ਭਾਈਚਾਰਕ ਸਾਂਝ: ਦੁਬਈ ਦੇ ਸਿੱਖਾਂ ਨੇ ਦਿਤੀ ਇਫ਼ਤਾਰ ਦੀ ਦਾਅਵਤ
Published : May 30, 2018, 1:01 am IST
Updated : May 30, 2018, 1:01 am IST
SHARE ARTICLE
Muslims taking Food with Sikhs
Muslims taking Food with Sikhs

ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੇ ਚਲਦਿਆਂ ਦੁਬਈ ਦੇ ਸਿੱਖਾਂ ਨੇ ਗੁਰੂ ਨਾਨਕ ਦਰਬਾਰ ਸਿੱਖ ਗੁਰਦੁਆਰਾ ਸਾਹਿਬ ਵਿਚ ਇਫ਼ਤਾਰ ਦੀ ਦਾਅਵਤ ਕੀਤੀ ...

ਦੁਬਈ, ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੇ ਚਲਦਿਆਂ ਦੁਬਈ ਦੇ ਸਿੱਖਾਂ ਨੇ ਗੁਰੂ ਨਾਨਕ ਦਰਬਾਰ ਸਿੱਖ ਗੁਰਦੁਆਰਾ ਸਾਹਿਬ ਵਿਚ ਇਫ਼ਤਾਰ ਦੀ ਦਾਅਵਤ ਕੀਤੀ ਜਿਸ ਵਿਚ ਮੁਸਲਮਾਨਾਂ ਦੇ ਨਾਲ-ਨਾਲ ਇਸਾਈਆ ਨੇ ਵੀ ਸ਼ਮੂਲੀਅਤ ਕੀਤੀ ਅਤੇ ਮੁਸਲਿਮ ਭਰਾਵਾਂ ਦੇ ਨਾਲ ਇਫ਼ਤਾਰ ਦੀ ਦਾਅਵਤ ਦਾ ਆਨੰਦ ਉਠਾਇਆ। 

ਪ੍ਰੋਗਰਾਮ ਵਿਚ ਦੇਸ਼ ਦੇ ਵੱਖ-ਵੱਖ ਵਿਭਾਗਾਂ ਦੇ ਕਈ ਸੀਨੀਅਰ ਮੰਤਰੀਆਂ, ਅਧਿਕਾਰੀਆਂ ਅਤੇ ਰਾਜਨਾਇਕਾਂ ਨੂੰ ਸਦਿਆ ਗਿਆ ਸੀ ਜਿਨ੍ਹਾਂ ਵਿਚ ਵਾਤਾਵਰਣ ਅਤੇ ਜਲਵਾਯੂ ਪਵਿਰਤਨ ਮੰਤਰੀ ਡਾ. ਥਾਨੀ ਬਿਨ ਅਹਿਮਦ ਅਲ ਜਯੋਉਦੀ, ਡਾਕਟਰ ਉਮਰ ਅਲ ਮੁਥੰਨਾ ਸੀਈਓ ਲਾਇਸੈਂਸਿੰਗ ਅਤੇ ਨਿਗਰਾਨੀ ਖੇਤਰ, ਸਮੁਦਾਇਕ ਵਿਕਾਸ ਬੋਰਡ ਦੇ ਅਧਿਕਾਰੀਆਂ ਤੋਂ

ਇਲਾਵਾ ਦੁਬਈ ਦੇ ਉਪ ਸ਼ਾਸਕ ਸ਼ੇਖ਼ ਹਮਦਾਨ ਬਿਨ ਰਾਸ਼ਿਦ ਅਲ ਮਕਤੂਮ ਦੇ ਦਫ਼ਤਰ ਨਿਦੇਸ਼ਕ ਮਿਰਜ਼ਾ ਅਲ ਸੱਯਦ ਅਤੇ ਦੁਬਈ ਦੇ ਹੋਰ ਸ਼ਾਸਕ ਮੌਜੂਦ ਸਨ।  ਡਾ. ਜਯੋਉਦੀ ਨੇ ਕਿਹਾ ਕਿ ਉਹ ਇਸ ਦਾਅਵਤ-ਏ-ਇਫ਼ਤਾਰ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਧਨਵਾਦ ਪ੍ਰਗਟ ਕਰਦੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement