
ਪਿੰਡ ਵਾਸੀਆਂ ਦਾ ਕਹਿਣਾ ਹੈ ਸਰਕਾਰ ਵਾਅਦੇ ਤਾਂ ਕਰ ਦਿੰਦੀ ਹੈ...
ਸੰਗਰੂਰ: 21ਵੀਂ ਸਦੀ ਪਰ ਸੰਗਰੂਰ ਦਾ ਪਿੰਡ ਭੁੱਲਣ ਅੱਜ ਵੀ 100 ਸਾਲ ਪਿੱਛੇ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਦਰਅਸਲ ਭੁੱਲਣ ਪਿੰਡ ਦੇ ਲੋਕ ਅਪਣੀ ਪਿਆਸ ਬੁਝਾਉਣ ਲਈ ਪਿਛਲੇ 20-25 ਸਾਲਾਂ ਤੋਂ ਪਿੰਡ ਦੇ ਕਰੀਬ 2 ਕਿਲੋਮੀਟਰ ਦੂਰ ਭਾਖੜਾ ਨਹਿਰ ਚੋਂ ਪਾਣੀ ਭਰ ਕੇ ਲਿਆਉਂਦੇ ਹਨ। ਅਪਣਾ ਕੰਮ-ਕਾਰ ਛੱਡ ਕੇ ਲੋਕਾਂ ਨੂੰ ਨਹਿਰ ਦੇ ਪਾਣੀ ਵਿਚ ਜਾਨ ਜੋਖ਼ਿਮ ਵਿਚ ਪਾ ਕੇ ਪੀਣ ਵਾਲਾ ਪਾਣੀ ਭਰਨਾ ਪੈਂਦਾ ਹੈ।
Sangrur
ਪਿੰਡ ਵਾਸੀਆਂ ਦਾ ਕਹਿਣਾ ਹੈ ਸਰਕਾਰ ਵਾਅਦੇ ਤਾਂ ਕਰ ਦਿੰਦੀ ਹੈ ਪਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕਰਦੀ। ਪਿੰਡ ਵਿਚ ਜਿਹੜਾ ਪਾਣੀ ਆਉਂਦਾ ਹੈ ਉਹ ਪਾਣੀ ਇੰਨਾ ਖਾਰਾ ਹੈ ਕਿ ਇਸ ਨੂੰ ਪੀਣ ਨਾਲ ਕਈ ਲੋਕਾਂ ਨੂੰ ਬਿਮਾਰੀਆਂ ਵੀ ਲੱਗ ਚੁੱਕੀਆਂ ਹਨ। ਉੱਥੇ ਹੀ ਹੋਰ ਲੋਕਾਂ ਦਾ ਕਹਿਣਾ ਹੈ ਪਿੰਡ ਵਿਚ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਪੀਣ ਲਾਈਕ ਨਹੀਂ ਹੈ। ਉਹਨਾਂ ਦੇ ਪਿੰਡ ਵਿਚ ਕਰੀਬ ਦਰਜਨਾਂ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਪੀੜਤ ਹੋ ਚੁੱਕੇ ਹਨ।
Sangrur
ਨਹਿਰ ਦਾ ਪਾਣੀ ਪੀਣਾ ਉਹਨਾਂ ਦੀ ਮਜ਼ਬੂਰੀ ਹੈ। ਇਸ ਨਹਿਰ ਵਿਚ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਵੀ ਵਹਿੰਦੀਆਂ ਰਹਿੰਦੀਆਂ ਹਨ। ਪਿੰਡ ਵਿਚ ਪੀਣ ਵਾਲੇ ਪਾਣੀ ਲਈ ਬੋਰਵੇਲ ਤਾਂ ਲੱਗਿਆ ਹੋਇਆ ਹੈ ਪਰ ਪਾਣੀ ਦੀ ਟੈਂਕੀ ਨਹੀਂ ਹੈ ਬੋਰਵੇਲ ਦਾ ਪਾਣੀ ਲੋਕਾਂ ਦੇ ਘਰਾਂ ਤਕ ਨਹੀਂ ਪਹੁੰਚ ਰਿਹਾ। ਜਿਹਨਾਂ ਕੋਲ ਪਹੁੰਚ ਰਿਹਾ ਹੈ ਉਹ ਪੀਣ ਲਾਈਕ ਨਹੀਂ ਹੈ। ਅਜਿਹਾ ਨਹੀਂ ਹੈ ਕਿ ਪਿੰਡ ਵਿਚ ਪਾਣੀ ਨੂੰ ਸ਼ੁੱਧ ਕਰਨ ਲਈ ਆਰਓ ਸਿਸਟਮ ਨਹੀਂ ਲੱਗਿਆ ਹੈ।
Sangrur
2011 ਵਿਚ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਿੰਡ ਵਿਚ ਆਰਓ ਸਿਸਟਮ ਲਗਾਇਆ ਗਿਆ ਹੈ ਪਰ ਪਿਛਲੇ 500 ਸਾਲਾਂ ਤੋਂ ਇਹ ਬੰਦ ਪਿਆ ਹੈ। ਉਸ ਨੂੰ ਤਾਲਾ ਲਗਿਆ ਹੋਇਆ ਹੈ। ਜੇ ਸਰਕਾਰ ਨੇ ਕੋਰੋੜਾਂ ਰੁਪਏ ਖਰਚ ਕੀਤੇ ਹਨ ਤਾਂ ਫਿਰ ਉਸ ਦਾ ਲਾਭ ਲੋਕਾਂ ਨੂੰ ਕਿਉਂ ਨਹੀਂ ਮਿਲ ਰਿਹਾ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਸਿਸਟਮ ਲੱਗਿਆ ਸੀ ਪਰ ਬਾਅਦ ਵਿਚ ਉਸ ਨੂੰ ਠੀਕ ਕਰਨ ਲਈ ਰਿਸਕੀ ਰਿਪੇਅਰ ਕਰਨ ਲਈ ਕੋਈ ਨਹੀਂ ਆਇਆ।
Sangrur
ਇਸ ਲਈ ਮਜ਼ਬੂਰਨ ਲੋਕ ਨਹਿਰ ਵਿਚ ਪਾਣੀ ਲੈਣ ਜਾਂਦੇ ਹਨ ਜਿੱਥੇ ਕਿ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਖਰਾਬ ਪਏ ਸਿਸਟਮ ਨੂੰ ਨਾ ਤਾਂ ਠੀਕ ਕਰਵਾਇਆ ਜਾ ਰਿਹਾ ਹੈ ਤੇ ਨਾ ਹੀ ਉਸ ਦੀ ਰਿਪੇਅਰ ਲਈ ਪ੍ਰਸ਼ਾਸ਼ਨ ਵੱਲੋਂ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਸਦਕਾ ਲੋਕਾਂ ਨੂੰ ਅਪਣੀ ਜਾਨ ਜੋਖਿਮ ਵਿਚ ਪਾ ਕੇ ਭਾਖੜਾ ਨਹਿਰ ਚੋਂ ਹੀ ਪੀਣ ਵਾਲਾ ਪਾਣੀ ਭਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।