ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ 'ਚ ਪੰਜਾਬੀ ਨੌਜਵਾਨ ਹਿਰਾਸਤ 'ਚ
Published : Apr 13, 2018, 4:09 pm IST
Updated : Apr 13, 2018, 4:09 pm IST
SHARE ARTICLE
Harkamai Singh Hira, one of two suspects, charged in Ladner business robbery
Harkamai Singh Hira, one of two suspects, charged in Ladner business robbery

ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਰਹਿਣ ਵਾਲੇ ਪੰਜਾਬੀ ਨੌਜਵਾਨ ਸਮੇਤ ਇਕ ਹੋਰ 'ਤੇ ਹਥਿਆਰ ਦੀ ਨੋਕ 'ਤੇ ਲੁੱਟ-ਖੋਹ ਕਰਨ ਦੇ ਦੋਸ਼ ਲੱਗੇ ਹਨ।

ਬ੍ਰਿਟਿਸ਼ ਕੋਲੰਬੀਆ : ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਰਹਿਣ ਵਾਲੇ ਪੰਜਾਬੀ ਨੌਜਵਾਨ ਸਮੇਤ ਇਕ ਹੋਰ 'ਤੇ ਹਥਿਆਰ ਦੀ ਨੋਕ 'ਤੇ ਲੁੱਟ-ਖੋਹ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਮੁਤਾਬਕ 2 ਅਪ੍ਰੈਲ ਨੂੰ ਡੈਲਟਾ ਸ਼ਹਿਰ ਦੇ 5200 ਬਲਾਕ ਆਫ਼ ਲੈਡਨਰ ਟਰੱਕ ਰੋਡ 'ਤੇ ਹਥਿਆਰ ਦੀ ਨੋਕ 'ਤੇ ਲੁੱਟ-ਖੋਹ ਨੂੰ ਅੰਜਾਮ ਦੇਣ ਦੇ ਮਾਮਲੇ 'ਚ 31 ਸਾਲਾ ਨੌਜਵਾਨ ਹਰਕਮਾਈ ਸਿੰਘ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Harkamai Singh Hira, one of two suspects, charged in Ladner business robberyHarkamai Singh Hira, one of two suspects, charged in Ladner business robberyਹਰਕਮਾਈ ਸਿੰਘ ਹੀਰਾ 'ਤੇ ਲੁੱਟ ਕਰਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਕਲੀ ਬੰਦੂਕ ਦੀ ਵਰਤੋਂ ਕਰਨ ਦੇ ਦੋਸ਼ ਲਾਏ ਗਏ ਹਨ। ਹੀਰਾ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ ਪਰ ਉਸ ਦੇ ਸਾਥੀ ਦੀ ਅਜੇ ਭਾਲ ਚਲ ਰਹੀ ਹੈ। ਉਨ੍ਹਾਂ ਨੇ ਉਸ ਕੋਲੋਂ ਚੋਰੀ ਕੀਤੇ ਪੈਸਿਆਂ ਤੋਂ ਇਲਾਵਾ ਕੁੱਝ ਹੋਰ ਵਸਤਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਹੀਰਾ ਨੂੰ 17 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਕਰ ਰਹੀ ਡੈਲਟਾ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੂਜੇ ਸ਼ੱਕੀ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ।

Harkamai Singh Hira, one of two suspects, charged in Ladner business robberyHarkamai Singh Hira, one of two suspects, charged in Ladner business robbery
 ਡੈਲਟਾ ਪੁਲਿਸ ਨੇ ਦਸਿਆ ਕਿ ਘਟਨਾ ਵਾਲੇ ਦਿਨ ਜਦ ਉਨ੍ਹਾਂ ਨੇ ਹੀਰਾ ਅਤੇ ਉਸ ਦੇ ਸਾਥੀ ਦੀ ਗੱਡੀ ਦਾ ਪਿਛਾ ਕੀਤਾ ਤਾਂ ਉਹ ਬਹੁਤ ਤੇਜ਼ ਗੱਡੀ ਚਲਾ ਕੇ ਲੈ ਗਏ। 68ਵੇਂ ਅਵੈਨਿਊ 'ਤੇ ਲਾਲ ਬੱਤੀ ਨੂੰ ਦੇਖ ਕੇ ਵੀ ਉਹ ਨਾ ਰੁਕੇ ਅਤੇ ਇਕ ਹੋਰ ਵਾਹਨ ਨਾਲ ਟਕਰਾ ਗਏ। ਇਸ ਦੌਰਾਨ ਦੂਜੇ ਵਾਹਨ 'ਚ ਸਵਾਰ ਵਿਅਕਤੀ ਨੂੰ ਹਲਕੀਆਂ ਸੱਟਾਂ ਲੱਗੀਆਂ ਪਰ ਬਚਾਅ ਹੋ ਗਿਆ। ਪੁਲਿਸ ਤੋਂ ਬਚਣ ਲਈ ਗੱਡੀ ਚਲਾਉਣ ਵਾਲੇ ਦੂਜੇ ਦੋਸ਼ੀ ਨੇ ਰਾਹ 'ਚ ਗੱਡੀ ਛੱਡ ਦਿਤੀ। ਉਹ ਭੱਜ ਗਿਆ ਤੇ ਪੁਲਿਸ ਨੇ ਹੀਰਾ ਨੂੰ ਹਿਰਾਸਤ 'ਚ ਲੈ ਲਿਆ। ਪੁਲਿਸ ਨੇ ਕਿਹਾ ਕਿ ਲੈਡਨਰ 'ਚ ਰਹਿਣ ਵਾਲੇ ਲੋਕ ਲੁੱਟ-ਖੋਹ ਦੀ ਘਟਨਾਵਾਂ ਕਾਰਨ ਘਬਰਾ ਗਏ ਹਨ ਪਰ ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਡਰਨ ਨਾ ਕਿਉਂਕਿ ਪੁਲਿਸ ਲਗਾਤਾਰ ਇਸ ਮਾਮਲੇ 'ਤੇ ਕੰਮ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement