ਪੰਜ ਜਾਂ ਵੱਧ ਚਲਾਨ ਬਕਾਇਆ ਹੋਣ ਦੀ ਸੂਰਤ ’ਚ ਹੁਣ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ
Published : Jan 22, 2025, 12:59 pm IST
Updated : Jan 22, 2025, 12:59 pm IST
SHARE ARTICLE
Driving licenses will now be canceled in case five or more challans are outstanding
Driving licenses will now be canceled in case five or more challans are outstanding

ਸ਼ਹਿਰ ਵਿਚ ਅਜੇ ਵੀ 7.5 ਲੱਖ ਤੋਂ ਵੱਧ ਚਲਾਨ ਬਕਾਇਆ ਹਨ। 

ਚੰਡੀਗੜ੍ਹ (ਨਵਿੰਦਰ ਸਿੰਘ ਬੜਿੰਗ): ਵਧਦੇ ਟ੍ਰੈਫ਼ਿਕ ਜੁਰਮਾਨਿਆਂ ਨਾਲ ਨਜਿੱਠਣ ਲਈ ਜਿਹੜੇ ਵਾਹਨ ਮਾਲਕਾਂ ਵਿਰੁੱਧ ਪੰਜ ਜਾਂ ਵੱਧ ਚਲਾਨ ਬਕਾਇਆ ਹਨ। ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਮੁਅੱਤਲ ਕਰ ਦਿਤੇ ਜਾਣਗੇ। ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੇ ਇੰਚਾਰਜ ਪ੍ਰਦੁਮਨ ਸਿੰਘ ਦੇ ਅਨੁਸਾਰ, ਸ਼ਹਿਰ ਵਿਚ ਅਜੇ ਵੀ 7.5 ਲੱਖ ਤੋਂ ਵੱਧ ਚਲਾਨ ਬਕਾਇਆ ਹਨ। 

ਜੋ ਟ੍ਰੈਫ਼ਿਕ ਉਲੰਘਣਾਵਾਂ ਦੀ ਇਕ ਗੰਭੀਰ ਸਮੱਸਿਆ ਨੂੰ ਉਜਾਗਰ ਕਰਦੇ ਹਨ। ਜਿਨ੍ਹਾਂ ਵਿਚ ਟ੍ਰੈਫ਼ਿਕ ਉਲੰਘਣਾਵਾਂ ਜਿਵੇਂ ਤੇਜ਼ ਰਫ਼ਤਾਰ, ਲਾਲ ਬੱਤੀਆਂ ਟੱਪਣਾ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣਾ ਸੜਕ ਹਾਦਸਿਆਂ ਦੇ ਮੁੱਖ ਕਾਰਨ ਹਨ। ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ, ਬਹੁਤ ਸਾਰੇ ਲੋਕ ਆਪਣੇ ਚਲਾਨ ਭਰਨ ਵਿਚ ਅਸਫ਼ਲ ਰਹਿੰਦੇ ਹਨ।

 ਇਸ ਮੁੱਦੇ ਨੂੰ ਹੱਲ ਕਰਨ ਲਈ, ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ, ਜਿਸ ਵਿਚ ਉਨ੍ਹਾਂ ਨੂੰ ਅਪਣੇ ਬਕਾਇਆ ਜੁਰਮਾਨੇ ਦਾ ਭੁਗਤਾਨ ਕਰਨ ਲਈ 15 ਦਿਨਾਂ ਦੀ ਸਮਾਂ ਸੀਮਾ ਦਿਤੀ ਜਾਵੇਗੀ। ਅਜਿਹਾ ਨਾ ਕਰਨ ’ਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿਤੇ ਜਾਣਗੇ ਅਤੇ ਉਨ੍ਹਾਂ ਦੇ ਵਾਹਨ ਦੀ ਆਰਸੀ ਵੀ ਮੁਅੱਤਲ ਕਰ ਦਿਤੀ ਜਾਵੇਗੀ। ਇਸ ਤੋਂ ਇਲਾਵਾ, ਜਿਨ੍ਹਾਂ ਵਾਹਨਾਂ ਦੇ ਚਲਾਨ ਲੰਬਿਤ ਹਨ।

ਉਨ੍ਹਾਂ ਦਾ ‘ਲੈਣ-ਦੇਣ ਨਹੀਂ ਕੀਤਾ ਜਾਵੇਗਾ’।  ਇਹ ਪਾਬੰਦੀ ਵਾਹਨ ਦੀ ਮਾਲਕੀ ਦੇ ਤਬਾਦਲੇ, ਆਰਸੀ ਦੇ ਨਵੀਨੀਕਰਨ ਅਤੇ ਡੁਪਲੀਕੇਟ ਦਸਤਾਵੇਜ਼ ਜਾਰੀ ਕਰਨ ਵਰਗੀਆਂ ਸਾਰੀਆਂ ਗਤੀਵਿਧੀਆਂ ’ਤੇ ਰੋਕ ਲਗਾਏਗੀ। ਜਦੋਂ ਤੱਕ ਸਾਰੇ ਜੁਰਮਾਨੇ ਅਦਾ ਨਹੀਂ ਕੀਤੇ ਜਾਣਗੇ। ਪ੍ਰਸ਼ਾਸਨ ਵੱਲੋਂ ਇਹ ਕਦਮ ਚੰਡੀਗੜ੍ਹ ਵਿੱਚ ਟ?ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement