
Mohali PCA Stadium News:ਪੰਜਾਬ ਦੇ ਖਿਡਾਰੀਆਂ ਨੇ ਪਹਿਲੀ ਵਾਰ ਜਿੱਤੀ ਜਿੱਤੀ ਸਈਅਦ ਮੁਸ਼ਤਾਕ ਅਲੀ ਟਰਾਫੀ
Mohali PCA Stadium Developing under Amarjit Singh Mehta leadership News: ਹਾਲ ਹੀ ਦੇ ਸਾਲਾਂ ਵਿੱਚ, ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਆਪਣੀ ਦੂਰਅੰਦੇਸ਼ੀ ਲੀਡਰਸ਼ਿਪ ਦੀ ਬਦੌਲਤ ਸਫਲਤਾ ਦਾ ਝੰਡੇ ਗੱਡਣ ਵਿਚ ਕਾਮਯਾਬ ਹੋਇਆ ਹੈ। ਜਿਵੇਂ ਕਿ ਅਸੀਂ ਦੀਵਾਲੀ ਦੇ ਤਿਉਹਾਰ ਦੀ ਰੌਣਕ ਵਿਚ ਖੁਸ਼ੀਆ ਮਨਾਉਂਦੇ ਹਾਂ, ਇਹ ਪੰਜਾਬ ਦੇ ਖਿਡਾਰੀਆਂ ਵਲੋਂ ਕੀਤੀਆਂ ਵੱਡੀਆਂ ਇਤਿਹਾਸਕ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦਾ ਢੁਕਵਾਂ ਸਮਾਂ ਹੈ, ਜਿਨ੍ਹਾਂ ਨੇ ਪੰਜਾਬ ਨੂੰ ਕ੍ਰਿਕਟ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ‘ਤੇ ਪੁਹੰਚਾਇਆ ਹੈ।
ਇਹ ਵੀ ਪੜ੍ਹੋ: Vande Bharat Sleeper Train: ਰੇਲ ਯਾਤਰੀਆਂ ਲਈ ਖੁਸ਼ਖਬਰੀ, ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟਰੇਨ ਜਲਦ ਹੋਵੇਗੀ ਸ਼ੁਰੂ
Mohali PCA Stadium News
ਪੀ.ਸੀ.ਏ. ਨੇ ਨਾ ਸਿਰਫ਼ ਨਵੀਆਂ ਉਚਾਈਆਂ ਨੂੰ ਸਰ ਕੀਤਾ ਹੈ, ਸਗੋਂ ਭਾਰਤ ਵਿੱਚ ਇੱਕ ਕ੍ਰਿਕੇਟਿੰਗ ਪਾਵਰਹਾਊਸ ਵਜੋਂ ਆਪਣੀ ਸਥਿਤੀ ਨੂੰ ਵੀ ਮਜ਼ਬੂਤ ਕੀਤਾ ਹੈ। ਸ਼ਾਨਦਾਰ ਪ੍ਰਾਪਤੀਆਂ ਵਿੱਚੋਂ ਆਈ.ਪੀ.ਐਲ. ਟੂਰਨਾਮੈਂਟ ਮੈਚਾਂ ਦੀ ਸਫਲ ਮੇਜ਼ਬਾਨੀ ਮੌਕੇ ਇੱਕ ਮੈਚ ਦੌਰਾਨ ਸਭ ਤੋਂ ਵੱਧ ਟਿਕਟ ਦੀ ਵਿਕਰੀ ਦਾ ਰਿਕਾਰਡ ਕਾਇਮ ਕਰਨਾ ਸ਼ਾਮਲ ਹੈ। ਇਸ ਕਾਰਨਾਮੇ ਨੇ ਨਾ ਸਿਰਫ਼ ਪੀ.ਸੀ.ਏ. ਦੇ ਸੰਗਠਨਾਤਮਕ ਹੁਨਰ ਨੂੰ ਪ੍ਰਦਰਸ਼ਿਤ ਕੀਤਾ ਬਲਕਿ ਪੰਜਾਬ ਵਿੱਚ ਕ੍ਰਿਕਟ ਸੱਭਿਆਚਾਰ ਨੂੰ ਵੀ ਵੱਡੇ ਪੱਧਰ ’ਤੇ ਉਭਾਰਿਆ ਹੈ।
ਇਹ ਵੀ ਪੜ੍ਹੋ: CM Bhagwant Mann: ''ਕੁਝ ਦਿਨਾਂ 'ਚ ਗੰਨੇ ਦੇ ਭਾਅ ਵਿਚ ਕੀਤਾ ਜਾਵੇਗਾ ਵਾਧਾ'', CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਪਹਿਲਾ ਸ਼ੇਰ-ਏ-ਪੰਜਾਬ ਕ੍ਰਿਕੇਟ ਕੱਪ ਸਥਾਨਕ ਪ੍ਰਤਿਭਾ ਨੂੰ ਸੇਧ ਦੇਣ ਲਈ ਪੀ.ਸੀ.ਏ ਦੀ ਵਚਨਬੱਧਤਾ ਦੀ ਨਿਰੰਤਰ ਗਵਾਹੀ ਭਰ ਰਿਹਾ ਹੈ। ਇਸ ਪਹਿਲਕਦਮੀ ਨੇ ਨਾ ਸਿਰਫ਼ ਪੰਜਾਬ ਦੇ ਕ੍ਰਿਕੇਟ ਖਿਡਾਰੀਆਂ ਨੂੰ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ ਬਲਕਿ ਖਿਡਾਰੀਆਂ ਵਿੱਚ ਵਿਸ਼ਵਾਸ ਵੀ ਪੈਦਾ ਕੀਤਾ ਹੈ, ਜਿਸ ਨਾਲ ਖੇਤਰ ਵਿੱਚ ਕ੍ਰਿਕਟ ਦੇ ਸੁਨਹਿਰੇ ਭਵਿੱਖ ਦਾ ਆਗਾਜ਼ ਹੋਇਆ ਹੈ।
Mohali PCA Stadium NewsMohali PCA Stadium News
30 ਸਾਲਾਂ ਦੇ ਲੰਮੇ ਵਕਫ਼ੇ ਉਪਰੰਤ ਸਈਅਦ ਮੁਸ਼ਤਾਕ ਅਲੀ ਜਿੱਤਣਾ ਪੀ.ਸੀ.ਏ. ਲਈ ਇੱਕ ਇਤਿਹਾਸਕ ਪਲ ਹੈ। ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵੱਲੋਂ ਪੀ.ਸੀ.ਏ ਵਲੋਂ ਵੱਖਰੇ ਤੌਰ ‘ਤੇ 80 ਲੱਖ (ਬੀ.ਸੀ.ਸੀ.ਆਈ. ਦੁਆਰਾ ਘੋਸ਼ਿਤ ਕੀਤੀ ਗਈ ਰਕਮ ਦੇ ਬਰਾਬਰ) ਰੁਪਏ ਦੇ ਰਿਕਾਰਡ ਨਕਦ ਇਨਾਮ ਦੇ ਫੈਸਲੇ ਨਾਲ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਹੈ।
Mohali PCA Stadium News
ਪੀ.ਸੀ.ਏ ਨੇ ਬੱਚਿਆਂ ਦੀ ਪ੍ਰਤਿਭਾ ਨੂੰ ਤਰਾਸ਼ਨ ਲਈ, ਅੰਡਰ-14 ਟੂਰਨਾਮੈਂਟ ਕਈ ਸਾਲਾਂ ਦੇ ਵਕਫੇ ਤੋਂ ਬਾਅਦ ਮੁੜ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ, ਸੀਨੀਅਰ ਅਤੇ ਉਮਰ ਵਰਗ ਦੀਆਂ ਟੀਮਾਂ ਲਈ ਪੇਸ਼ੇਵਰ ਕੋਚਿੰਗ ਅਤੇ ਸਹਿਯੋਗੀ ਸਟਾਫ ਦੀਆਂ ਵਿਸੇਸ਼ ਸੇਵਾਵਾਂ ਲਈਆਂ ਜਾ ਰਹੀਆਂ ਹਨ, ਜੋ ਅਜਿਹੇ ਪ੍ਰਤਿਭਾ ਪੂਲ ਅਤੇ ਬੈਂਚ ਸਟਰੈਂਥ ਨੂੰ ਬਣਾਉਣ ਵਿੱਚ ਇੱਕ ਲੰਮਾ ਸਫ਼ਰ ਤੈਅ ਕਰੇਗਾ ਜੋ ਭਵਿੱਖ ਲਈ ਮੀਲ ਪੱਥਰ ਸਾਬਤ ਹੋਵੇਗਾ। ਮਹਿਲਾ ਕ੍ਰਿਕਟ ਨੂੰ ਮਜਬੂਤ ਕਰਨ ਲਈ ਨਵੀਂ ਪ੍ਰਣਾਲੀ ਬਣਾਉਣ ਲਈ ਜ਼ੋਰਾਂ ‘ਤੇ ਕੰਮ ਚੱਲ ਰਿਹਾ ਹੈ, ਜਿਸ ਦੇ ਨਤੀਜੇ ਜਲਦ ਦੇਖਣ ਨੂੰ ਮਿਲਗੇ।
ਕ੍ਰਿਕਟ ਦੇ ਖੇਤਰ ਤੋਂ ਪਰੇ, ਪੀਸੀਏ ਨੇ ਸਮਾਜਿਕ ਜ਼ਿੰਮੇਵਾਰੀ ਦੀ ਮਜ਼ਬੂਤ ਭਾਵਨਾ ਪ੍ਰਦਰਸ਼ਿਤ ਕੀਤੀ ਹੈ। ਸੂਬੇ ਵਿੱਚ ਆਏ ਹੜ੍ਹਾਂ ਦੌਰਾਨ ਮੁੱਖ ਮੰਤਰੀ ਰਾਹਤ ਫੰਡ ਲਈ 50 ਲੱਖ ਰੁਪਏ ਦਾ ਯੋਗਦਾਨ ਦੇ ਕੇ ਲੋੜ ਦੇ ਸਮੇਂ ਵਿੱਚ ਮਨੁੱਖਤਾ ਦੀ ਸਹਾਇਤਾ ਕਰਨ ਲਈ ਐਸੋਸੀਏਸ਼ਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਪੀ.ਸੀ.ਏ ਮੋਹਾਲੀ ਨੇ ਦਰਸ਼ਕਾਂ ਲਈ ਮੈਚਾਂ ਸਮੇਂ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸਟੇਡੀਅਮ ਦੇ ਆਲੇ-ਦੁਆਲੇ ਟਰੈਫਿਕ ਭੀੜ ਨੂੰ ਘੱਟ ਕਰਨ, ਲਈ ਇੱਕ ਸ਼ਾਨਦਾਰ ਮੁਫ਼ਤ ਸ਼ਟਲ ਸੇਵਾ ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਵਾਤਾਵਰਣ ਪੱਖੀ ਪਹਿਲਕਦਮੀ ਨੇ ਸਫਲਤਾਪੂਰਵਕ ਪਹੁੰਚਯੋਗਤਾ ਨੂੰ ਵਧਾਇਆ ਅਤੇ ਕ੍ਰਿਕਟ ਪ੍ਰੇਮੀਆਂ ਲਈ ਲੌਜਿਸਟਿਕਲ ਚੁਣੌਤੀਆਂ ਨੂੰ ਦੂਰ ਕੀਤਾ ਹੈ।
ਨਿਊ ਚੰਡੀਗੜ੍ਹ ਵਿਖੇ ਨਵੇਂ ਕ੍ਰਿਕੇਟ ਸਟੇਡੀਅਮ ਦਾ ਮੁਕੰਮਲ ਹੋਣਾ ਇੱਕ ਵੱਡੀ ਪ੍ਰਾਪਤੀ ਹੈ। ਇਹ ਅਤਿ-ਆਧੁਨਿਕ ਸਹੂਲਤ ਮੌਜੂਦਾ ਪ੍ਰਬੰਧ ਦੇ ਅਣਥੱਕ ਯਤਨਾਂ ਅਤੇ ਵਚਨਬੱਧਤਾ ਦਾ ਸਬੂਤ ਹੈ। ਇਹ ਸਟੇਡੀਅਮ ਕ੍ਰਿਕਟ ਦੀ ਉੱਤਮਤਾ ਦਾ ਕੇਂਦਰ ਬਣਨ ਲਈ ਤਿਆਰ ਹੈ, ਜੋ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਲਈ ਵਿਸ਼ਵ ਪੱਧਰੀ ਥਾਂ ਤੇ ਸਹੂਲਤ ਪ੍ਰਦਾਨ ਕਰਦਾ ਹੈ।
ਸਫਲਤਾ ਦੀ ਅਗਵਾਈ ਕਰਨ ਵਾਲੀ ਸਹਿਯੋਗੀ ਭਾਵਨਾ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਲਾਈਫ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦਾ ਅਟੁੱਟ ਸਮਰਥਨ ਪੀ.ਸੀ.ਏ ਦੀਆਂ ਪ੍ਰਾਪਤੀਆਂ ਦਾ ਆਧਾਰ ਹੈ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਹਿਯੋਗ ਨੇ ਪੀ.ਸੀ.ਏ. ਦੇ ਸਫਲਤਾ ਦੇ ਸਫਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਜਿਵੇਂ ਹੁਣ ਅਸੀਂ ਇੱਕ ਹੋਰ ਨਵੇਂ ਸਾਲ ਦੀ ਉਡੀਕ ਵਿੱਚ ਹਾਂ, ਪੰਜਾਬ ਕ੍ਰਿਕਟ ਐਸੋਸੀਏਸ਼ਨ ਵੀ ਹੋਰ ਵੱਡੀਆਂ ਪ੍ਰਾਪਤੀਆਂ ਦੇ ਸਿਖਰ ’ਤੇ ਹੈ। ਨਵੇਂ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਅਤੇ ਬਾਕੀ ਪ੍ਰਬੰਧਕੀ ਟੀਮ ਨੇ ਪਿਛਲੇ ਪ੍ਰਧਾਨਾਂ ਦੀ ਵਿਰਾਸਤ ਨੂੰ ਨਾ ਸਿਰਫ਼ ਬਰਕਰਾਰ ਰੱਖਿਆ ਗਿਆ ਹੈ, ਸਗੋਂ ਵਧਾਇਆ ਵੀ ਗਿਆ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਪੀ.ਸੀ.ਏ ਪੰਜਾਬ ਦੇ ਦਿਲ ਵਿੱਚ ਕ੍ਰਿਕੇਟ ਦੀ ਉੱਤਮਤਾ ਦਾ ਚਾਣਨ ਕਰਦਾ ਰਹੇਗਾ।