
ਮ੍ਰਿਤਕ ਦੀ ਮਾਤਾ ਸ਼ਿੰਦਰ ਕੌਰ ਨੇ ਦੱਸਿਆ ਕਿ ਦਵਿੰਦਰ ਸਿੰਘ ਬੱਗੜ ਸ਼ਨੀਵਾਰ ਸ਼ਾਮ ਨੂੰ ਘਰ ਤੋਂ ਚਲਾ ਗਿਆ ਸੀ ਅਤੇ ਮੁੜ ਕੇ ਵਾਪਸ ਨਹੀਂ ਆਇਆ।
ਫਤਹਿਗੜ੍ਹ ਸਾਹਿਬ (ਧਰਮਿੰਦਰ ਸਿੰਘ): ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਜਿੱਥੇ ਭੈਣਾਂ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਦੀ ਅਰਦਾਸ ਕਰ ਰਹੀਆਂ ਹਨ ਤਾਂ ਉੱਥੇ ਹੀ ਸ੍ਰੀ ਫਤਹਿਗੜ੍ਹ ਸਾਹਿਬ ਦੇ ਨੇੜਲੇ ਪਿੰਡ ਤਰਖਾਨਮਾਜਰਾ ਵਿਖੇ ਰੱਖੜੀ ਬੰਨ੍ਹਣ ਲਈ ਘਰ ਆਈਆਂ ਭੈਣਾਂ ਨੂੰ ਨਸ਼ੇ ਨਾਲ ਭਰਾ ਦੀ ਮੌਤ ਦੀ ਖ਼ਬਰ ਮਿਲੀ। ਮ੍ਰਿਤਕ ਦੀ ਮਾਤਾ ਸ਼ਿੰਦਰ ਕੌਰ ਨੇ ਦੱਸਿਆ ਕਿ ਦਵਿੰਦਰ ਸਿੰਘ ਬੱਗੜ ਸ਼ਨੀਵਾਰ ਸ਼ਾਮ ਨੂੰ ਘਰ ਤੋਂ ਚਲਾ ਗਿਆ ਸੀ ਅਤੇ ਮੁੜ ਕੇ ਵਾਪਸ ਨਹੀਂ ਆਇਆ। ਉਸ ਦੀ ਕਾਫੀ ਭਾਲ ਵੀ ਕੀਤੀ ਗਈ ਪਰ ਉਹ ਨਹੀਂ ਮਿਲਿਆ।
Death
ਹੋਰ ਪੜ੍ਹੋ: ਕਲਿਆਣ ਸਿੰਘ ਦੇ ਅੰਤਿਮ ਦਰਸ਼ਨ ਦੌਰਾਨ ਤਿਰੰਗੇ ਉੱਪਰ ਨਜ਼ਰ ਆਇਆ BJP ਦਾ ਝੰਡਾ, ਕਾਂਗਰਸ ਨੇ ਚੁੱਕੇ ਸਵਾਲ
ਇਸ ਤੋਂ ਬਾਅਦ ਐਤਵਾਰ ਦੀ ਸਵੇਰੇ ਇਕ ਪਿੰਡ ਦੇ ਲੜਕੇ ਨੇ ਦੱਸਿਆ ਕਿ ਦਵਿੰਦਰ ਪ੍ਰਾਇਮਰੀ ਸਕੂਲ 'ਚ ਡਿੱਗਿਆ ਪਿਆ ਹੈ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਮੂੰਹ ਵਿਚੋਂ ਝੱਗ ਆ ਰਾਹੀ ਸੀ। ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਅਤੇ ਸਰਪੰਚ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ । ਮ੍ਰਿਤਕ ਦੀ ਮਾਤਾ ਸ਼ਿੰਦਰ ਕੌਰ ਨੇ ਕਥਿਤ ਤੌਰ ’ਤੇ ਪਿੰਡ ਦੇ ਇਕ ਲੜਕੇ ’ਤੇ ਇਲਜ਼ਾਮ ਲਗਾਏ ਹਨ।
Youth died of drug overdose
ਹੋਰ ਪੜ੍ਹੋ: CM ਕੈਪਟਨ ਦੀ ਸਿੱਧੂ ਦੇ ਸਲਾਹਕਾਰਾਂ ਨੂੰ ਸਲਾਹ, ਰਾਸ਼ਟਰ ਵਿਰੋਧੀ ਟਿੱਪਣੀਆਂ ਕਰਨ ਤੋਂ ਤਾੜਿਆ
ਸਰਪੰਚ ਦੇ ਪਤੀ ਰਣਜੀਤ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਬੱਗੜ ਦੀ ਲਾਸ਼ ਪ੍ਰਾਇਮਰੀ ਸਕੂਲ ਵਿਚੋਂ ਮਿਲੀ ਅਤੇ ਉਸ ਦੇ ਨੇੜਿਓਂ ਇਕ ਸਰਿੰਜ ਅਤੇ ਹੋਰ ਸਾਮਾਨ ਵੀ ਪਿਆ ਮਿਲਿਆ ਸੀ । ਉਹਨਾਂ ਦੱਸਿਆ ਕਿ ਮ੍ਰਿਤਕ ਦਵਿੰਦਰ ਸਿੰਘ ਦੇ ਪਿਤਾ ਅਤੇ ਉਸ ਦੇ ਭਰਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀ ਸਰਬਜੀਤ ਸਿੰਘ ਮੱਖਣ ਨੇ ਦੱਸਿਆ ਕਿ ਪਿੰਡ ਵਿਚ ਨਸ਼ੇੜੀਆਂ ਦਾ ਇਕ ਗਰੁੱਪ ਘੁੰਮਦਾ ਹੈ ਜੋ ਨੌਜਵਾਨ ਮੁੰਡਿਆਂ ਨੂੰ ਨਸ਼ੇ ਵੇਚਦਾ ਹੈ।
Death
ਹੋਰ ਪੜ੍ਹੋ: ਕਿਸਾਨੀ ਅੰਦੋਲਨ ਵਿਚ ਸੰਗਰੂਰ ਜ਼ਿਲ੍ਹੇ ਦਾ ਇਕ ਹੋਰ ਕਿਸਾਨ ਹੋਇਆ ਸ਼ਹੀਦ
ਉਹਨਾਂ ਦੱਸਿਆ ਕਿ ਇਹ ਗੱਲ ਉਹਨਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦੀ ਸੀ । ਉਹਨਾਂ ਦੱਸਿਆ ਕਿ ਦਵਿੰਦਰ ਸਿੰਘ ਬੱਗੜ ਨੂੰ ਬੀਤੀ ਸ਼ਾਮ ਉਕਤ ਗਰੁੱਪ ਘਰ ਤੋਂ ਲੈ ਗਿਆ ਅਤੇ ਉਸ ਨੂੰ ਨਸ਼ਾ ਕਰਵਾ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ । ਥਾਣਾ ਸਰਹਿੰਦ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸਰਬਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਮ੍ਰਿਤਕ ਦਵਿੰਦਰ ਬੱਗੜ ਜੋ ਕਿ ਨਸ਼ੇ ਕਰਨ ਦਾ ਆਦਿ ਸੀ ਦੀ ਮੌਤ ਨਸ਼ੇ ਦੀ ਓੁਵਰਡੋਜ ਕਾਰਨ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।