
ਜਗਰਾਉਂ ਪੁਲਿਸ ਨੇ ਇਕ ਔਰਤ ਨੂੰ ਇਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ.........
ਜਗਰਾਉਂ : ਜਗਰਾਉਂ ਪੁਲਿਸ ਨੇ ਇਕ ਔਰਤ ਨੂੰ ਇਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਦਸਿਆ ਕਿ ਐਸ. ਪੀ. (ਇੰਨ:) ਰੁਪਿੰਦਰ ਕੁਮਾਰ ਭਾਰਦਵਾਜ, ਡੀ. ਐਸ. ਪੀ. (ਇੰਨ:) ਅਮਨਦੀਪ ਸਿੰਘ ਬਰਾੜ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਲਖਬੀਰ ਸਿੰਘ ਦੀ ਨਿਗਰਾਨੀ ਹੇਠ ਏ. ਐਸ. ਆਈ. ਕਰਮਜੀਤ ਸਿੰਘ ਐਟੀਨਾਰਕੋਟਿਕ ਸੈੱਲ ਸਮੇਤ ਤਹਿਸੀਲ ਚੌਕ ਮੌਜੂਦ ਸੀ ਤਾਂ ਬੱਸ ਅੱਡੇ ਕੋਲੋਂ ਇਕ ਔਰਤ (50) ਸਾਲ ਆ ਰਹੀ ਸੀ, ਜੋ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੀ
ਤਾਂ ਏ. ਐਸ. ਆਈ. ਕਰਮਜੀਤ ਸਿੰਘ ਨੇ ਮਹਿਲਾ ਸਿਪਾਹੀ ਮਹਿੰਦਰ ਕੌਰ ਦੀ ਮਦਦ ਨਾਲ ਰੋਕ ਕੇ ਉਸ ਦਾ ਨਾਮ ਪੁਛਿਆ ਤਾਂ ਉਸ ਨੇ ਅਪਣਾ ਨਾਮ ਪੂਰਨ ਕੌਰ ਉਰਫ਼ ਪੂਰੋ ਬਾਈ ਦਸਿਆ ਜਿਸ 'ਤੇ ਪੁਲਿਸ ਨੇ ਤਲਾਸ਼ੀ ਲੈਣ ਲਈ ਡੀ. ਐਸ. ਪੀ. ਪ੍ਰਭਜੋਤ ਕੌਰ ਨੂੰ ਬੁਲਾਇਆ, ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਮੌਕੇ 'ਤੇ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਨੰਬਰ 206 ਅ/ਧ 21/61/85 ਐਨ. ਡੀ. ਸੀ. ਐਸ. ਐਕਟ ਤਹਿਤ ਥਾਣਾ ਸਿਟੀ 'ਚ ਦਰਜ ਕੀਤਾ ਗਿਆ।
ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਦਸਿਆ ਕਿ ਇਕ ਕਿਲੋ ਹੈਰੋਇਨ ਦਾ ਇੰਟਰਨੈਸ਼ਨਲ ਮਾਰਕੀਟ ਰੇਟ 5 ਕਰੋੜ ਹੈ ਤੇ ਇਹ ਔਰਤ ਦਿੱਲੀ ਤੋਂ ਹੈਰੋਇਨ ਲੈ ਕੇ ਆਉਂਦੀ ਸੀ ਤੇ ਪਹਿਲਾਂ ਵੀ ਦੋ ਵਾਰ ਹੈਰੋਇਨ ਲੈ ਕੇ ਆ ਚੁਕੀ ਹੈ। ਉਨ੍ਹਾਂ ਦਸਿਆ ਕਿ ਉਕਤ ਔਰਤ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਰੀਮਾਂਡ ਹਾਸਲ ਕਰ ਕੇ ਹੋਰ ਪੁਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਹੋਰ ਵੀ ਵੱਡੇ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐਸ. ਪੀ. ਗੁਰਦੀਪ ਸਿੰਘ ਤੇ ਡੀ. ਐਸ. ਪੀ. (ਐਚ) ਬੁਲੰਦ ਸਿੰਘ ਆਦਿ ਹਾਜ਼ਰ ਸਨ।