ਗੁਰੂ ਨਾਨਕ ਦੇਵ ਜੀ ਦੀ ਰੋਮ ਯਾਤਰਾ ਤੇ ਪੋਪ ਨਾਲ ਮੀਟਿੰਗ ਦੇ ਕੋਈ ਸਬੂਤ ਨਹੀਂ : ਵੈਟੀਕਨ
Published : Jul 28, 2018, 12:34 pm IST
Updated : Jul 28, 2018, 12:34 pm IST
SHARE ARTICLE
No Evidence of Guru Nanak Dev Ji Visiting Rome
No Evidence of Guru Nanak Dev Ji Visiting Rome

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੋਮ ਯਾਤਰਾ ਅਤੇ ਪੋਪ ਨਾਲ ਮੀਟਿੰਗ ਸਬੰਧੀ ਕੋਈ ਸਬੂਤ ਨਹੀਂ ਹਨ। ਇਸ ਗੱਲ ਦੀ ਜਾਣਕਾਰੀ ਵੈਟੀਕਨ ਮਿਊਜ਼ੀਅਮ...

ਰੋਮ : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੋਮ ਯਾਤਰਾ ਅਤੇ ਪੋਪ ਨਾਲ ਮੀਟਿੰਗ ਸਬੰਧੀ ਕੋਈ ਸਬੂਤ ਨਹੀਂ ਹਨ। ਇਸ ਗੱਲ ਦੀ ਜਾਣਕਾਰੀ ਵੈਟੀਕਨ ਮਿਊਜ਼ੀਅਮ ਅਤੇ ਸੇਂਟ ਪੀਟਰ ਦੇ ਬੇਸਿਲਿਕਾ ਦੇ ਅਖ਼ਬਾਰੀ ਦਫ਼ਤਰ ਦੇ ਇਤਿਹਾਸਕ ਰਿਕਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੇ ਜਾਣ ਮਗਰੋਂ ਇਕ ਚਿੱਠੀ ਜਾਰੀ ਕਰ ਕੇ ਦਿਤੀ ਗਈ ਹੈ। ਉੱਤਰੀ ਅਮਰੀਕਾ ਦੀ ਸਿੱਖ ਸੰਗਤ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਦਸਿਆ ਗਿਆ ਹੈ ਕਿ ਜੈਨ-ਲੂਈਸ ਕਾਰਡਿਨ ਟੌਰਨ ਨੇ 8 ਜੂਨ 2018 ਦੀ ਚਿੱਠੀ ਵਿਚ ਲਿਖਿਆ ਹੈ ਕਿ ਯੂਗਾਂਡਾ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਅਨੂਪ ਕੁਮਾਰ ਚੌਧਰੀ ਦੀ ਬੇਨਤੀ 'ਤੇ 2016 ਵਿਚ ਨਿਰਪੱਖ ਜਾਂਚ ਸ਼ੁਰੂ ਕੀਤੀ ਗਈ ਸੀ।

CoinsCoinsਚਿੱਠੀ ਵਿਚ ਲਿਖਿਆ ਗਿਆ ਹੈ ਕਿ “ਵੈਟੀਕਨ ਮਿਊਜ਼ੀਅਮ ਅਤੇ ਸੇਂਟ ਪੀਟਰ ਦੇ ਬੇਸਿਲਿਕਾ ਦੇ ਅਖ਼ਬਾਰ ਦੇ ਦਫ਼ਤਰ ਦੇ ਇਤਿਹਾਸਕ ਰਿਕਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ, ਇਹਨਾਂ ਮਾਮਲਿਆਂ ਵਿਚ ਯੋਗ ਦਫ਼ਤਰ ਨੇ ਸਪੱਸ਼ਟ ਤੌਰ 'ਤੇ ਕਿਸੇ ਵੀ ਰਿਕਾਰਡ ਦੀ ਮੌਜੂਦਗੀ ਨੂੰ ਰੱਦ ਕਰ ਦਿਤਾ। ਇੰਦਰਪਾਲ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਸਾਡੇ ਕੋਲ ਸਾਡੇ ਅਮੀਰ ਇਤਿਹਾਸ ਦਾ ਸਹੀ ਰਿਕਾਰਡ ਕਾਇਮ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਦੀ ਰੋਮ ਫੇਰੀ ਦੌਰੇ ਬਾਰੇ ਜਾਣਕਾਰੀ ਲੈਣੀ ਜ਼ਰੂਰੀ ਹੈ ਅਤੇ ਇਹ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਪੋਪ ਨਾਲ ਉਨ੍ਹਾਂ ਦੀ ਮੀਟਿੰਗ ਅਸਲ ਵਿਚ ਹੋਈ ਸੀ ਜਾਂ ਨਹੀਂ। 

ਉਨ੍ਹਾਂ ਕਿਹਾ ਕਿ ਅਸੀਂ ਅਪ੍ਰੈਲ, 2018 ਵਿਚ ਆਪਣੇ ਦਫ਼ਤਰ ਵਿਚ ਟੋਰਾਂਟੋ ਦੇ ਆਰਚਬਿਸ਼ਪ ਥਾਮਸ ਕਾਰਡੀਨਲ ਕੌਲਿਨਸ ਕੋਲ ਬੇਨਤੀ ਕੀਤੀ ਸੀ ਕਿ ਉਹ ਬੇਨਤੀ ਕਰੇ ਕਿ ਰੋਮਨ ਕੈਥੋਲਿਕ ਚਰਚ ਸਾਨੂੰ ਇਸ ਤੱਥ ਖੋਜ ਦੇ ਯਤਨ ਵਿਚ ਸਹਾਇਤਾ ਕਰੇ। ਹੁਣ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਸ ਵਿਚ ਕੋਈ ਸਚਾਈ ਨਹੀਂ ਹੈ ਕਿ ਵੈਟੀਕਨ ਵਿਚ ਗੁਰੂ ਨਾਨਕ ਦੇਵ ਜੀ ਨੇ ਪੋਪ ਨਾਲ ਮੁਲਾਕਾਤ ਕੀਤੀ ਸੀ। 

PopPopਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਫੈਲਾਉਣ ਲਈ ਐਸ.ਐੱਸ.ਓ.ਐਨ.ਓ ਅਤੇ ਐਸ.ਐਸ.ਓ.ਸੀ ਦੇ ਵਲੰਟੀਅਰਾਂ ਨੇ ਸਿੱਖ ਭਾਈਚਾਰੇ ਦੇ ਅੰਦਰ ਕੰਮ ਕਰਨਾ ਜਾਰੀ ਰਖਿਆ ਹੈ ਜਿਵੇਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਇਸ ਤਰ੍ਹਾਂ ਕਰਦੇ ਹੋਏ, ਸਿੱਖ ਇਤਿਹਾਸ ਵਿਚ ਸਿੱਖ ਧਰਮ ਬਾਰੇ ਜਾਂ ਪ੍ਰਸਿੱਧ ਹਸਤੀਆਂ ਬਾਰੇ ਕਿਸੇ ਤਰ੍ਹਾਂ ਦੀ ਗ਼ਲਤ ਜਾਣਕਾਰੀ ਨੂੰ ਠੀਕ ਕਰਨਾ ਮਹੱਤਵਪੂਰਨ ਹੈ।

ਦਸ ਦਈਏ ਕਿ ਇ ਸਤੋਂ ਪਹਿਲਾਂ ਇਕ ਖ਼ਬਰ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਰੋਮਨ ਕਾਨਕਲੇਵ (ਕਾਰਡੀਨਲਸ ਦੀ ਮੀਟਿੰਗ) ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ 'ਨੈਨਕ' (ਗੁਰੂ ਨਾਨਕ ਦੇਵ ਜੀ) ਰੋਮ ਅਤੇ ਹੋਰ ਦੇਸ਼ਾਂ ਵਿਚ ਗਏ ਸਨ। ਇਸ ਗੱਲ ਦੀ ਪੁਸ਼ਟੀ 1518 ਵਿਚ ਪਾਪਲ ਬਰੀਫ਼ ਵਲੋਂ ਕੀਤੀ ਗਈ। ਲਿਓ-ਐਕਸ ਅਤੇ ਸਾਰੇ ਕਾਰਡੀਨਲਾਂ 'ਚ ਇਕ ਕਲੇਵ (ਕਾਰਡੀਨਲਜ਼ ਦੀਆਂ ਧਾਰਮਿਕ ਮੀਟਿੰਗਾਂ) ਹਨ। ਉਸ ਕਲੇਵ ਲਿਓ-ਐਕਸ ਵਿਚ ਸਾਰੇ ਇਸਾਈਆਂ ਨੂੰ ਨਿਰਦੇਸ਼ ਦਿਤਾ ਗਿਆ ਸੀ ਕਿ ਉਹ ਨੈਨਕ 'ਸਾਡੀ ਜਾਤੀ ਦੇ ਆਮ ਪਿਤਾ'  ਦੇ ਨਕਸ਼ੇ ਕਦਮਾਂ ਦਾ ਪਾਲਣ ਕਰਨ। ਉਨ੍ਹਾਂ ਨੇ ਸਾਰੇ ਇਸਾਈਆਂ ਨੂੰ ਇਟਲੀ ਅਤੇ ਦੁਨੀਆ ਵਿਚ ਕਿਤੇ ਵੀ ਹੋਰ ਅਪਣੀ ਅਮਲੀ ਸਹਾਇਤਾ ਲਈ ਨੈਨਕ ਦਾ ਧੰਨਵਾਦ ਕਰਨ ਦਾ ਨਿਰਦੇਸ਼ ਦਿਤਾ। 

No Evidence of Guru Nanak Dev Ji Visiting RomeNo Evidence of Guru Nanak Dev Ji Visiting Romeਕੈਥੋਲਿਕ ਪੋਪ ਨੇ ਰੋਮ ਵਿਚ ਗ਼ੁਲਾਮ ਮਨੁੱਖਤਾ ਲਈ ਨੈਨਕ ਵਲੋਂ ਸ਼ੁਰੂ ਕੀਤੀ ਆਜ਼ਾਦੀ ਬਾਰੇ ਦਸਿਆ। ਇਹ ਕਾਨਕਲੇਵ (ਸੰਮੇਲਨ) 1609 ਵਿਚ ਛਾਪਿਆ ਗਿਆ ਸੀ। ਇਸ ਤੋਂ ਪਹਿਲਾਂ ਇਹ ਇਕ ਰੋਮੀ ਹੱਥ ਲਿਖਤ ਸੀ ਕਿ ਗੁਰੂ ਨਾਨਕ ਦੇਵ ਜੀ 1520 ਵਿਚ ਰੋਮ, ਇਟਲੀ ਵਿਚ ਗਏ। ਆਖ਼ਰਕਾਰ ਵੈਟੀਕਨ ਸਿੱਖਾਂ ਦੇ ਪਹਿਲੇ ਗੁਰੂ ਦੀ ਯਾਤਰਾ ਦੀ ਪੁਸ਼ਟੀ ਕਰਦਾ ਹੈ।   ਉਫੀਸੀਓ ਪਾਪਾ (ਪੋਪ ਦੇ ਦਫ਼ਤਰ) ਨੇ ਸਤਿਗੁਰੂ ਨਾਨਕ ਸਾਹਿਬ ਦੀ ਰੋਮ ਅਤੇ ਇਟਲੀ ਦੀਆਂ ਹੋਰ ਥਾਵਾਂ ਦੀ ਯਾਤਰਾ ਦੀ ਪੁਸ਼ਟੀ ਕੀਤੀ (ਵਲੋਂ ਪੋਪ ਬੈਨੇਡਿਕਟ-12 ਅਤੇ ਉਨ੍ਹਾਂ ਦੇ ਆਰਕ ਬਿਸ਼ਪ, ਡੋਮ ਜੋਸ ਰੋਨਾਲਡੋ ਰੈਬੇਰੋ ਦੀ 27 ਫਰਵਰੀ 2013)। 

ਪੋਪ ਬੈਨੇਡਿਕਟ-12 ਦੇ ਆਕਰ ਬਿਸ਼ਪ ਡੋਮ ਜੋਸ ਰੋਨਾਲਡੋ ਆਖਦੇ ਹਨ ਕਿ 1518 ਈਸਵੀ ਵਿਚ ਸਤਿਗੁਰੂ ਨਾਨਕ ਸਾਹਿਬ ਇਕ ਸੰਗੀਤਕਾਰ ਦੇ ਨਾਲ ਰੋਮ ਦੇ ਦੌਰੇ 'ਤੇ ਆਏ ਅਤੇ ਸਤਿਗੁਰੂ ਪੁਰਾਣੇ ਸੇਂਟ ਪੀਟਰ ਦੇ ਬੇਸਿਲਿਕਾ ਦੇ ਮਕਬਰੇ ਵਿਚ ਰਹੇ। ਸਤਿਗੁਰੂ ਨੇ ਲਿਓ-ਐਕਸ (ਪੋਪ) ਦੀ ਗ਼ੁਲਾਮੀ ਦੀ ਆਜ਼ਾਦੀ ਦੀ ਵਕਾਲਤ ਕੀਤੀ। ਪੋਪ ਨੂੰ ਦਸਿਆ ਕਿ ਕਿਸੇ ਨੂੰ ਵੀ ਦੂਜਿਆਂ ਨੂੰ ਗ਼ੁਲਾਮ ਬਣਾਉਣ ਦਾ ਅਧਿਕਾਰ ਨਹੀਂ ਹੈ। ਸਰਵ ਸ਼ਕਤੀਮਾਨ ਸਤਿਗੁਰੂ ਨੇ ਯੋਗ ਪੋਪ ਨੂੰ ਦਸਿਆ ਕਿ ਹਰ ਇਨਸਾਨ ਦੀਆਂ ਨਸਾਂ ਵਿਚ ਇਕ ਹੀ ਖ਼ੂਨ ਹੁੰਦਾ ਹੈ। 

No Evidence of Guru Nanak Dev Ji Visiting RomeNo Evidence of Guru Nanak Dev Ji Visiting Romeਸਤਿਗੁਰੂ ਨੇ ਮਿਸ਼ਨੈਰੀਓ ਹਿਊਮੈਨਟੇਰੀਓ (ਵਿਸ਼ਵ ਮਨੁੱਖਤਾ ਮਿਸ਼ਨ) ਨਾਲ ਵਿਸਥਾਰ ਵਿਚ ਚਰਚਾ ਕੀਤੀ। (ਮਿਤੀ 2 ਮਾਰਚ 2013 ਪੁਰਾਤਤਵ ਦਫ਼ਤਰ, ਵੈਟੀਕਨ, ਰੋਮ ਦੀ ਜਾਣਕਾਰੀ)। ''ਸੇਂਟਸ ਨਾਨਕਸ ਡੀ ਇੰਡੀ, ਪ੍ਰਾਈਮਾ ਗੋਰੀਅਮ ਡੀ ਸੈਕਟਾ, ਮਿਊਜ਼ੀਅਮ।'' ਇਸ ਤਰ੍ਹਾਂ ਸੰਗੀਤਕਾਰ ਦੇ ਨਾਲ ਸਿੱਖਾਂ ਦਾ ਪਹਿਲਾ ਗੁਰੂ ਸੰਤ ਸਤਿਗੁਰੂ ਨਾਨਕ ਸਾਹਿਬ ਮਈ 1520 ਦੇ ਆਖ਼ਰੀ ਹਫ਼ਤੇ ਵਿਚ ਰੋਮ ਅਤੇ ਇਟਲੀ ਦੇ ਹੋਰ ਸ਼ਹਿਰਾਂ ਵਿਚ ਆਇਆ ਸੀ। (ਯੂਟੋਪੀਓ ਸਕਾਵੀ ਦੇ ਦਫ਼ਤਰ ਦੀ ਜਾਣਕਾਰੀ)। ਥਾਮਸ ਨੇਲਸਨ ਇਟਲੀ ਦੇ ਅਮਰੀਕੀ ਰਾਜਦੂਤ (1913-19) ਵੈਟੀਕਨ ਦੇ ਰਿਕਾਰਡ ਤੋਂ ਪੁਸ਼ਟੀ ਕਰਦੇ ਹਨ ਕਿ ਸਤਿਗੁਰੂ ਨਾਨਕ ਨੇ ਫਲੋਰੈਂਸ, ਗੋਬੀਬੀਓ ਆਦਿ ਦਾ ਦੌਰਾ ਕੀਤਾ। 

No Evidence of Guru Nanak Dev Ji Visiting RomeNo Evidence of Guru Nanak Dev Ji Visiting Romeਈਸਟ ਇੰਡੀਆ ਕੰਪਨੀ ਆਫ਼ ਯੂਕੇ, ਸੇਂਟ ਪੀਟਰ ਬੇਸਿਲਿਕਾ ਵੈਟੀਕਨ ਦੇ ਗੁੰਬਦ 'ਤੇ ਗੁਰਮੁਖੀ ਵਿਚ ਲਿਖੇ 'ਏਕ ਓਂਕਾਰ' ਦੀ ਪੁਸ਼ਟੀ ਕਰਦਾ ਹੈ। ਇਸ ਕੰਪਨੀ ਨੂੰ ਇਹ ਜਾਣਕਾਰੀ ਜੂਨ 1518 ਦੇ ਪੋਪਲ ਬਰੀਫ਼ ਤੋਂ ਮਿਲੀ ਹੈ। (ਰੈਫਰੀ ਹਾਊਸ ਆਫ਼ ਕਾਮਨਸ ਪੇਪਰ, 1841 ਵਿਚ ਪ੍ਰਕਾਸ਼ਤ, ਪੀਪੀ 190 ਅਤੇ ਇਸਾਈ ਵਿਦਿਆਰਥੀ, 1814)। ਗੁਰਮੁਖੀ ਲਿਪੀ ਵਿਚ 'ਏਕ ਓਂਕਾਰ' ਅਤੇ ਸੰਗੀਤਕਾਰ ਦੇ ਨਾਲ ਰੋਮ ਅਤੇ ਇਟਲੀ ਦੇ ਹੋਰ ਸ਼ਹਿਰਾਂ ਵਿਚ ਸਤਿਗੁਰੂ ਨਾਨਕ ਸਾਹਿਬ ਦੇ ਆਗਮਨ ਦਾ ਲੇਖ ਹੈ। ਇਹ ਲੇਖ ਪੁਰਾਣੀ ਇਤਾਲਵੀ ਭਾਸ਼ਾ ਵਿਚ ਹੈ। (ਵੈਟੀਕਨ ਅਜ਼ਾਇਬ ਘਰ ਅਤੇ ਫੈਬ੍ਰਿਕਾ ਦੀ ਜਾਣਕਾਰੀ)। 

Location: Italy, Veneto, Venezia

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement