
ਦੇਸ਼ ਨੂੰ ਇਕ ਹੋਰ ਵੱਡੇ ਸੰਘਰਸ਼ ਦੀ ਲੋੜ : ਰਾਕੇਸ਼ ਟਿਕੈਤ
ਐਸ.ਵਾਈ.ਐਲ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਨਹੀਂ, ਰਾਜਨੀਤਕ ਪਾਰਟੀਆਂ ਦਾ ਮੁੱਦਾ ਹੈ
ਸਰਦੂਲਗੜ੍ਹ, 20 ਅਪ੍ਰੈਲ (ਗੁਰਜੀਤ ਸਿੰਘ ਸੰਧੂ): ਕਿਸਾਨੀ ਸੰਘਰਸ਼ ਜਿੱਤਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਅਨੂਪ ਸਿੰਘ ਕਰੰਡੀ ਦੇ ਗ੍ਰਹਿ ਵਿਖੇ ਪਹੁੰਚੇ | ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ 13 ਮਹੀਨੇ ਚਲਿਆ ਅਤੇ ਇਸ ਸੰਘਰਸ਼ ਨੇ ਪੂਰੇ ਦੇਸ਼ ਅੰਦਰ ਅਪਣੀ ਪਹਿਚਾਣ ਬਣਾਈ | ਇਸ ਸੰਘਰਸ਼ ਵਿਚ ਪੰਜਾਬ ਦਾ ਸੱਭ ਤੋਂ ਵੱਡਾ ਯੋਗਦਾਨ ਰਿਹਾ ਹੈ | ਹਿੰਦੋਸਤਾਨ ਦੀ ਕਿਸੇ ਵੀ ਸਟੇਟ ਵਿਚ ਜਾ ਕੇ ਦੇਖੀਏ ਤਾਂ ਹਰ ਕਿਤੇ ਕਿਸਾਨ ਦੀ ਗੱਲ ਹੀ ਹੋਵੇਗੀ,ਹਰ ਸਰਕਾਰ ਕਿਸਾਨ ਦੀ ਗੱਲ ਕਰ ਰਹੀ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਜਿੱਤ ਮਿਲੀ ਹੈ |
ਐਸਵਾਈਐਲ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਮੁੱਦਾ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਨਹੀਂ ਇਹ ਰਾਜਨੀਤਕ ਪਾਰਟੀਆਂ ਦਾ ਮੁੱਦਾ ਹੈ ਅਤੇ ਹਰ ਪਾਰਟੀ ਇਸ ਦਾ ਫ਼ਾਇਦਾ ਲੈਣਾ ਚਾਹੁੰਦੀ ਹੈ | ਜਿਵੇਂ ਪੰਜਾਬ ਵਿਚ ਸਰਕਾਰ ਬਣਾ ਕੇ ਆਮ ਆਦਮੀ ਪਾਰਟੀ ਹੁਣ ਹਰਿਆਣਾ ਵਿਚ ਸਰਕਾਰ ਬਣਾਉਣਾ ਚਾਹੁੰਦੀ ਹੈ ਅਤੇ ਹਰ ਪਾਰਟੀ ਵੋਟ ਦੇ ਫ਼ਾਰਮੂਲੇ ਤੇ ਕੰਮ
ਕਰਦੀ ਹੈ ਉਸੇ ਹੀ ਫਾਰਮੂਲੇ ਤੇ ਹੁਣ
ਇਹ ਪਾਰਟੀਆਂ ਵੀ ਕੰਮ ਕਰ ਰਹੀਆਂ ਹਨ ਕਿ ਸਾਨੂੰ ਵੋਟ ਬੈਂਕ ਕਿਸ ਤਰ੍ਹਾਂ ਮਿਲੇ | ਐਮਐਸਪੀ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਵਲੋਂ ਇਕ ਚਿੱਠੀ ਭਾਰਤ ਸਰਕਾਰ ਨੂੰ ਲਿਖੀ ਹੈ ਜਿਸ ਵਿਚ ਸਾਨੂੰ ਧੋਖਾ ਹੋਣ ਦੀ ਉਮੀਦ ਹੈ ਕਿਉਂਕਿ ਉਹ ਜੇ ਗਿਆਰਾਂ ਮੈਂਬਰੀ ਕਮੇਟੀ ਹੈ ਤਾਂ ਭਾਰਤ ਸਰਕਾਰ ਨੇ ਸਾਨੂੰ ਤਿੰਨ ਮੈਂਬਰ ਅਪਣੇ ਦੇਣ ਲਈ ਕਿਹਾ ਹੈ ਤਾਂ ਜੋ ਬਹੁਮਤ ਹੋਵੇਗਾ ਉਨ੍ਹਾਂ ਕੋਲ ਹੀ ਰਹੇਗਾ ਅਤੇ ਅਪਣੀ ਮਨਮਰਜ਼ੀ ਕਰਨਗੇ | ਕਿਸਾਨ ਨੂੰ ਉੱਥੇ ਵੱਡਾ ਧੋਖਾ ਦੇਣਗੇ ਅਸੀਂ ਸਰਕਾਰ ਨੂੰ ਲਿਖਿਆ ਹੈ ਕਿ ਕਿੰਨੇ ਮੈਂਬਰੀ ਕਮੇਟੀ ਹੋਵੇਗੀ ਇਸਦਾ ਕਿੰਨੇ ਸਮੇਂ ਦਾ ਕਾਰਜਕਾਲ ਹੋਵੇਗਾ ਅਤੇ ਇਸ ਕਮੇਟੀ ਦਾ ਚੇਅਰਮੈਨ ਜਾਂ ਇਸ ਦੇ ਫ਼ੈਸਲੇ ਕੀ ਹੋਣਗੇ ਪਰ ਅਜੇ ਤਕ ਭਾਰਤ ਸਰਕਾਰ ਨੇ ਸਾਨੂੰ ਕੋਈ ਜੁਆਬ ਨਹੀਂ ਦਿੱਤਾ ਸਾਨੂੰ ਲੱਗ ਰਿਹਾ ਹੈ ਕਿ ਬਹੁਮਤ ਦੇ ਆਧਾਰ ਤੇ ਸਰਕਾਰ ਕਿਸਾਨਾਂ ਨੂੰ ਹਰਾਉਣਾ ਜਾ ਰਹੀ ਹੈ ਕਈ ਸਟੇਟਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਅਤੇ ਕਿਸੇ ਵੀ ਪਾਰਟੀ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਕਿਉਂਕਿ ਇਸ ਕਾਰਨ ਕਿਸਾਨ ਉਲਝ ਜਾਣਗੇ ਅਤੇ ਸੰਘਰਸ਼ ਕਮਜ਼ੋਰ ਹੋ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨਾਲ ਅਲੱਗ ਅਲੱਗ ਵਿਚਾਰਧਾਰਾ ਦੇ ਲੋਕ ਜੁੜੇ ਹੋਏ ਹਨ ਅਤੇ ਹਰ ਸਟੇਟ ਦੇ ਅਲੱਗ ਵਖਰੇਵੇਂ ਅਤੇ ਅਲੱਗ ਮੁੱਦੇ ਹਨ ਇਸ ਲਈ ਕਿਸਾਨੀ ਸੰਘਰਸ਼ ਨੂੰ ਨਾਨ ਪੁਲੀਟੀਕਲ ਰਹਿਣਾ ਚਾਹੀਦਾ ਇਹ ਸੰਘਰਸ਼ ਹਰ ਸਟੇਟ ਦੇ ਕਿਸਾਨ ਮਜ਼ਦੂਰ ਅਤੇ ਆਦਿਵਾਸੀਆਂ ਦਾ ਸੰਘਰਸ਼ ਹੈ ਦੇਸ਼ ਨੂੰ ਫਿਰ ਇੱਕ ਵੱਡੇ ਅੰਦੋਲਨ ਦੀ ਲੋੜ ਹੈ ਇਹ ਅੰਦੋਲਨ ਕਿੱਥੇ ਕਿਵੇਂ ਅਤੇ ਕਦੋਂ ਹੋਵੇਗਾ ਇਸ ਬਾਰੇ ਪੂਰੇ ਦੇਸ਼ ਵਿਚ ਵਿਚਾਰ ਵਿਮਰਸ਼ ਕਰਾਇਆ ਜਾਵੇਗਾ ਜਿਸ ਵਿੱਚ ਹਰ ਸਟੇਟ ਦੇ ਵਿਚਾਰ ਕਰਨ ਤੋਂ ਬਾਅਦ ਇਹ ਸੰਘਰਸ਼ ਵਿੱਢਿਆ ਜਾਵੇਗਾ |
Mansa_20_1PR9L_6_3_1