
ਅਪਰਾਧੀਆਂ ਨੂੰ ਫੜਨ ਲਈ ਪੁਲਿਸ ਵਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਅਤੇ ਇਸ ਉਪਰਾਲੇ ਨਾਲ ਹੁਣ ਲੁਧਿਆਣਾ ਪੁਲਿਸ ਤੰਗ ਗਲੀਆਂ ਵਿਚ ਵੀ ...
ਲੁਧਿਆਣਾ (ਭਾਸ਼ਾ) : ਅਪਰਾਧੀਆਂ ਨੂੰ ਫੜਨ ਲਈ ਪੁਲਿਸ ਵਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਅਤੇ ਇਸ ਉਪਰਾਲੇ ਨਾਲ ਹੁਣ ਲੁਧਿਆਣਾ ਪੁਲਿਸ ਤੰਗ ਗਲੀਆਂ ਵਿਚ ਵੀ ਅਪਰਾਧੀਆਂ ਦਾ ਪਿੱਛਾ ਕਰ ਉਨ੍ਹਾਂ ਨੂੰ ਫੜ ਸਕੇਗੀ। ਦਰਅਸਲ ਲੁਧਿਆਣਾ ਪੁਲਿਸ ਵੱਲੋਂ ਸ਼ਹਿਰ ਦੀਆਂ ਤੰਗ ਗਲੀਆਂ ਵਿਚ ਪੇਟਰੋਲਿੰਗ ਕਰਨ ਲਈ ਈ-ਸਾਇਕਲ ਸੇਵਾ ਸ਼ੁਰੂ ਕੀਤੀ ਗਈ ਹੈ। ਇਸਦੇ ਨਾਲ ਪੁਲਿਸ ਹੁਣ ਉਨ੍ਹਾਂ ਗਲੀਆਂ ਵਿਚ ਵੀ ਪੇਟਰੋਲਿੰਗ ਕਰ ਸਕੇਗੀ ਅਤੇ ਅਪਰਾਧੀਆਂ ਨੂੰ ਫੜ ਸਕੇਗੀ ਜਿਨ੍ਹਾਂ ਤੰਗ ਗਲੀਆਂ ਵਿਚ ਪੁਲਿਸ ਦੇ ਵੱਡੇ ਵਾਹਨ ਦਾਖਿਲ ਨਹੀਂ ਹੋ ਪਾਉਂਦੇ ਸੀ ਅਤੇ ਅਪਰਾਧੀ ਅਕਸਰ ਬਚ ਨਿਕਲਦੇ ਸੀ।
ਸੋ ਉਨ੍ਹਾਂ ਅਪਰਾਧੀਆਂ ਨੂੰ ਫੜਨ ਅਤੇ ਸ਼ਹਿਰ ਦੀਆਂ ਇਨ੍ਹਾਂ ਤੰਗ ਗਲੀਆਂ ਵਿਚ ਪੇਟਰੋਲਿੰਗ ਕਰਨ ਲਈ ਲੁਧਿਆਣਾ ਪੁਲਿਸ ਨੇ ਇਹ ਨਿਵੇਕਲੀ ਪਹਿਲ ਕੀਤੀ ਹੈ | ਉਧਰ ਇਸ ਸੇਵਾ ਦੀ ਸ਼ੁਰੂਆਤ ਸਮੇਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਨਾਲ ਜਿਥੇ ਸ਼ਹਿਰ ਵਿਚ ਸੁਰੱਖਿਆ ਦਾ ਘੇਰਾ ਹੋਰ ਮਜ਼ਬੂਤ ਹੋਵੇਗਾ ਉਥੇ ਹੀ ਪ੍ਰਦੂਸ਼ਣ ਵੀ ਘਟੇਗਾ।