
ਨਿਰੰਕਾਰੀ ਭਵਨ 'ਚ ਗ੍ਰਨੇਡ ਸੁੱਟਣ ਵਾਲੇ ਦੂੱਜੇ ਅਤਿਵਾਦੀ ਅਵਤਾਰ ਸਿੰਘ ਨੂੰ ਇੰਟੈਲਿਜੈਂਸ ਦੀ ਟੀਮ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਪੰਜਾਬ ਪੁਲਿਸ ਦੇ ਹਵਾਲੇ ਕਰ...
ਅੰਮ੍ਰਿਤਸਰ (ਸਸਸ): ਨਿਰੰਕਾਰੀ ਭਵਨ 'ਚ ਗ੍ਰਨੇਡ ਸੁੱਟਣ ਵਾਲੇ ਦੂੱਜੇ ਅਤਿਵਾਦੀ ਅਵਤਾਰ ਸਿੰਘ ਨੂੰ ਇੰਟੈਲਿਜੈਂਸ ਦੀ ਟੀਮ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤਿਵਾਦੀ ਦੀ ਗ੍ਰਿਫਤਾਰੀ ਲਈ ਚੰਡੀਗੜ੍ਹ 'ਚ ਅਗਲੇ ਇਕ-ਦੋ ਦਿਨਾਂ 'ਚ ਪ੍ਰੈਸ ਕਾਨਫਰੰਸ ਕਰ ਸੱਕਦੇ ਹਨ। ਜਦੋਂ ਕਿ ਪੁਲਿਸ ਨੇ ਹੁਣੇ ਤੱਕ ਗ੍ਰਿਫਤਾਰੀ ਨਹੀਂ ਦਿਖਾਈ ਹੈ।
Amritsar Incident Terrorist
ਦੱਸ ਦਈਏ ਕਿ 18 ਨਵੰਬਰ ਨੂੰ ਹੋਏ ਹਮਲੇ 'ਚ 3 ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 21 ਤੋਂ ਜ਼ਿਆਦਾ ਜ਼ਖਮੀ ਹੋਏ ਸਨ। ਉਥੇ ਹੀ ਪੁੱਛ-ਗਿਛ ਲਈ ਕਾਬੂ ਕੀਤੇ ਗਏ ਦੋ ਨੌਜਵਾਨਾਂ ਨੂੰ ਸ਼ੁੱਕਰਵਾਰ ਦੇਰ ਰਾਤ ਛੱਡ ਦਿੱਤਾ ਗਿਆ। ਸੂਤਰਾਂ ਮੁਤਾਬਕ ਕਿ ਪੁਲਿਸ ਨੇ ਅਵਤਾਰ ਦੇ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਇਕ ਅਤਿਵਾਦੀ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
Terrorist arrested
ਮੁੱਖ ਮੰਤਰੀ ਅਮਰਿੰਦਰ ਨੇ ਕਿਹਾ ਸੀ ਕਿ ਹਮਲੇ ਦੇ ਪਿੱਛੇ ਕੋਈ ਧਾਰਮਿਕ ਐਂਗਲ ਨਹੀਂ ਹੈ। ਇਹ ਪੂਰੀ ਤਰ੍ਹਾਂ ਅਤਿਵਾਦੀ ਵਾਰਦਾਤ ਹੈ। ਦੱਸ ਦਈਏ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਸਿਰਫ ਤਿੰਨ ਕਿਲੋਮੀਟਰ ਦੂਰ ਰਾਜਾਸਾਂਸੀ 'ਚ ਸਤਸੰਗ ਭਵਨ 'ਤੇ ਐਤਵਾਰ ਨੂੰ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ। ਕਾਲੇ ਰੰਗ ਦੀ ਬਿਨਾਂ ਨੰਬਰ ਤੋਂ ਪਲਸਰ 'ਤੇ ਸਵਾਰ ਦੋ ਨਕਾਬਪੋਸ਼ ਭਵਨ 'ਚ ਵੜੇ ਅਤੇ ਸਟੇਜ 'ਤੇ ਬੈਠੇ ਲੋਕਾਂ ਵੱਲ ਗ੍ਰਨੇਡ ਸੁੱਟ ਕੇ ਭਾਗ ਨਿਕਲੇ।
ਉਸ ਸਮੇਂ ਸਤਸੰਗ 'ਚ ਕਰੀਬ 200 ਲੋਕ ਮੌਜੂਦ ਸਨ।ਇਸ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹਨਾਂ 'ਚ 17 ਸਾਲ ਦਾ ਸੰਦੀਪ ਵੀ ਸ਼ਾਮਿਲ ਸੀ। ਉਥੇ ਹੀ, 21 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਦੂਜੇ ਪਾਸੇ ਅਮਰਿੰਦਰ ਸਿੰਘ ਨੇ ਦੱਸਿਆ ਸੀ ਕਿ ਅਤਿਵਾਦੀ ਹਮਲੇ 'ਚ ਇਸਤੇਮਾਲ ਹੈਂਡ ਗ੍ਰਨੇਡ ਪਾਕਿਸਤਾਨੀ ਆਰਮੀ ਆਰਡਿਨੈਂਸ ਫੈਕਟਰੀ 'ਚ ਬਣਿਆ ਸੀ। ਇਸ ਐਚਜੀ-84 ਗ੍ਰਨੇਡ ਦਾ ਇਸਤੇਮਾਲ ਪਾਕਿ ਆਰਮੀ ਕਰਦੀ ਹੈ।
ਉਨ੍ਹਾਂ ਨੇ ਦੱਸਿਆ, ਹਮਲੇ ਦੇ ਪਿੱਛੇ ਪਾਕਿਸਤਾਨੀ ਏਜੇਂਸੀਆਂ ਅਤੇ ਉਥੇ ਬੈਠੇ ਖਾਲਿਸਤਾਨੀ ਸਮਰਥਕ ਅਤਿਵਾਦੀਆਂ ਦਾ ਹੱਥ ਹੋ ਸਕਦਾ ਹੈ ਨਾਲ ਹੀ ਪੁਲਿਸ ਬਿਕਰਮਜੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਥਾਵਾਂ 'ਤੇ ਲੈ ਗਈ , ਜਿੱਥੇ ਉਹ ਅਤੇ ਅਵਤਾਰ ਸਿੰਘ ਹਮਲੇ ਤੋਂ ਪਹਿਲਾਂ ਗਏ ਸਨ। ਜਾਂਚ ਏਜੇਂਸੀਆਂ ਦੀ ਕੋਸ਼ਿਸ਼ ਹੈ ਕਿ 5 ਦਿਨ ਦੇ ਰਿਮਾਂਡ ਦੌਰਾਨ ਬਿਕਰਮਜੀਤ ਤੋਂ ਵੱਧ ਤੋਂ ਵੱਧ ਜਾਣਕਾਰੀ ਕੱਡਵਾਈ ਜਾ ਸਕੇ।