Punjab News : ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਸੂਖਮ ਸਿੰਚਾਈ ਤਕਨੀਕਾਂ ਅਪਣਾਉਣ ਦੀ ਲੋੜ

By : BALJINDERK

Published : Oct 21, 2024, 11:45 am IST
Updated : Oct 21, 2024, 12:44 pm IST
SHARE ARTICLE
file photo
file photo

Punjab News : ਸੂਖਮ ਸਿੰਚਾਈ ਦੇ ਘੇਰੇ ਨੂੰ ਵਧਾਉਣ ਲਈ 5 ਹਜ਼ਾਰ ਕਰੋੜ ਮਾਈਕੋ-ਇਰੀਗੇਸ਼ਨ ਫ਼ੰਡ ਨੂੰ ਵਧਾ ਕੇ 10 ਹਜ਼ਾਰ ਕਰੋੜ ਕਰਨ ਦੀ ਯੋਜਨਾ

Punjab News : ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਸੂਖਮ ਸਿੰਚਾਈ ਤਕਨੀਕਾਂ ਅਪਣਾਉਣਾ ਸਮੇਂ ਦੀ ਅਣਸਰਦੀ ਲੋੜ ਬਣਦਾ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਦੇਸ਼ ਵਿਚ ਕਿਸਾਨਾਂ ਨੂੰ ਸਿੰਚਾਈ ਪ੍ਰਣਾਲੀਆਂ ਦੇ ਲਾਭ ਪਹੁੰਚਾਉਣ ਹਿੱਤ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਤਹਿਤ ਸਾਲ 2022-23 ਤੋਂ ਮਾਈਕਰੋ ਸਿੰਚਾਈ ਪਾਣੀ ਦੀ ਬੱਚਤ ਦੇ ਨਾਲ-ਨਾਲ ਖਾਦ ਦੀ ਵਰਤੋਂ ਨੂੰ ਘਟਾਉਣ, ਮਜ਼ਦੂਰੀ ਦੇ ਖ਼ਰਚਿਆਂ ਅਤੇ ਹੋਰ ਕਿਸਾਨਾਂ ਦੀ ਸਮੁੱਚੀ ਆਮਦਨ ਵਧਾਉਣ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਵੱਡੀ ਮਦਦ ਕਰ ਰਹੀ ਹੈ।

ਸਕੀਮ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 55 ਫ਼ੀਸਦੀ ਅਤੇ ਹੋਰਾਂ ਕਿਸਾਨਾਂ ਨੂੰ 45 ਫ਼ੀਸਦੀ ਹੀ ਵਿੱਤੀ ਸਹਾਇਤਾ ਮਾਈਕਰੋ ਸਿੰਚਾਈ ਪ੍ਰਣਾਲੀਆਂ ਦੀ ਸਥਾਪਨਾ ਲਈ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਕੀਮ ਰਾਹੀਂ ਪਿਛਲੇ 8 ਸਾਲਾਂ ਅੰਦਰ ਦੇਸ਼ ਵਿਚ 78 ਲੱਖ ਹੈਕਟੇਅਰ ਖੇਤਰ ਨੂੰ ਸੂਖਮ ਸਿੰਚਾਈ ਅਧੀਨ ਕਵਰ ਕੀਤਾ ਗਿਆਹੈ। ਨੀਤੀ ਆਯੋਗ ਅਨੁਸਾਰ ਪਾਣੀ ਦੀ ਵਰਤੋਂ ਦੀ ਕੁਸ਼ਲਤਾ 'ਚ 30 ਫ਼ੀਸਦੀ ਤੋਂ 70 ਫ਼ੀਸਦੀ ਦੀ ਰੇਂਜ 'ਚ ਸੁਧਾਰ ਹੋਣ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ 10 ਫ਼ੀਸਦੀ ਤੋਂ 69 ਫ਼ੀਸਦੀ ਤੱਕ ਵਧ ਗਈ ਹੈ। ਸੂਖਮ ਸਿੰਚਾਈ ਦੇ ਘੇਰੇ ਨੂੰ ਵਧਾਉਣ ਲਈ 5 ਹਜ਼ਾਰ ਕਰੋੜ ਮਾਈਕਰੋ-ਇਰੀਗੇਸਨ ਫ਼ੰਡ ਨੂੰ ਵਧਾ ਕੇ 10 ਦੇ ਹਜ਼ਾਰ ਕਰੋੜ ਕਰਨ ਦੀ ਯੋਜਨਾ ਲਾਗੂ ਕੀਤੀ ਜਾ ਰਹੀ ਹੈ।

ਮੰਤਰਾਲੇ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਫੰਡਿੰਗ ਵਿਵਸਥਾ ਤਹਿਤ ਨਾਬਾਰਡ ਰਾਜਾਂ/ਕੇਂਦਰ ਸਾਸ਼ਤ ਪ੍ਰਦੇਸ਼ਾਂ ਨੂੰ 3 ਫ਼ੀਸਦੀ ਘੱਟ ਵਿਆਜ ਦਰ 'ਤੇ ਆਧਾਰ ਦਿੰਦਾ ਹੈ, ਜੋ ਕਿ ਮਾਰਕੀਟ ਤੋਂ ਨਾਬਾਰਡ ਦੁਆਰਾ ਜੁਟਾਏ ਗਏ ਫ਼ੰਡ ਦੀ ਲਾਗਤ ਅਨੁਸਾਰ ਹੈ। ਜਾਣਕਾਰੀ ਅਨੁਸਾਰ ਹੁਣ ਤੱਕ 4724.74 ਕਰੋੜ ਰੁਪਏ ਵੰਡੇ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਖਮ ਸਿੰਚਾਈ ਤਕਨੀਕਾਂ ਦੀ ਵਰਤੋਂ ਨਾਲ ਜਿੱਥੇ ਕੁਦਰਤੀ ਸੋਮੇ ਪਾਣੀ ਦੀ ਬਚਤ ਹੋਵੇਗੀ, ਉੱਥੇ ਕਿਸਾਨਾਂ ਦੀ ਆਮਦਨ ਤਾਂ ਵਧੇਗੀ ਹੀ, ਨਾਲ ਹੀ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।

(For more news apart from Need to adopt micro irrigation techniques to prevent the falling level of underground water News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement