ਖ਼ਬਰਾਂ |

ਤਾਜ਼ਾ |

ਮਾਫੀਆ ਨਾਲ ਨੇੜਤਾ ਸਿੱਧੂ ਦੇ ਦੋਹਰੇ ਚਰਿੱਤਰ ਦਾ ਪ੍ਰਮਾਣ: ਹਰਪਾਲ ਸਿੰਘ ਚੀਮਾ
Published : Aug 6, 2021, 6:30 pm IST
Updated : Aug 6, 2021, 6:30 pm IST
SHARE ARTICLE
Harpal Singh Cheema
Harpal Singh Cheema

ਨਸ਼ਾ ਮਾਫੀਆ ਚਲਾਉਣ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰ ਜਾ ਕੇ ਸਿੱਧੂ ਨੇ ਸ਼ਰਾਬ ਕਾਂਡ ਦੇ ਪੀੜਤਾਂ ਦੇ ਹਿਰਦੇ ਵਲੂੰਧਰੇ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਿਰਗਟ ਤੋਂ ਵੀ ਤੇਜ਼ ਰੰਗ ਬਦਲ ਰਹੇ ਹਨ ਅਤੇ ਉਨ੍ਹਾਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨਾਲ ਜੱਫੀਆ ਪਾ ਰਹੇ ਹਨ, ਜਿਨ੍ਹਾਂ ਉਤੇ ਪੰਜਾਬ ਦੇ ਲੋਕ ਮਾਫੀਆ ਰਾਜ ਚਲਾਉਣ  ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Harpal Singh CheemaHarpal Singh Cheema

ਹੋਰ ਪੜ੍ਹੋ: ਖੇਡ ਰਤਨ 'ਤੇ ਕੇਂਦਰ ਦੇ ਫੈਸਲੇ ਦਾ ਕਾਂਗਰਸ ਵੱਲੋਂ ਸਵਾਗਤ, ਕਿਹਾ- ਹੁਣ ਮੋਦੀ ਸਟੇਡੀਅਮ ਦਾ ਨਾਂਅ ਬਦਲੋ

ਸ਼ੁੱਕਰਵਾਰ  ਨੂੰ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਨਵਜੋਤ ਸਿੱਧੂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਿੱਧੂ ਦੋਹਰੇ ਚਰਿੱਤਰ ਤੇ ਦੋਹਰੇ ਸਟੈਂਡ ਦਾ ਮਾਲਕ ਹੈ, ਜੋ ਪਹਿਲਾ ਰੇਤ, ਸਰਾਬ, ਟਰਾਂਸਪੋਰਟ, ਜਮੀਨ ਆਦਿ ਮਾਫੀਆ ਰਾਜ ਖਤਮ ਕਰਨ ਦੀਆਂ ਟਾਹਰਾ ਮਾਰਦਾ ਸੀ, ਹੁਣ ਉਸੇ ਮਾਫੀਆ ਰਾਜ ਨੂੰ ਚਲਾਉਣ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਘਰ ਘਰ ਜਾ ਮਿਲ ਰਹੇ ਹਨ ਅਤੇ ਉਨ੍ਹਾਂ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਹਨ।

Navjot Sidhu Navjot Sidhu

ਹੋਰ ਪੜ੍ਹੋ: ਦਿੱਲੀ ਵਿਚ ਜਾਰੀ ਹੈ ਕਿਸਾਨਾਂ ਦੀ ਸੰਸਦ, ਦੇਖੋ ਕਿਵੇਂ ਦਾ ਹੈ ਜੰਤਰ-ਮੰਤਰ ਦਾ ਮਾਹੌਲ

ਚੀਮਾ ਨੇ ਕਿਹਾ ਕਿ ਪ੍ਰਤੀਤ ਹੁੰਦਾ ਕਿ ਮਾਫੀਆ ਨੇ ਨਵਜੋਤ ਸਿੱਧੂ ਦੀ ਜੁਬਾਨ 'ਤੇ ਲਗਾਮ ਲਾ ਦਿੱਤੀ ਹੈ ਕਿਉਂਕਿ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੇ ਮਾਫੀਆ ਕੋਲੋ ਜੋ ਹਿੱਸਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਿਹਾ ਸੀ, ਉਹ ਹਿੱਸਾ ਹੁਣ ਨਵਜੋਤ ਸਿੱਧੂ ਨੇ ਲੈਣਾ ਸੁਰੂ ਕਰ ਦਿੱਤਾ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਪੰਜਾਬ 'ਚ ਜਿਹੜਾ ਮਾਫੀਆ ਰਾਜ ਬਾਦਲਾਂ ਨੇ ਸਥਾਪਤ ਕੀਤਾ ਸੀ, ਉਸੇ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਲੂ ਰੱਖਿਆ ਅਤੇ ਹੁਣ ਨਵਜੋਤ ਸਿੱਧੂ ਵੀ ਨਜਾਇਜ ਸਰਾਬ, ਰੇਤ ਅਤੇ ਜਮੀਨ ਮਾਫੀਆ ਸਰਗਣੇ ਵਿਧਾਇਕਾਂ ਮੰਤਰੀਆਂ ਨਾਲ ਹੋ ਤੁਰੇ ਹਨ ।

Harpal Singh CheemaHarpal Singh Cheema

ਹੋਰ ਪੜ੍ਹੋ: MSP ਨੀਤੀ ਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਕਿਸਾਨ ਫਸਲ ਵੇਚਣ ਲਈ ਆਜ਼ਾਦ- ਸਰਕਾਰ

ਚੀਮਾ ਨੇ ਕਿਹਾ ਕਿ 1992 ਤੋਂ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਨੇ  ਮਾਫੀਆ ਰਾਜ ਸਥਾਪਤ ਕਰਕੇ ਪੰਜਾਬ ਨੂੰ ਤਿੰਨ ਲੱਖ ਕਰੋੜ ਰੁਪਏ ਦੇ ਕਰਜੇ ਵਿੱਚ ਡੋਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਵਿਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸਮੇਂ ਨਵਜੋਤ ਸਿੰਘ ਸਿੱਧੂ ਬਾਹਾਂ ਉਲਾਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਸਨ ਪ੍ਰੰਤੂ ਅੱਜ ਉਸ ਹੀ ਸ਼ਰਾਬ ਮਾਫੀਆ ਦੀ ਗੋਦੀ ਵਿੱਚ ਜਾ ਕੇ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਨਾਲ ਨੇੜਤਾ ਬਣਾ ਕੇ ਸਿੱਧੂ ਨੇ ਸ਼ਰਾਬ ਕਾਂਡ ਦੇ ਪੀੜਤਾਂ ਦੇ ਹਿਰਦੇ ਵਲੂੰਧਰੇ ਹਨ।

Harpal Cheema Harpal Cheema

ਹੋਰ ਪੜ੍ਹੋ: ਜੇ ਵਿਰਧੀ ਧਿਰਾਂ ਨੂੰ ਕਿਸਾਨਾਂ ਦੀ ਚਿੰਤਾ ਹੈ ਤਾਂ ਚਰਚਾ ਕਿਉਂ ਨਹੀਂ ਕਰ ਰਹੀਆਂ- ਖੇਤੀਬਾੜੀ ਮੰਤਰੀ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ''ਤੇ ਸਰਾਬ, ਜਮੀਨ, ਰੇਤ, ਟਰਾਂਸਪੋਰਟ ਅਤੇ ਕੇਬਲ ਮਾਫੀਆ ਵਿੱਚ ਸਾਮਲ ਮੰਤਰੀਆਂ, ਵਿਧਾਇਕਾਂ ਅਤੇ ਹੋਰਨਾਂ ਖ਼ਿਲਾਫ ਕਾਨੂੰਨੀ ਕਰਵਾਈ ਕੀਤੀ ਜਾਵੇਗੀ ਅਤੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦਾ ਕੱਚਾ ਚਿੱਠਾ ਲੋਕਾਂ ਅੱਗੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਇਹ ਸਾਰਾ ਮਾਫ਼ੀਆ ਅਕਾਲੀ ਅਤੇ ਕਾਂਗਰਸੀ ਰਲ ਮਿਲ ਕੇ ਚਲਾ ਰਹੇ ਹਨ ਅਤੇ ਸਿਰਫ਼ ਚਿਹਰੇ ਹੀ ਬਦਲਦੇ ਹਨ ਜਦਕਿ ਉਨ੍ਹਾਂ ਦੇ ਕਾਰਜ ਉਹ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਬਾਕੀ ਅਕਾਲੀਆਂ ਅਤੇ ਕਾਂਗਰਸੀਆਂ ਵਾਂਗ ਹੀ ਮਾਫੀਆ ਦਾ ਹਿੱਸਾ ਹਨ ਜਦੋਂ ਕਿ ਪਹਿਲਾਂ ਉਹ ਸੱਚੇ ਹੋਣ  ਦਾ ਮਖੌਟਾ ਪਾ ਕੇ ਘੁੰਮ ਰਹੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement