
। ਕਰਨ ਦੇ ਮਾਪਿਆਂ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ, ਉਹ ਇਕਲੌਤਾ ਪੁੱਤਰ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਬੋਹਰ-ਸ੍ਰੀਗੰਗਾਨਗਰ ਰਾਸ਼ਟਰੀ ਰਾਜਮਾਰਗ ਨੰ. ਮੰਗਲਵਾਰ ਸਵੇਰੇ 5 ਵਜੇ ਉਪ ਮੰਡਲ ਦੇ ਪਿੰਡ ਗਿੱਦਵਾਂਵਾਲੀ ਨੇੜੇ ਟਰੱਕ, ਟਰਾਲੀ ਅਤੇ ਕਾਰ ਵਿਚਾਲੇ ਹੋਈ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ। ਥਾਣਾ ਖੂਈਆਂ ਸਰਵਰ ਪੁਲਿਸ ਨੇ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਸੁਖਪਾਲ ਸਿੰਘ ਕਰ ਰਹੇ ਹਨ।
accidentਜਾਣਕਾਰੀ ਅਨੁਸਾਰ 32 ਸਾਲਾ ਕਰਨ ਜਾਖੜ ਪੁੱਤਰ ਰਜਿੰਦਰ ਜਾਖੜ ਨਿਵਾਸੀ ਪੰਜਕੋਸੀ ਅੱਜ ਆਪਣੇ ਦੋਸਤ ਰਜਤ ਨਾਲ ਆਪਣੇ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਅੱਜ ਸਵੇਰੇ ਸਾਡੇ ਪੰਜ ਵਜੇ ਗਿੱਦਨਵਾਲੀ ਨੇੜੇ ਇੱਕ ਟਰੱਕ ਅਤੇ ਟਰਾਲੇ ਦਰਮਿਆਨ ਹੋਈ ਟੱਕਰ ਦੇ ਵਿਚਕਾਰ ਉਸਦੀ ਕਾਰ ਵੀ ਚਪੇਟ ਵਿਚ ਆ ਗਈ । ਜਿਸ ਕਾਰਨ ਕਰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਰਜਤ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਇਸੇ ਹਾਦਸੇ ਵਿੱਚ ਜਸਪਾਲ ਪੁੱਤਰ ਕਾਬਲ ਸਿੰਘ ਵਾਸੀ ਟਰਾਲਾ ਚਾਲਕ ਕੰਧਵਾਲਾ ਅਮਰਕੋਟ ਵੀ ਜ਼ਖ਼ਮੀ ਹੋ ਗਿਆ।
Old man dies in accidentਆਸ ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿਥੇ ਰਜਤ ਦੀ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਰੈਫ਼ਰ ਕਰ ਦਿੱਤਾ ਗਿਆ। ਕਰਨ ਦੇ ਮਾਪਿਆਂ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ, ਉਹ ਇਕਲੌਤਾ ਪੁੱਤਰ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।