
ਲੁਧਿਆਣਾ 'ਚ ਬੇਖ਼ੌਫ਼ ਹੁੰਦੇ ਜਾ ਰਹੇ ਅਪਰਾਧੀ
ਲੁਧਿਆਣਾ(ਵਿਸ਼ਾਲ ਕਪੂਰ)- ਲੁਧਿਆਣਾ ਵਿਚ ਇਕ ਤੋਂ ਬਾਅਦ ਇਕ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਖ਼ੌਫ਼ ਹੀ ਨਾ ਰਿਹਾ ਹੋਵੇ। ਘਟਨਾ ਲੁਧਿਆਣਾ ਦੇ ਦੁੱਗਰੀ ਫੇਸ ਵਨ ਮਾਰਕਿਟ ਦੀ ਹੈ। ਜਿੱਥੇ ਇਕ ਜਿਮ ਵਿਚੋਂ ਨਿਕਲੀ ਲੜਕੀ ਕੋਲੋਂ ਤਿੰਨ ਨੌਜਵਾਨਾਂ ਨੇ ਕਾਰ ਖੋਹਣ ਦਾ ਯਤਨ ਕੀਤਾ ਪਰ ਕਿਸੇ ਤਰ੍ਹਾਂ ਲੜਕੀ ਉਥੋਂ ਭੱਜਣ ਵਿਚ ਕਾਮਯਾਬ ਰਹੀ।
ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਿਵੇਂ ਇਹ ਮਾਮਲਾ ਥਾਣਾ ਦੁੱਗਰੀ ਦੀ ਪੁਲਿਸ ਕੋਲ ਪੁੱਜਿਆ ਤਾਂ ਪੁਲਿਸ ਨੇ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਦੋਂ ਦੁੱਗਰੀ ਥਾਣੇ ਦੇ ਐਸਐਚਓ ਬਿਟਨ ਕੁਮਾਰ ਨਾਲ ਫ਼ੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਲੁਧਿਆਣਾ ਵਿਚ ਪਿਛਲੇ ਕੁੱਝ ਦਿਨਾਂ ਵਿਚ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਕੁੱਝ ਦਿਨ ਪਹਿਲਾਂ ਸੁੱਤੀ ਪਈ ਔਰਤ ਕੋਲੋਂ ਬੱਚਾ ਚੁੱਕੇ ਜਾਣ ਦੀ ਘਟਨਾ ਵੀ ਸਾਹਮਣੇ ਆ ਚੁੱਕੀ ਐ...ਜਦਕਿ ਬੀਤੇ ਦਿਨ ਇਕ ਸਬਜ਼ੀ ਵਾਲੇ ਕੋਲੋਂ ਕੁੱਝ ਲੁਟੇਰਿਆਂ ਵੱਲੋਂ ਪੈਸੇ ਖੋਹਣ ਦੀ ਘਟਨਾ ਵੀ ਸੀਸੀਟੀਵੀ ਵਿਚ ਕੈਦ ਹੋਈ ਸੀ। ਨਿੱਤ ਦਿਨ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਲੋਕ ਕਾਫ਼ੀ ਤੰਗ ਆਏ ਹੋਏ ਹਨ। ਦੇਖਣਾ ਹੋਵੇਗਾ ਕਿ ਪੁਲਿਸ ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਕਿਵੇਂ ਨਿਪਟੇਗੀ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।