
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੋ ਗੱਲ ਅਸੀਂ 2018 ਵਿਚ ਕਹੀ ਸੀ, ਉਸ ਉੱਤੇ ਹੁਣ ਮੋਹਰ ਲੱਗੀ ਹੈ।
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ’ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੋ ਗੱਲ ਅਸੀਂ 2018 ਵਿਚ ਕਹੀ ਸੀ, ਉਸ ਉੱਤੇ ਹੁਣ ਮੋਹਰ ਲੱਗੀ ਹੈ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦੀ ਇਮਰਾਨ ਖਾਨ ਨਾਲ ਦੋਸਤੀ ਹੋ ਸਕਦੀ ਹੈ ਪਰ ਦੇਸ਼ ਤੋਂ ਵੱਡਾ ਕੋਈ ਵਿਅਕਤੀ ਨਹੀਂ ਹੋ ਸਕਦਾ।
Ashwani Sharma
ਹੋਰ ਪੜ੍ਹੋ: ਹੁਣ ਹਰ ਭਾਰਤੀ ਕੋਲ ਹੋਵੇਗਾ Unique Health Card, PM ਮੋਦੀ ਲਾਂਚ ਕਰਨਗੇ Digital Health Mission
ਉਹਨਾਂ ਕਿਹਾ ਕਿ ਕੈਪਟਨ ਨੇ ਦੇਰੀ ਕੀਤੀ ਹੈ ਪਰ ਬਿਲਕੁਲ ਸਹੀ ਕਿਹਾ ਹੈ। ਚਰਨੀਜਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ’ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੰਨੀ ਨੂੰ ਸੀਐਮ ਬਣਾ ਕੇ ਕਾਂਗਰਸ ਨੇ ਵੱਡਾ ਦਾਅ ਖੇਡਿਆ ਹੈ। ਉਹਨਾਂ ਕਿਹਾ ਅਸੀਂ ਵਧਾਈ ਵੀ ਦਿੱਤੀ ਪਰ ਕਾਂਗਰਸ ਨੇ ਚੰਨੀ ਨੂੰ ਇੱਛਾ ਨਾਲ ਨਹੀਂ ਸਗੋਂ ਹਲਾਤਾਂ ਕਾਰਨ ਸੀਐਮ ਬਣਾਇਆ ਹੈ।
Captain Amarinder Singh
ਹੋਰ ਪੜ੍ਹੋ: ਮੇਰੇ ਵਰਗੇ ਸੀਨੀਅਰ ਆਗੂ ਨਾਲ ਅਜਿਹਾ ਸਲੂਕ ਹੋਇਆ ਤਾਂ ਵਰਕਰਾਂ ਨਾਲ ਕਿਹੋ ਜਿਹਾ ਹੁੰਦਾ ਹੋਵੇਗਾ- ਕੈਪਟਨ
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਨਾਲ ਪੰਜਾਬ ਵਿਚ ਸਭ ਠੀਕ ਨਹੀਂ ਹੋ ਜਾਵੇਗਾ, ਪੰਜਾਬ ਦੇ ਸਾਢੇ ਚਾਰ ਸਾਲ ਵਾਪਸ ਨਹੀਂ ਆ ਜਾਣਗੇ।ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਕਈ ਸਰਕਾਰਾਂ ਬਦਲੀਆਂ ਪਰ ਪੰਜਾਬ ਦੀ ਹਾਲਤ ’ਚ ਕੁਝ ਸੁਧਾਰ ਨਹੀਂ ਹੋਇਆ। ਇਸ ਦੌਰਾਨ ਉਹਨਾਂ ਨੇ ਅਕਾਲੀ ਦਲ ਨੂੰ ਵੀ ਨਿਸ਼ਾਨੇ ’ਤੇ ਲਿਆ।