ਕਸ਼ਮੀਰ ਮੁੱਦੇ ਬਾਰੇ ਗਾਂਧੀ ਪਰਿਵਾਰ ਸਪੱਸ਼ਟ ਕਰੇ ਆਪਣਾ ਸਟੈਂਡ: ਹਰਪਾਲ ਸਿੰਘ ਚੀਮਾ
Published : Aug 23, 2021, 6:53 pm IST
Updated : Aug 23, 2021, 6:55 pm IST
SHARE ARTICLE
Harpal Singh Cheema
Harpal Singh Cheema

ਚੀਮਾ ਨੇ ਕਿਹਾ ਕਿ ਸਿੱਧੂ ਵੱਲੋਂ ਆਪਣੇ ਸਲਾਹਕਾਰਾਂ ਰਾਹੀਂ ਕਸ਼ਮੀਰ ਬਾਰੇ ਜੋ ਵਿਵਾਦਿਤ ਟਿੱਪਣੀਆਂ ਕਰਵਾਈਆਂ ਜਾ ਰਹੀਆਂ ਹਨ, ਇਸ ਬਾਰੇ ਕਾਂਗਰਸ ਆਪਣਾ ਸਟੈਂਡ ਸਪੱਸ਼ਟ ਕਰਨ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਸਲਾਹਕਾਰਾਂ ਰਾਹੀਂ ਕਸ਼ਮੀਰ ਬਾਰੇ ਜੋ ਵਿਵਾਦਿਤ ਟਿੱਪਣੀਆਂ ਕਰਵਾਈਆਂ ਜਾ ਰਹੀਆਂ ਹਨ, ਇਹਨਾਂ ਬਾਰੇ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾਂ ਗਾਂਧੀ ਆਪਣਾ ਸਟੈਂਡ ਸਪੱਸ਼ਟ ਕਰਨ। ਉਹਨਾਂ ਪੁਛਿਆ, ਕੀ ਗਾਂਧੀ ਪਰਿਵਾਰ ਵੀ ਕਸ਼ਮੀਰ ਉਤੇ ਭਾਰਤ ਦੇ ਕਬਜ਼ੇ ਦੀ ਗੱਲ ਕਬੂਲ ਕਰਦਾ ਹੈ?

Harpal Cheema Harpal Cheema

ਹੋਰ ਪੜ੍ਹੋ: ਐਕਸਪ੍ਰੈਸਵੇਅ ਲਈ ਐਕਵਾਇਰ ਜ਼ਮੀਨਾਂ ਦਾ ਮੁਆਵਜ਼ਾ ਵਧਾਉਣ ਸਬੰਧੀ NK Sharma ਵੱਲੋੋਂ DC ਮੋਹਾਲੀ ਨਾਲ ਮੁਲਾਕਾਤ

ਸੋਮਵਾਰ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਦੀ ਮੌਜੂਦਗੀ 'ਚ ਕੀਤੀ ਪ੍ਰੈਸ ਕਾਨਫਰੰਸ ਮੌਕੇ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਸੰਬੰਧਤ ਅਣਗਿਣਤ ਅਹਿਮ ਮੁਦਿਆਂ ਦੀ ਥਾਂ ਕਸ਼ਮੀਰ ਬਾਰੇ ਅਜਿਹੀ ਗੈਰਜ਼ਰੂਰੀ, ਗੈਰ ਜ਼ਿੰਮੇਵਾਰਨਾ ਅਤੇ ਬੇਲੋੜੀ ਬਿਆਨਬਾਜ਼ੀ ਕਾਂਗਰਸ ਅਤੇ ਨਵਜੋਤ ਸਿੱਧੂ ਦੀ ਸੋਚੀ ਸਮਝੀ ਸਾਜਿਸ਼ ਹੈ। ਸਿੱਧੂ ਕਾਂਗਰਸ ਦੇ ਚੋਣ ਵਾਅਦਿਆਂ ਤੋਂ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦਾ ਹਨ, ਕਿਉਂਕਿ ਲੋਕਾਂ ਨੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੋਲੋਂ ਕਾਂਗਰਸ ਵੱਲੋਂ 2017 'ਚ ਕੀਤੇ ਲਿਖਤੀ ਵਾਅਦਿਆਂ ਦਾ ਹਿਸਾਬ- ਕਿਤਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ।

Navjot Sidhu Navjot Sidhu

ਹੋਰ ਪੜ੍ਹੋ: ਨਵਜੋਤ ਸਿੱਧੂ ਨਾਲ ਮੀਟਿੰਗ ਤੋਂ ਬਾਅਦ ਕੀ ਬੋਲੇ ਮਾਲਵਿੰਦਰ ਸਿੰਘ ਮਾਲੀ ਅਤੇ ਪਿਆਰੇ ਲਾਲ ਗਰਗ?

ਚੀਮਾ ਨੇ ਕਿਹਾ ਕਿ ਸੱਤਾ 'ਚ ਰਹਿ ਕੇ ਵੀ ਵਿਰੋਧੀ ਧਿਰ ਦੇ ਨੇਤਾ ਵਾਂਗ ਵਿਚਰ ਰਹੇ ਨਵਜੋਤ ਸਿੰਧੂ ਨੂੰ ਜਦੋਂ ਜ਼ਮੀਨੀ ਹਕੀਕਤਾਂ ਨਾਲ ਜੁੜੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਿੱਧੂ ਨੇ ਆਪਣੇ ਸਲਾਹਕਾਰਾਂ ਰਾਹੀਂ ਇਹ ਵਿਵਾਦਿਤ ਟਿੱਪਣੀ ਉਛਾਲ ਦਿੱਤੀ ਤਾਂ ਕਿ ਲੋਕਾਂ ਦਾ ਧਿਆਨ ਏਧਰ ਨੂੰ ਭਟਕ ਜਾਵੇ ਅਤੇ ਕੁੱਝ ਦਿਨ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਨਵਜੋਤ ਸਿੱਧੂ ਸਮੇਤ ਸਾਰੇ ਕਾਂਗਰਸੀ ਮੰਤਰੀਆਂ ਨੂੰ ਮਹਿੰਗੀ ਬਿਜਲੀ ਅਤੇ ਮਾਰੂ ਬਿਜਲੀ ਸਮਝੌਤਿਆਂ, ਬੇਰੁਜ਼ਾਗਰੀ, ਬੇਰੁਜ਼ਗਾਰੀ ਭੱਤੇ, ਘਰ- ਘਰ ਨੌਕਰੀ ਅਤੇ ਨਸ਼ਾ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਲੈਂਡ ਮਾਫੀਆ, ਮੰਡੀ ਮਾਫੀਆ ਸਮੇਤ ਖੰਡ ਮਾਫੀਆ ਬਾਰੇ ਸਵਾਲ ਪੁੱਛੇ ਜਾ ਰਹੇ ਹਨ, ਜਿਨਾਂ ਤੋਂ ਬਚਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

Sonia Gandhi meets Opposition leaders virtuallySonia Gandhi

ਹੋਰ ਪੜ੍ਹੋ: ਹਰਦੀਪ ਪੁਰੀ ਨੇ ਸਾਂਝੀ ਕੀਤੀ ਸਿੱਧੂ ਦੀ ਪੁਰਾਣੀ ਵੀਡੀਓ, 'ਸਲਾਹਕਾਰਾਂ ਨੇ ਉਹਨਾਂ ਦੇ ਭਾਸ਼ਣ ਤੋਂ ਲਈ ਪ੍ਰੇਰਣਾ'

ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਬੋਲਦਿਆਂ ਕਿਹਾ ਕਿ ਬੇਰੁਜ਼ਗਾਰ ਅਧਿਆਪਕ, ਪੈਨਸ਼ਨਰ, ਮੁਲਾਜ਼ਮ ਵਰਗ, ਕੱਚੇ- ਮੁਲਾਜ਼ਮ, ਪੈਰਾ ਉਲੰਪਿਕ ਮੈਡਲ ਜੇਤੂ ਖਿਡਾਰੀ, ਆਂਗਣਵਾੜੀ ਤੇ ਆਸ਼ਾ ਵਰਕਰ, ਡਾਕਟਰ, ਨਰਸਾਂ, ਵੈਟਰਨਰੀ ਡਾਕਟਰ, ਕਿਸਾਨ, ਖੇਤ ਮਜ਼ਦੂਰ, ਦਲਿਤ, ਵਾਪਾਰੀ ਅਤੇ ਕਾਰੋਬਾਰੀ ਸਭ ਰੋਸ ਧਰਨਿਆਂ 'ਤੇ ਬੈਠੇ ਨਵਜੋਤ ਸਿੱਧੂ ਤੋਂ ਜਵਾਬ ਮੰਗ ਰਹੇ ਹਨ, ਪਰ ਨਵਜੋਤ ਸਿੱਧੂ ਲੋਕ ਮੁਦਿਆਂ ਬਾਰੇ ਬੋਲਣ ਤੋਂ ਪਾਸਾ ਵੱਟ ਰਹੇ ਹਨ।

Harpal Cheema Harpal Cheema

ਹੋਰ ਪੜ੍ਹੋ: ਭਾਜਪਾ ਨੂੰ ਮਾਤ ਦੇਣ ਲਈ ‘ਚਤੁਰ ਚਾਲਾਂ’ ਚੱਲਣ ਦੀ ਲੋੜ- ਸ਼ਿਵਸੈਨਾ

ਇੱਕ ਸਵਾਲ ਦਾ ਜਵਾਬ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਦੇ ਅਧਿਕਾਰਤ ਸਲਾਹਕਾਰ ਨਵਜੋਤ ਸਿੱਧੂ ਨਾਲ ਸਲਾਹ ਕੀਤੇ ਬਿਨਾਂ ਐਨੇ ਵੱਡੇ ਵਿਵਾਦਿਤ ਬਿਆਨ ਨਹੀਂ ਦੇ ਸਕਦੇ। ਚੀਮਾ ਨੇ ਇਸ ਨੂੰ ਨਵਜੋਤ ਸਿੱਧੂ ਅਤੇ ਸਲਾਹਕਾਰਾਂ ਵੱਲੋਂ ਦੇਸ਼ ਨੂੰ ਤੋੜਨ ਦੀ ਕਰਵਾਈ ਕਰਾਰ ਦਿੱਤਾ ਹੈ।

ਗੰਨੇ ਦਾ ਮੁੱਲ ਪ੍ਰਤੀ ਕੁਇੰਟਲ 400 ਰੁਪਏ ਤੈਅ ਕਰੇ ਸੂਬਾ ਸਰਕਾਰ: ਹਰਪਾਲ ਸਿੰਘ ਚੀਮਾ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਗੰਨਾ ਕਾਸਤਕਾਰਾਂ ਬਾਰੇ ਕੈਪਟਨ ਸਰਕਾਰ ਦੀ ਮਨਸਾ ਸਾਫ਼ ਨਾ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਗੰਨੇ ਦੇ ਮੁੱਲ ਬਾਰੇ ਕਿਸਾਨਾਂ ਅਤੇ ਸਰਕਾਰ ਵਿਚਕਾਰ ਮੀਟਿੰਗਾਂ 'ਚ ਰਾਣਾ ਗੁਰਜੀਤ ਸਿੰਘ ਦੀ ਮੌਜ਼ੂਦਗੀ 'ਦੁੱਧ ਦੀ ਰਾਖੀ ਬਿੱਲੇ' ਨੂੰ ਬੈਠਾਉਣ ਦੇ ਬਾਰਬਾਰ ਹੈ।
ਚੀਮਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੰਤਰੀ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਇਸ ਬਾਰੇ ਸਪੱਸ਼ਟ ਕਰਨ ਕਿ ਗੰਨਾ ਵਿਕਾਸ ਬੋਰਡ ਅਤੇ ਗੰਨੇ ਦਾ ਮੁੱਲ ਤੈਅ ਕਰਨ ਵਾਲੀਆਂ ਮੀਟਿੰਗਾਂ 'ਚ ਰਾਣਾ ਗੁਰਜੀਤ ਸਿੰਘ ਨੂੰ ਸ਼ਾਮਲ ਕਰਨਾ ਕਿਹੜੀ ਮਜ਼ਬੂਰੀ ਹੈ?

Captain Amarinder Singh Captain Amarinder Singh

ਹੋਰ ਪੜ੍ਹੋ: ਲੜਕੀਆਂ ਨੂੰ ਗੱਤਕਾ ਰੈਫ਼ਰੀ ਬਣਾਉਣ ਲਈ ਲੱਗੇਗਾ ਸਮਰੱਥਾ ਉਸਾਰੂ ਕੈਂਪ

ਕੀ ਕਾਂਗਰਸੀ ਦੱਸਣਗੇ ਕਿ ਰਾਣਾ ਗੁਰਜੀਤ ਸਿੰਘ ਦੀਆਂ ਗੰਨਾਂ ਮਿੱਲਾਂ ਵੱਲ ਕਿਸਾਨਾਂ ਦਾ ਕਿੰਨੇ ਕਰੋੜ ਰੁਪਇਆਂ ਦਾ ਬਕਾਇਆ ਖੜਾ ਹੈ? ਉਨਾਂ ਦੋਸ਼ ਲਾਇਆ ਕਿ ਰਾਣਾ ਸ਼ੂਗਰਜ਼ ਦੀ ਦੇਣਦਾਰੀ ਸਭ ਤੋਂ ਮਾੜੀ ਹੈ। ਫਿਰ ਡਿਫ਼ਾਲਟਰ ਮਿਲ ਮਾਲਕ ਕੋਲੋਂ ਗੰਨਾ ਕਾਸਤਕਾਰਾਂ ਦੇ ਹਿੱਤਾਂ ਦੀ ਰੱਖਿਆ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਰਾਣਾ ਗੁਰਜੀਤ ਸਿੰਘ ਨੂੰ ਗੰਨੇ ਦਾ ਮੁੱਲ ਤੈਅ ਕਰਨ ਵਾਲੀਆਂ ਮੀਟਿੰਗਾਂ ਤੋਂ ਦੂਰ ਕੀਤਾ ਜਾਵੇ ਅਤੇ ਗੰਨਾ ਵਿਕਾਸ ਬੋਰਡ 'ਚੋਂ ਤੁਰੰਤ ਹਟਾਇਆ ਜਾਵੇ। ਚੀਮਾ ਮੁਤਾਬਕ ਜਦੋਂ ਤੱਕ ਗੰਨੇ ਦੇ ਮੁੱਲ 'ਚ ਵਾਧੇ ਅਤੇ ਬਕਾਇਆ ਰਾਸ਼ੀ ਦੇ ਭੁਗਤਾਨ ਬਾਰੇ ਬੈਠਕਾਂ 'ਚ ਰਾਣਾ ਗੁਰਜੀਤ ਸਿੰਘ ਵਰਗੇ ਖੰਡ ਮਿੱਲ ਮਾਫੀਆ ਦੀ ਮੌਜ਼ੂਦਗੀ ਅਤੇ ਦਖ਼ਲਅੰਦਾਜ਼ੀ ਰਹੇਗੀ ਉਦੋਂ ਤੱਕ ਗੰਨਾ ਕਾਸਤਕਾਰਾਂ ਨੂੰ ਸਹੀ ਮੁੱਲ ਅਤੇ ਉਨਾਂ ਦੇ ਹਿੱਤਾਂ ਦੀ ਰੱਖਿਆ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਚੀਮਾ ਨੇ ਸਭ ਤੋਂ ਘੱਟ ਮੁੱਲ ਹੋਣ ਦੇ ਹਵਾਲੇ ਨਾਲ ਗੰਨੇ ਦਾ ਪ੍ਰਤੀ ਕੁਇੰਟਲ ਮੁੱਲ (ਐਸ.ਏ.ਪੀ) 400 ਰੁਪਏ ਕਰਨ ਦੀ ਮੰਗ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement