"ਜੰਗਾਂ ਦੌਰਾਨ ਜਾਨਵਰਾਂ ਨੇ ਵੀ ਸਾਡਾ ਸਾਥ ਦਿੱਤਾ ਪਰ ਸਿਆਸਤਦਾਨ ਸਾਡੇ ਨਾਲ ਸਿਆਸਤ ਹੀ ਕਰਦੇ ਨੇ"
Published : Dec 21, 2021, 2:44 pm IST
Updated : Dec 21, 2021, 2:44 pm IST
SHARE ARTICLE
Brigadier Kuldip Singh Kahlon
Brigadier Kuldip Singh Kahlon

ਜੰਗ ਦੌਰਾਨ ਵਾਪਰੇ ਬਹਾਦਰੀ ਭਰਪੂਰ ਕਾਰਨਾਮਿਆਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ ਪ੍ਰੋਗਰਾਮ ਉਲੀਕਣ ਸਰਕਾਰਾਂ- ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

ਚੰਡੀਗੜ੍ਹ (ਹਰਦੀਪ ਸਿੰਘ ਭੋਗਲ):  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਦਸੰਬਰ ਨੂੰ 1971 ਦੀ ਜੰਗ ਵਿਚ ਪਾਕਿਸਤਾਨ ਉਤੇ ਭਾਰਤੀ ਹਥਿਆਰਬੰਦ ਬਲਾਂ ਦੀ ਜਿੱਤ ਦਾ ਸਨਮਾਨ ਕਰਨ ਲਈ ਵਿਜੇ ਦਿਵਸ ਮਨਾਇਆ ਗਿਆ। ਇਸ ਦਿਨ ਭਾਰਤ ਦੇਸ਼ ਦੀ ਰੱਖਿਆ ਕਰਨ ਵਾਲੇ ਸਾਰੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਪਰ ਨੌਜਵਾਨ ਪੀੜੀ ਇਹਨਾਂ ਚੀਜ਼ਾਂ ਨੂੰ ਭੁੱਲ਼ਦੀ ਜਾ ਰਹੀ ਹੈ। 1971 ਦੀ ਜੰਗ ਬਾਰੇ ਗੱਲ ਕਰਦਿਆਂ ਸਾਬਕਾ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਭਾਰਤ-ਪਾਕਿਸਤਾਨ ਵਿਚਾਲੇ ਇਹ ਇਤਿਹਾਸਕ ਜੰਗ ਉਹ ਜੰਗ ਸੀ ਜਿਸ ਨੇ ਇਕ ਨਵੇਂ ਮੁਲਕ ਬੰਗਲਾਦੇਸ਼ ਦੀ ਸਿਰਜਣਾ ਕੀਤੀ।

Former Brigadier Kuldip Singh KahlonFormer Brigadier Kuldip Singh Kahlon

ਇਸ ਦੌਰਾਨ ਪਾਕਿਸਤਾਨੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਏਏਕੇ ਨਿਆਜ਼ੀ ਅਪਣੇ 93 ਹਜ਼ਾਰ ਫੌਜੀਆਂ ਸਣੇ ਜਨਰਲ ਜਗਜੀਤ ਸਿੰਘ ਅਰੋੜਾ ਸਾਹਮਣੇ ਗੋਡੇ ਟੇਕ ਦਿੱਤੇ ਸਨ। ਇਸ ਵਿਚ ਨੌਜਵਾਨ ਪੀੜੀ ਨੇ ਅਹਿਮ ਭੂਮਿਕਾ ਨਿਭਾਈ। ਉਸ ਦੌਰਾਨ ਬ੍ਰਿਗੇਡੀਅਰ ਕਾਹਲੋਂ ਮਾਊਂਟੇਨ ਰਜ਼ੀਮੈਂਟ ਵਿਚ ਯੂਨਿਟ ਐਡਜੂਟੈਂਟ ਦੀ ਡਿਊਟੀ ਨਿਭਾਅ ਰਹੇ ਸਨ। ਜੇਕਰ ਨੌਜਵਾਨ ਪੀੜੀ ਅੱਗੇ ਨਾ ਆਉਂਦੀ ਤਾਂ 13 ਦਿਨਾਂ ਵਿਚ ਇਹ ਜੰਗ ਖਤਮ ਨਹੀਂ ਸੀ ਹੋਣੀ।  ਭਾਰਤ ਅਤੇ ਪਾਕਿਸਤਾਨ ਦਰਮਿਆਨ 1965 ਦੀ ਜੰਗ ਵਿਚ ਵੀ ਨੌਜਵਾਨਾਂ ਅਤੇ ਕਿਸਾਨਾਂ ਦੀ ਅਹਿਮ ਭੂਮਿਕਾ ਰਹੀ। ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਇਸ ਇਤਿਹਾਸ ਨੂੰ ਭੁੱਲ਼ਦੀ ਜਾ ਰਹੀ ਹੈ, ਇਸ ਕੀਮਤੀ ਇਤਿਹਾਸ ਨੂੰ ਸਾਂਭਲ ਲਈ ਸਰਕਾਰਾਂ ਨੂੰ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ।

Indo-Pakistan War of 1971Indo-Pakistan War of 1971

ਉਹਨਾਂ ਕਿਹਾ ਕਿ ਜਦੋਂ ਤੱਕ ਇਹਨਾਂ ਜੰਗਾਂ ਬਾਰੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ, ਉਦੋਂ ਤੱਕ ਇਹਨਾਂ ਦੀ ਯਾਦ ਵਿਚ ਦਿਹਾੜੇ ਮਨਾਉਣ ਦਾ ਕੋਈ ਫਾਇਦਾ ਨਹੀਂ। ਬ੍ਰਿਗੇਡੀਅਰ ਕਾਹਲੋਂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਉਹਨਾਂ ਨੂੰ ਜੰਗ ਦੌਰਾਨ ਵਾਪਰੇ ਬਹਾਦਰੀ ਭਰਪੂਰ ਕਾਰਨਾਮਿਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।

Former Brigadier Kuldip Singh KahlonFormer Brigadier Kuldip Singh Kahlon

ਜੰਗ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਜੰਗਾਂ ਦੌਰਾਨ ਜਾਨਵਰਾਂ ਨੇ ਬਹੁਤ ਸਾਥ ਦਿੱਤਾ। ਫੌਜੀ ਖੱਚਰਾਂ ਰਾਹੀਂ ਅਪਣੀ ਮੰਜ਼ਿਲ ’ਤੇ ਪਹੁੰਚਦੇ ਸੀ। ਇਕ ਵਾਰੀ ਪਾਕਸਿਤਾਨੀ ਫੌਜ ਵਲੋਂ ਖੱਚਰਾਂ ਦੇ ਕਾਫਲੇ ਨੂੰ ਕੈਦ ਕਰ ਲਿਆ ਗਿਆ, ਇਕ ਖੱਚਰ ਪਾਕਿਸਾਤਾਨੀ ਫੌਜ ਦੇ ਘੇਰੇ ਵਿਚੋਂ ਛੁੱਟ ਕੇ ਵਾਪਸ ਭਾਰਤੀ ਫੌਜ ਦੇ ਸੈਨਿਕਾਂ ਕੋਲ ਵਾਪਸ ਆ ਗਈ। ਉਸ ਨੂੰ ਦਿੱਲੀ ਬੁਲਾ ਕੇ ਸਨਮਾਨਿਤ ਵੀ ਕੀਤਾ ਗਿਆ। ਸਿਆਸਤਦਾਨ ਸਿਰਫ ਅਪਣੀ ਕੁਰਸੀ ਸਾਂਭਣ ਵਿਚ ਜੁਟੇ ਰਹੇ। ਫੌਜ ਨੂੰ ਸਿਰਫ ਮੁਸ਼ਕਿਲ ਸਮੇਂ ਵਿਚ ਹੀ ਯਾਦ ਕੀਤਾ ਜਾਂਦਾ ਹੈ। ਉਹਨਾਂ ਸਰਕਾਰਾਂ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਹਰ ਜੰਗ ਜਿੱਤਣ ਤੋਂ ਬਾਅਦ ਫੌਜ ਦਾ ਦਰਜਾ ਹੇਠਾਂ ਖਿਸਕਦਾ ਗਿਆ।

Brigadier Kuldip Singh KahlonBrigadier Kuldip Singh Kahlon

ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਜਨਰਲ ਮਾਨਕ ਸ਼ਾਹ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਤਾਂ ਦਿੱਤਾ ਗਿਆ ਪਰ ਉਸ ਦੀ ਵਧੀ ਹੋਈ ਤਨਖਾਹ, ਭੱਤੇ ਆਦਿ ਦਾ ਭੁਗਤਾਨ ਕਰਨ ਲਈ 40 ਸਾਲ ਲੱਗੇ। ਜਦੋਂ ਰਾਸ਼ਟਰਪਤੀ ਅਬਦੁੱਲ ਕਲਾਮ ਫੀਲਡ ਮਾਰਸ਼ਲ ਦੀ ਬਿਮਾਰੀ ਦੀ ਹਾਲਤ ਵਿਚ ਉਹਨਾਂ ਨੂੰ ਵਲਿੰਗਟਨ ਵਿਚ ਮਿਲਣ ਗਏ। ਉਹਨਾਂ ਕਿਹਾ ਕਿ ਜੇਕਰ ਜੇਤੂ ਜਰਨੈਲ ਨਾਲ ਅਜਿਹਾ ਕੀਤਾ ਗਿਆ ਤਾਂ ਇਕ ਜਵਾਨ ਨੂੰ ਕੌਣ ਪੁੱਛੇਗਾ? ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਜੰਗਾਂ ਦੇ ਇਤਿਹਾਸ ਨਾਲ ਜੋੜਨ ਲਈ ਉਹਨਾਂ ਦੀ ਪੜ੍ਹਾਈ ਵਿਚ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਵੱਖ-ਵੱਖ ਜੰਗਾਂ ਸਬੰਧੀ ਪ੍ਰਾਜੈਕਟ ਦਿੱਤੇ ਜਾਣੇ ਚਾਹੀਦੇ ਹਨ। ਇਸ ਦੇ ਲਈ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਐਨਸੀਸੀ ਵੀ ਅਹਿਮ ਯੋਗਦਾਨ ਪਾ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement