'ਮੋਦੀ ਸਰਕਾਰ ਪੰਜਾਬੀਆਂ ਨੂੰ ਵੋਟਾਂ ਸਮਝਦੀ ਹੈ'
Published : Dec 20, 2020, 1:35 am IST
Updated : Dec 20, 2020, 1:35 am IST
SHARE ARTICLE
image
image

'ਮੋਦੀ ਸਰਕਾਰ ਪੰਜਾਬੀਆਂ ਨੂੰ ਵੋਟਾਂ ਸਮਝਦੀ ਹੈ'

ਨਵੀਂ ਦਿੱਲੀ, 19 ਦਸੰਬਰ (ਚਰਨਜੀਤ ਸਿੰਘ ਸੁਰਖਾਬ): ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ¢ ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ¢ ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ | ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ¢ 
ਸਪੋਕਸਮੈਨ ਦੇ ਪੱਤਰਕਾਰ ਵਲੋਂ ਉੱਘੇ ਗੀਤਕਾਰ ਬਾਬੂ ਸਿੰਘ ਮਾਨ ਨਾਲ ਗੱਲਬਾਤ ਕੀਤੀ¢ ਬਾਬੂ ਸਿੰਘ ਮਾਨ  ਨੇ ਗੱਲਬਾਤ ਦÏਰਾਨ ਦਸਿਆ ਕਿ ਕਿਸਾਨ ਦਾ ਜ਼ਮੀਨ ਨਾਲ ਜਜ਼ਬਾਤੀ ਰਿਸ਼ਤਾ ਹੁੰਦਾ ਹੈ¢ ਜ਼ਮੀਨ ਨਾਲ ਪੁੱਤ, ਧੀ ਵਾਲਾ ਰਿਸ਼ਤਾ ਹੁੰਦਾ ਹੈ¢ ਇਸ ਰਿਸ਼ਤੇ ਨੂੰ ਤੋੜਨ ਦਾ ਕੰਮ ਪੁਰਾਣੀਆਂ ਪੁਸ਼ਤਾਂ ਤੋਂ ਚਲਦਾ ਆ ਰਿਹਾ ਹੈ¢ ਉਨ੍ਹਾਂ ਕਿਹਾ ਕਿ ਇਸ ਰਿਸ਼ਤੇ ਨੂੰ ਤੋੜਨਾ ਇਕ ਤਰ੍ਹਾਂ ਦਾ ਰੂਹ ਨੂੰ ਚੀਰਨ ਵਾਲਾ ਕੰਮ ਹੈ ਤੇ ਜਦੋਂ ਰੂਹ ਚੀਰੀ ਜਾਵੇ ਉਦੋਂ ਫਿਰ ਦੁੱਖ ਤਾਂ ਹੁੰਦਾ ਹੈ ਤੇ ਉਹ ਦੁੱਖ ਬਹੁਤ ਦੂਰ ਤਕ ਜਾਂਦਾ ਹੈ¢ ਇਹ ਜਜ਼ਬਾਤੀ ਹੈ, ਜਜ਼ਬਾਤ ਵਿਚੋਂ ਉਠਿਆ ਅੰਦੋਲਨ ਹੈ¢ ਉਨ੍ਹਾਂ ਕਿਹਾ ਕਿ ਸਾਡਾ ਰਿਸ਼ਤਾ ਹੀ ਜ਼ਮੀਨ ਨਾਲ ਹੁੰਦਾ ਹੈ, ਜੇ ਮੁੰਡੇ ਦਾ ਰਿਸ਼ਤਾ ਕਰਵਾਉਣਾ ਹੋਵੇ ਤਾਂ ਕੁੜੀ ਵਾਲੇ ਪਹਿਲਾਂ ਜ਼ਮੀਨ ਬਾਰੇ ਪੁੱਛਦੇ ਹਨ, ਵੀ ਕਿੰਨੀ ਜ਼ਮੀਨ ਹੈ ਜੇ ਹੁਣ ਸਾਡੇ ਕੋਲੋਂ ਉਹ ਜ਼ਮੀਨ ਹੀ ਖੋਹ ਲੈਣਗੇ, ਫਿਰ ਰਹਿ ਕੀ ਜਾਵੇਗਾ¢ ਸਰਕਾਰ ਬੰਦਿਆਂ ਨੂੰ ਜਿਉਂਦਿਆਂ ਨੂੰ ਮਾਰ ਰਹੀ ਹੈ¢ ਸਰਕਾਰ ਕਹਿ ਰਹੀ ਹੈ ਇਹ ਗੁਮਰਾਹ ਹੋਏ ਹਨ | ਇਕ ਬੰਦਾ ਗੁਮਰਾਹ ਹੋਵੇਗਾ,ਦੋ ਬੰਦੇ ਹੋਣਗੇ, ਕਰੋੜਾਂ ਬੰਦੇ ਤਾਂ ਨਹੀਂ ਹੋਣਗੇ ਗੁਮਰਾਹ¢
ਬਾਬੂ ਸਿੰਘ ਨੇ ਕਿਹਾ ਕਿ ਅਸੀਂ ਰੂਹ ਦੀਆਂ ਗੱਲਾਂ ਕਰਦੇ ਹਾਂ, ਇਹ ਵੋਟਾਂ ਦੀਆਂ ਗੱਲਾਂ ਕਰਦੇ ਹਨ¢ ਇਹ ਸਾਨੂੰ ਵੋਟਾਂ ਵਿਚ ਗਿਣਦੇ ਹਨ, ਇਹ ਸਾਨੂੰ ਬੰਦੇ ਨਹੀਂ ਗਿਣਦੇ¢ ਇਹ ਨਹੀਂ ਜਾਣਦੇ ਕੀ ਇਨ੍ਹਾਂ ਵਿਚ ਰੂਹ ਵੀ ਹੈ, ਇਹ ਵੀ ਪ੍ਰਮਾਤਮਾ ਦੇ ਜੀਅ ਹਨ¢ ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਬਹੁਤ ਜ਼ਿਆਦਾ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਹੈ¢ ਉਨ੍ਹਾਂ ਕਿਹਾ ਕਿ ਹੁਣ ਸਾਰੇ ਦੇਸ਼ ਦੇ ਕਿਸਾਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਐਮਐਸਪੀ ਕੀ ਹੈ, ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਕੀ ਐਮਐਸਪੀ ਹੁੰਦੀ ਕੀ ਹੈ¢ ਉਨ੍ਹਾਂ ਕਿਹਾ ਕਿ ਸਰਕਾਰ ਦੇ ਪੈਰਾਂ ਹੋਠੋਂ ਜ਼ਮੀਨ ਖਿਸਕ ਜਾਣੀ ਹੈ ਪਰ ਜਿੱਤ ਕਿਸਾਨਾਂ ਦੀ ਹੀ ਹੋਣੀ ਹੈ |
 
 

SHARE ARTICLE

ਏਜੰਸੀ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement