ਮੌਤ ਨਾਲ ਲੁਕਣ-ਮੀਚੀ ਖੇਡਣ ਵਾਲਾ ਸੰਦੀਪ ਕਈ ਵਰ੍ਹਿਆਂ ਬਾਅਦ ਵਤਨ ਪੁੱਜਾ
Published : Jul 24, 2018, 11:33 pm IST
Updated : Jul 24, 2018, 11:33 pm IST
SHARE ARTICLE
Sandeep meeting with his family
Sandeep meeting with his family

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਉਦਯੋਗਪਤੀ ਡਾ.ਐੱਸ.ਪੀ.ਸਿੰਘ ਓਬਰਾਏ ਕੀਤੇ ਜਾ ਰਹੇ ਵਿਲੱਖਣ ਕਾਰਜਾਂ ਦੇ ਅਧਿਆਏ ਵਿੱਚ...............

ਅੰਮ੍ਰਿਤਸਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਉਦਯੋਗਪਤੀ ਡਾ.ਐੱਸ.ਪੀ.ਸਿੰਘ ਓਬਰਾਏ ਕੀਤੇ ਜਾ ਰਹੇ ਵਿਲੱਖਣ ਕਾਰਜਾਂ ਦੇ ਅਧਿਆਏ ਵਿੱਚ ਅੱਜ ਉਸ ਵੇਲੇ ਇੱਕ ਹੋਰ ਪੰਨਾ ਜੁੜ ਗਿਆ ਜਦ ਉਨ੍ਹਾਂ ਵੱਲੋਂ 9  ਸਾਲ ਲਗਾਤਾਰ ਕੀਤੀ ਸਿਰਤੋੜ ਮਿਹਨਤ ਦੀ ਬਦੌਲਤ ਇੱਕ ਹੋਰ ਜਿੰਦੜੀ ਅਪਣੇ ਮਾਪਿਆਂ ਤੱਕ ਪੁੱਜ ਗਈ ਹੈ। ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਉਸ ਵੇਲੇ ਉਥੇ ਮੌਜੂਦ ਹਰ ਇੱਕ ਦੀ ਅੱਖ ਨਮ ਹੋ ਗਈ ਜਦ ਕਈ ਵਰ੍ਹਿਆਂ ਬਾਅਦ ਮੌਤ ਦੀ ਸਜ਼ਾ ਤੋਂ ਬਚ ਕੇ ਵਤਨ ਪੁੱਜੇ ਸੰਦੀਪ ਸਿੰਘ ਦਾ ਸਵਾਗਤ ਉਸ ਦੇ ਪਰਿਵਾਰ ਵੱਲੋਂ ਕੀਤਾ ਗਿਆ।

ਅੱਡੇ 'ਤੇ ਮਾਪਿਆਂ ਸਮੇਤ ਲੈਣ ਪੁੱਜੇ ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਸੰਦੀਪ ਸਿੰਘ ਮਈ 2006 ਵਿੱਚ ਮਜ਼ਦੂਰੀ ਕਰਨ ਦੁਬਈ ਗਿਆ ਸੀ। ਅਚਾਨਕ 29 ਨਵੰਬਰ 2007 ਨੂੰ ਮਨਦੀਪ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਸਿੰਘਪੁਰਾ,ਜ਼ਿਲਾ ਹੁਸ਼ਿਆਰਪੁਰ ਦੇ ਦੁਬਈ 'ਚ ਹੋਏ ਕਤਲ ਦਾ ਇਲਜ਼ਾਮ ਸੰਦੀਪ ਸਿਰ ਲੱਗ ਗਿਆ। ।ਉਨ੍ਹਾਂ ਦਸਿਆ ਕਿ ਇਸ ਕੇਸ ਲਈ ਡਾ. ਓਬਰਾਏ ਨਾਲ ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਸੰਪਰਕ ਕਰ ਕੇ ਅਪਣੇ ਪੁੱਤ ਦੇ ਬੇਗੁਨਾਹ ਹੋਣ ਦੀ ਗੁਹਾਰ ਲਾਈ।

ਡਾ.ਓਬਰਾਏ ਨੇ ਇਹ ਕੇਸ 9 ਸਾਲ ਦੀ ਲੰਮੀ ਕਾਨੂੰਨੀ ਲੜਾਈ ਲੜ ਕੇ ਜਿੱਤਿਆ ਹੈ। ਉਹ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਨੂੰ ਮਿਲੇ ਅਤੇ ਅਪਣੇ ਕੋਲੋਂ ਬਲੱਡ ਮਨੀ ਦੇ ਕੇ ਸੰਦੀਪ ਦੀ ਜਾਨ ਬਖਸ਼ਣ ਲਈ ਰਾਜ਼ੀ ਕਰਨ 'ਚ ਸਫ਼ਲ ਹੋ ਗਏ।  ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਨੂੰ ਹੇਠਲੀ ਅਦਾਲਤ ਨੇ ਫ਼ਾਂਸੀ ਦੀ ਸਜ਼ਾ ਸੁਣਾਈ ਸੀ, ਜਿਸ 'ਤੇ ਡਾ.ਓਬਰਾਏ ਵੱਲੋਂ ਪੈਰਵਾਈ ਕਰਨ 'ਤੇ ਹਾਈ ਕੋਰਟ ਨੇ ਇਸ ਸਜ਼ਾ ਨੂੰ ਫ਼ਾਂਸੀ ਤੋਂ ਉਮਰ ਕੈਦ 'ਚ ਤਬਦੀਲ ਕਰ ਦਿੱਤਾ। ਬਦਕਿਸਮਤੀ ਨੇ ਫ਼ਿਰ ਵੀ ਸੰਦੀਪ ਦਾ ਖਹਿੜਾ ਨਾ ਛੱਡਿਆ ਤੇ ਓਥੋਂ ਦੀ ਸੁਪਰੀਮ ਕੋਰਟ ਨੇ ਫ਼ਾਂਸੀ ਦੀ ਸਜ਼ਾ ਨੂੰ ਮੁੜ ਬਹਾਲ ਕਰ ਦਿੱਤਾ ਸੀ।

ਉਨ੍ਹਾਂ ਇਹ ਵੀ ਦੱਸਿਆ ਕਿ ਡਾ.ਓਬਰਾਏ ਬਲੱਡ ਮਨੀ ਦੇ ਕੇ ਹੁਣ ਤੱਕ ਸੰਦੀਪ ਸਮੇਤ 94 ਨੌਜਵਾਨਾਂ ਦੀਆਂ ਕੀਮਤੀ ਜਾਨਾਂ ਬਚਾ ਚੁੱਕੇ ਹਨ। ਇਸ ਮੌਕੇ ਸੰਦੀਪ ਦੇ ਭਰਾ ਹਰਜਿੰਦਰ ਸਿੰਘ, ਜਸਬੀਰ ਸਿੰਘ ਤੇ ਭੈਣ ਹਰਜਿੰਦਰ ਕੌਰ,ਭਾਣਜਾ ਗੁਰਪਿੰਦਰ ਸਿੰਘ, ਦਲਵਿੰਦਰ ਸਿੰਘ, ਭਾਬੀ ਸੋਨੀਆ ਆਦਿ ਨੇ ਵੀ ਡਾ.ਐੱਸ.ਪੀ.ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਰੱਬ ਰੂਪੀ ਇਨਸਾਨ ਦੀ ਬਦੌਲਤ ਹੀ ਆਪਣੇ ਜਿਊਂਦੇ ਭਰਾ ਦਾ ਮੂੰਹ ਵੇਖ ਸਕੇ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement