARTICLE
Army Jawan
Army Jawan

ਗੁਰਨਾਮ ਸਿੰਘ ਪਿਛਲੇ 3/4 ਮਹੀਨੇ ਪਹਿਲਾਂ ਮੇਰਠ ਤੋ ਬਦਲੀ ਹੋਣ ਕਾਰਨ ਪੂਨੇ ਵਿਚ ਡਿਊਟੀ ’ਤੇ ਸੇਵਾਵਾਂ ਨਿਭਾਉਣ ਲਈ ਗਿਆ ਸੀ

Army Jawan Death News: ਗੜ੍ਹਦੀਵਾਲਾ ਦੇ ਨੇੜਲੇ ਪਿੰਡ ਡੱਫਰ ਦੇ ਜੰਮਪਲ ਆਰਮੀ ਟਰੇਨਿੰਗ ਸੈਟਰ ਬਟਾਲੀਅਨ -2 ਬੰਬੇ ਇੰਜੀਨੀਅਰ ਗਰੁੱਪ ਸੈਂਟਰ ਪੂਨੇ ਵਿਖੇ ਤਾਇਨਾਤ ਲਾਂਸ ਨਾਇਕ ਗੁਰਨਾਮ ਸਿੰਘ (36) ਪੁੱਤਰ ਸੁਰਿੰਦਰ ਸਿੰਘ ਦੀ ਡਿਊਟੀ ਦੌਰਾਨ ਅਚਨਚੇਤ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਸਬੰਧੀ ਮ੍ਰਿਤਕ ਗੁਰਨਾਮ ਸਿੰਘ ਦੇ ਵੱਡੇ ਭਰਾ ਆਰਮੀ ਵਿਚ ਅੰਮ੍ਰਿਤਸਰ ਵਿਖੇ ਤਾਇਨਾਤ ਹੌਲਦਾਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ 2008 ਵਿਚ ਉਕਤ ਬਟਾਲੀਅਨ ਵਿਚ ਭਰਤੀ ਹੋਇਆ ਸੀ। ਪਿਛਲੇ 3/4 ਮਹੀਨੇ ਪਹਿਲਾਂ ਮੇਰਠ ਤੋ ਬਦਲੀ ਹੋਣ ਕਾਰਨ ਪੂਨੇ ਵਿਚ ਡਿਊਟੀ ’ਤੇ ਸੇਵਾਵਾਂ ਨਿਭਾਉਣ ਲਈ ਗਿਆ ਸੀ, ਜਿਸ ਦੀ ਬੀਤੇ ਕਲ ਕਰੀਬ 10 ਵਜੇ ਡਿਊਟੀ ਦੌਰਾਨ ਅਚਨਚੇਤ ਮੌਤ ਹੋ ਗਈ।

ਜਿਸ ਦੀ ਮ੍ਰਿਤਕ ਦੇਹ ਲੈਣ ਲਈ ਪੂਨੇ ਨੂੰ ਰਵਾਨਾ ਹੋ ਗਏ, ਜਿਸ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਹਵਾਈ ਜਹਾਜ਼ ਰਾਹੀਂ ਲਿਆਕੇ ਭਲਕੇ ਜੱਦੀ ਪਿੰਡ ਡੱਫ਼ਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਮ੍ਰਿਤਕ ਦੀ ਪਤਨੀ ਸੰਦੀਪ ਕੌਰ, ਪਿਤਾ ਸੁਰਿੰਦਰ ਸਿੰਘ ਤੇ ਮਾਤਾ ਬਲਵੰਤ ਕੌਰ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ। ਇਸ ਮੌਕੇ ਉਕਤ ਫੌਜੀ ਜਵਾਨ ਦੀ ਮੌਤ ਦੀ ਖਬਰ ਸੁਣਦਿਆਂ ਪੂਰੇ ਪਿੰਡ ਵਿਚ ਤੇ ਇਲਾਕੇ ’ਚ ਮਾਤਮ ਛਾ ਗਿਆ।

(For more news apart from Army Jawan Death News, stay tuned to Rozana Spokesman)

Tags: army jawan

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪਹਿਲੇ Shaheed Bhai Mehnga Singh Babbar ਦੇ ਭਰਾ ਨਾਲ Exclusive Interview- 40 Yrs of Operation Blue Star

10 Jun 2024 3:44 PM

KHANNA RAID NEWS: ਪੁਲਿਸ ਦਾ ਵੱਡਾ ਐਕਸ਼ਨ, ਸਵੇਰ ਵੇਲੇ ਹੀ ਕਰ ਦਿੱਤੀ ਛਾਪੇਮਾਰੀ, ਹਰ ਗਲੀ 'ਚ ਪੁਲਿਸ ਹੀ ਪੁਲਿਸ

10 Jun 2024 3:34 PM

Bhagwant Mann LIVE | ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਐਕਸ਼ਨ ਮੋਡ 'ਚ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ

10 Jun 2024 3:05 PM

PUNJAB ਚ ਹੋਣ ਵਾਲੀਆਂ ਨੇ ਪੰਚਾਇਤੀ ਚੋਣਾਂ, ਆ ਗਿਆ ਵੱਡਾ ਅਪਡੇਟ, ਖਿੱਚ ਲਓ ਤਿਆਰੀਆਂ LIVE

10 Jun 2024 2:48 PM

ਵੇਖੋ ਕੌਣ ਹੋਵੇਗਾ ਡਿਪਟੀ PM ? ਮੰਤਰੀਆਂ ਦੀ Final ਸੂਚੀ ਤਿਆਰ, ਜਾਣੋ ਕਿਸਦਾ ਹੋਇਆ ਪੱਤਾ ਸਾਫ਼, ਕਿਸ ਪਾਰਟੀ ਕੋਲ LIVE

10 Jun 2024 1:23 PM
Advertisement