
ਪ੍ਰਵਾਸੀ ਮਜ਼ਦੂਰਾਂ ਦੇ ਜਾਅਲੀ ਕਰਫ਼ਿਊ ਪਾਸ ਬਣਾਉਣ ਦਾ ਮਾਮਲਾ
ਟਾਂਡਾ ਉੜਮੁੜ, 24 ਅਪ੍ਰੈਲ (ਬਾਜਵਾ): ਕਰਫ਼ਿਉ ਦੌਰਾਨ ਐੱਸ.ਡੀ.ਐੱਮ.ਦੇ ਨਾਮ ਉਤੇ ਜਾਅਲੀ ਕਰਫ਼ਿਊ ਪਾਸ ਬਣਾਕੇ ਜ਼ਿਲ੍ਹੇ ਵਿਚ ਫਸੇ ਹੋਰਨਾਂ ਸੂਬਿਆਂ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਹਜ਼ਾਰਾਂ ਰੁਪਏ ਵਸੂਲ ਕੇ ਉਨ੍ਹਾਂ ਦੇ ਸੂਬਿਆਂ ਵਿਚ ਪਹੁੰਚਾਉਣ ਦਾ ਗੋਰਖਧੰਦਾ ਕਰ ਰਹੇ ਜ਼ਿਲ੍ਹਾ ਪਧਰੀ ਗਰੋਹ ਦਾ ਟਾਂਡਾ ਪੁਲਿਸ ਨੇ ਪਰਦਾਫਾਸ਼ ਕੀਤਾ। ਇਸ ਵਿਟ ਸ਼ਾਮਲ ਟੈਕਸੀ ਚਾਲਕਾਂ ਅਤੇ ਹੋਰਨਾਂ ਵਿਅਕਤੀਆਂ ਦੇ ਕਬਜ਼ੇ ਵਿਚੋਂ ਵਾਹਨ ਅਤੇ ਪਾਸ ਬਣਾਉਣ ਵਾਲਾ ਸਾਜ਼ੋ ਸਮਾਨ ਬਰਾਮਦ ਕੀਤਾ।
File photo
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਨੇ ਇਨੋਵਾ ਅਤੇ ਟੈਂਪੂ ਟਰੈਵਲ ਗੱਡੀਆਂ ਅਤੇ ਜਾਅਲੀ ਕਰਫ਼ਿਊ ਪਾਸ ਲਗਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਅਤੇ ਲਖਨਊ ਛੱਡਣ ਬਦਲੇ ਉਨ੍ਹਾਂ ਕੋਲੋਂ ਮੋਟੀ ਰਕਮ ਉਗਰਾਹੁਣ ਵਾਲੇ ਇਕ ਗਰੋਹ ਨੂੰ ਬੇਨਕਾਬ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ।
ਉਨ੍ਹਾਂ ਦਸਿਆ ਕਿ ਇਸ ਗਰੋਹ ਦੇ 10 ਮੈਂਬਰਾਂ ਵਿਚੋਂ ਸਤਨਾਮ ਸਿੰਘ, ਰਵੀ ਕੁਮਾਰ, ਗੌਰਵ ਕੁਮਾਰ, ਸੁਖਵਿੰਦਰ ਸਿੰਘ, ਚੰਦਰ ਮੋਹਨ, ਅਜੈਪਾਲ, ਕਮਲ ਮਹਿਰਾ, ਵਿਸ਼ਾਲ ਵੋਹਰਾ, ਪੰਕਜ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਚੰਦਨ ਰਾਜਪੂਤ ਦੀ ਗ੍ਰਿਫ਼ਤਾਰੀ ਬਾਕੀ ਹੈ।