
ਅਰਬਨ ਅਸਟੇਟ ਫੇਸ-1 ਨੇੜੇ ਸਥਿਤ ਗੋਲਡਨ ਐਵੇਨਿਊ ਵਿਚ ਇਕ ਪਤਨੀ ਵਲੋਂ ਅਪਣੇ ਪਤੀ ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਜਲੰਧਰ, ਅਰਬਨ ਅਸਟੇਟ ਫੇਸ-1 ਨੇੜੇ ਸਥਿਤ ਗੋਲਡਨ ਐਵੇਨਿਊ ਵਿਚ ਇਕ ਪਤਨੀ ਵਲੋਂ ਅਪਣੇ ਪਤੀ ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਤੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੀ ਹੈ। ਹਮਲੇ ਤੋਂ ਬਾਅਦ ਮੁਲਜ਼ਮ ਔਰਤ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਸਮੀਰ ਵਰਮਾ ਦਾ ਕਹਿਣਾ ਹੈ ਕਿ ਔਰਤ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੂੰ ਆਪਣੇ ਪਤੀ 'ਤੇ ਸ਼ੱਕ ਸੀ ਕਿ ਉਸਦਾ ਕਿਸੇ ਹੋਰ ਨਾਲ ਬਾਅਦ ਰਿਸ਼ਤਾ ਹੈ।
third Wife Attacked on Husband with Knifeਜਿਸ ਨੂੰ ਲੈ ਦੋਵਾਂ ਵਿਚਕਾਰ ਲੜਾਈ ਹੋ ਗਈ ਅਤੇ ਇਹ ਝਗੜਾ ਐਨਾ ਵੱਧ ਗਿਆ ਕਿ ਉਸ ਨੇ ਅਪਣੇ ਪਤੀ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਔਰਤ ਵਲੋਂ ਇਹ ਹਮਲਾ ਕਿਚਨ ਨਾਇਫ ਨਾਲ ਕੀਤਾ ਗਿਆ ਸੀ। ਪੁਲਿਸ ਵਲੋਂ ਮੁਲਜ਼ਮ ਔਰਤ ਨੂੰ ਅਦਾਲਤ ਵਿਚ ਕਰ ਕਿ ਰਿਮਾਂਡ ਲਵੇਗੀ। ਜ਼ਖਮੀ ਹੋਏ ਪਤੀ ਗਗਨਦੀਪ ਸਿੰਘ ਦੀ ਮਾਂ ਗੁਰਵਿੰਦਰ ਕੌਰ ਦਾ ਕਹਿਣਾ ਹੈ ਕਿ ਗਗਨਦੀਪ ਉਨ੍ਹਾਂ ਦੇ 3 ਬੱਚਿਆਂ ਵਿਚੋਂ ਸਭ ਤੋਂ ਵੱਡਾ ਹੈ। ਗਗਨਦੀਪ ਦੀ ਮਾਂ ਵਲੋਂ ਦਿੱਤੇ ਗਏ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਗਗਨਦੀਪ ਘਰੋਂ ਆ ਰਹੀਆਂ ਉੱਚੀ ਉੱਚੀ ਆਵਾਜ਼ਾਂ ਸੁਣੀਆਂ ਤਾਂ ਉਹ ਮੌਕੇ 'ਤੇ ਪਹੁੰਚੀ।
ਉਸ ਨੇ ਦੇਖਿਆ ਕਿ ਇੰਦੂ ਗਗਨਦੀਪ 'ਤੇ ਚਾਕੂ ਨਾਲ ਹਮਲਾ ਕਰ ਰਹੀ ਸੀ, ਗਗਨਦੀਪ ਨੇ ਬੜੀ ਮੁਸ਼ਕਲ ਨਾਲ ਆਪਣਾ ਬਚਾਅ ਕੀਤਾ। ਜਦੋਂ ਉਹ ਗਗਨਦੀਪ ਨੂੰ ਬਚਾਉਣ ਲਈ ਅੱਗੇ ਹੋਈ ਤਾਂ ਇੰਦੂ ਨੇ ਉਸ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਉਪਰੰਤ ਗਗਨਦੀਪ ਦੇ ਭਰਾ ਵਲੋਂ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਇੰਦੂ ਵੀ ਉਨ੍ਹਾਂ ਨਾਲ ਹਸਪਤਾਲ ਗਈ ਸੀ ਪਰ ਕਾਗਜ਼ਾਤ 'ਤੇ ਦਸਤਖਤ ਕਰਵਾਉਣ ਮੌਕੇ ਉਹ ਮੌਕੇ ਤੋਂ ਦੌੜ ਗਈ।
third Wife Attacked on Husband with Knifeਏ. ਸੀ. ਪੀ. ਸਮੀਰ ਵਰਮਾ ਤੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਜਾਂਚ ਤੋਂ ਬਾਅਦ ਕੇਸ ਦਰਜ ਕਰ ਲਿਆ। ਦੱਸ ਦਈਏ ਕਿ ਮੌਕੇ ਤੋਂ ਭੱਜੀ ਇੰਦੂ ਨੂੰ ਪੁਲਿਸ ਨੇ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ। ਇੰਦੂ ਨੇ ਪੁੱਛਗਿਛ ਦੌਰਾਨ ਸਾਰਾ ਮਾਮਲਾ ਪੁਲਿਸ ਦੇ ਸਾਹਮਣੇ ਰੱਖਿਆ ਕਿ ਉਹ ਤੇ ਗਗਨਦੀਪ ਪਿਛਲੇ 2 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹਨ ਤੇ 5 ਮਹੀਨੇ ਪਹਿਲਾਂ ਕੋਰਟ 'ਚ ਜਾ ਕੇ ਉਨ੍ਹਾਂ ਵਿਆਹ ਕਰਵਾਇਆ ਸੀ। ਇੰਦੂ ਨੇ ਇਹ ਵੀ ਕਿਹਾ ਇਸ ਤੋਂ ਪਹਿਲਾਂ ਗਗਨਦੀਪ ਦੇ 2 ਵਿਆਹ ਹੋ ਚੁੱਕੇ ਹਨ।