ਚਟਾਨਾਂ ਡਿਗਣ ਕਾਰਨ 3 ਟਰੱਕਾਂ ਨੂੰ ਹੋਇਆ ਨੁਕਸਾਨ
ਜੰਮੂ, 25 ਜੁਲਾਈ (ਸਰਬਜੀਤ ਸਿੰਘ) : ਸਰਹੱਦੀ ਇਲਾਕੇ ਪੁਣਛ ਦੇ ਬੁਫਲਿਆਜ ਇਲਾਕੇ ਨੇੜੇ ਚੱਟਾਨਾਂ ਡਿਗਣ ਕਾਰਨ ਘੱਟੋ-ਘੱਟ ਤਿੰਨ ਟਰੱਕ ਨੁਕਸਾਨੇ ਗਏ, ਹਾਲਾਂਕਿ ਇਸ ਘਟਨਾ ’ਚ ਕੋਈ ਜਾਨੀ ਜਾਂ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਬੁਫਲਿਆਜ ਨੇੜੇ ਮੁਗਲ ਰੋਡ ’ਤੇ ਤਿੰਨ ਟਰੱਕ ਖੜ੍ਹੇ ਸਨ ਜਦੋਂ ਉਨ੍ਹਾਂ ’ਤੇ ਚੱਟਾਨਾਂ ਤੋਂ ਪੱਥਰ ਡਿਗਣੇ ਸ਼ੁਰੂ ਹੋ। ਉਨ੍ਹਾਂ ਦਸਿਆ ਕਿ ਉਥੇ ਮੌਜੂਦ ਇਹਨਾਂ ਵਾਹਨਾਂ ਦੇ ਡਰਾਈਵਰ ਅਤੇ ਕਲੀਨਰ ਵਾਲ ਵਾਲ ਬਚ ਗਏ। ਘਟਨਾ ਵਿਚ ਇਕ ਟਰੱਕ ਦਾ ਵੱਡਾ ਨੁਕਸਾਨ ਹੋਇਆ ਹੈ ਜਦਕਿ ਬਾਕੀ ਦੋ ਟਰੱਕਾਂ ਦਾ ਮਾਮੂਲੀ ਨੁਕਸਾਨ ਪਹੁੰਚਿਆ ਹੈ।