ਮਨਮੋਹਨ ਸਿੰਘ ਨੇ ਪੰਜਾਬ ਨੂੰ ਮੁੜ ਸੁਰਜੀਤ ਕਰਨ ਲਈ ਰਹਿਨੁਮਾਈ ਦੇਣ ਲਈ ਸੀਐਮ ਦੀ ਬੇਨਤੀ ਸਵਿਕਾਰ ਕੀਤੀ
Published : Apr 27, 2020, 7:49 pm IST
Updated : Apr 27, 2020, 8:32 pm IST
SHARE ARTICLE
Photo
Photo

ਮੁੱਖ ਮੰਤਰੀ ਨੇ ਮਾਹਿਰਾਂ ਦੇ ਗਰੁੱਪ ਨਾਲ ਜਾਣ-ਪਛਾਣ ਮੀਟਿੰਗ ਕੀਤੀ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਕੋਵਿਡ ਉਪਰੰਤ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਨੀਤੀ ਘੜਨ ਦੀ ਦਿਸ਼ਾ ਵਿਚ ਸੋਮਵਾਰ ਨੂੰ ਉਸ ਵੇਲੇ ਪਹਿਲਾ ਕਦਮ ਚੁੱਕਿਆ ਗਿਆ ਜਦੋਂ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਮਾਹਿਰਾਂ ਦੇ ਗਰੁੱਪ ਨੇ ਪੰਜ ਸਬ ਗਰੁੱਪ ਤਿਆਰ ਕਰ ਲਏ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਵੀ ਸੂਬੇ ਦੀ ਅਰਥ ਵਿਵਸਥਾ ਤੇ ਪ੍ਰਗਤੀ ਨੂੰ ਮੁੜ ਬਹਾਲ ਕਰਨ ਲਈ ਆਪਣੀ ਰਹਿਨੁਮਾਈ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਸਵਿਕਾਰ ਕਰ ਲਿਆ ਹੈ। 

Captain government social security fundPhoto

ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠਲੇ ਮਾਹਿਰਾਂ ਦੇ ਗਰੁੱਪ ਨੇ ਵੀਡਿਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਨਾਲ ਜਾਣ-ਪਛਾਣ ਮੀਟਿੰਗ ਕੀਤੀ ਜਿਸ ਵਿੱਚ ਖੁਲਾਸਾ ਕੀਤਾ ਗਿਆ ਕਿ ਮੁੱਖ ਮੰਤਰੀ ਨੇ ਮਾਹਿਰਾਂ ਦੇ ਗਰੁੱਪ ਦੇ ਨਾਲ ਡਾ.ਮਨਮੋਹਨ ਸਿੰਘ ਨੂੰ ਸੂਬਾ ਸਰਕਾਰ ਦੀ ਅਗਵਾਈ ਕਰਨ ਲਈ ਲਿਖਿਆ ਸੀ ਅਤੇ ਉਹਨਾਂ ਨੇ ਇਹ ਅਪੀਲ ਮੰਨ ਲਈ ਹੈ। ਉਹਨਾਂ ਟਵੀਟ ਕਰ ਕੇ ਲਿਖਿਆ, ''ਅਸੀਂ ਪੰਜਾਬ ਨੂੰ ਕੋਵਿਡ-19 ਉਪਰੰਤ ਆਰਥਿਕ ਵਿਕਾਸ ਦੇ ਰਾਸਤੇ ਉਤੇ ਅੱਗੇ ਲਿਜਾਣ ਲਈ ਸਖਤ ਮਿਹਨਤ ਕਰਾਂਗੇ। ਅਸੀਂ ਇਸ ਉਤੇ ਦੁਬਾਰਾ ਧਿਆਨ ਕੇਂਦਰਿਤ ਕਰਾਂਗੇ।''

Manmohan singh more test is necessary against coronavirusManmohan singh

ਮੁੱਖ ਮੰਤਰੀ ਨੇ ਗਰੁੱਪ ਮੈਂਬਰਾਂ ਦਾ ਇਸ ਸਹਾਇਤਾ ਕਰਨ ਲਈ ਅੱਗੇ ਆਉਣ ਵਾਸਤੇ ਧੰਨਵਾਦ ਕੀਤਾ। ਗੰਭੀਰ ਵਿਸ਼ਵ ਵਿਆਪੀ ਸਥਿਤੀ ਦੇ ਮੱਦੇਨਜ਼ਰ ਉਹਨਾਂ ਕਿਹਾ, ''ਮੈਂ ਸੂਬੇ ਲਈ ਸਭ ਤੋਂ ਵਧੀਆ ਚਾਹੁੰਦਾ ਸੀ ਅਤੇ ਇਸ ਗਰੁੱਪ ਤੋਂ ਵਧੀਆ ਹੋਰ ਕੁਝ ਬਾਰੇ ਸੋਚਿਆ ਨਹੀਂ ਜਾ ਸਕਦਾ।'' ਮੌਂਟੇਕ ਸਿੰਘ ਆਹਲੂਵਾਲੀਆ ਨੇ ਵੀਡੀਓ ਕਾਨਫਰੰਸ ਦੌਰਾਨ ਦੱਸਿਆ ਕਿ ਮਾਹਿਰਾਂ ਦੇ ਗਰੁੱਪ ਜਿਸ ਵਿੱਚ ਪਹਿਲਾਂ 20 ਮੈਂਬਰ ਸਨ ਅਤੇ ਇਸ ਵਿੱਚ ਦੋ ਹੋਰ ਮੈਂਬਰ ਸ਼ਾਮਲ ਕੀਤੇ ਗਏ ਹਨ, ਨੇ ਆਪਣੀ ਪਹਿਲੀ ਮੀਟਿੰਗ ਕੀਤੀ ਹੈ।

file photofile photo

ਉਹਨਾਂ ਦੱਸਿਆ ਕਿ ਗਰੁੱਪ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜ ਸਬ-ਗਰੁੱਪ ਵਿੱਤ, ਖੇਤੀਬਾੜੀ, ਸਿਹਤ, ਉਦਯੋਗ ਅਤੇ ਸਮਾਜਿਕ ਸਹਾਇਤਾ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਇਹਨਾਂ ਗਰੁੱਪਾਂ ਦਾ ਹਰੇਕ ਚੇਅਰਪਰਸਨ ਏਜੰਡਾ ਅੱਗੇ ਲਿਜਾਣ ਲਈ ਵਰਕਰਾਂ ਨੂੰ ਲਾਮਬੰਦ ਕਰੇਗਾ। ਮੁੱਖ ਮੰਤਰੀ ਨੇ ਤਾਂ ਭਾਰਤ ਸਰਕਾਰ ਵੱਲੋਂ ਹੱਲ ਪੇਸ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਕਿਉਂ ਜੋ ਪੰਜਾਬ ਦੀ ਹਾਲਤ ਗੰਭੀਰ ਹੈ ਪਰ ਮੌਂਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਗਰੁੱਪ ਅੱਗੇ ਬਹੁਤ ਮੱਹਤਵਪੂਰਨ ਕਾਰਜ ਹੈ ਪਰ ਅਸੀਂ ਸੂਬੇ ਨੂੰ ਮੁੜ ਉਭਾਰਨ ਲਈ ਯਕੀਨਨ ਤੌਰ 'ਤੇ ਕੁਝ ਹੱਲ ਲੈ ਕੇ ਆਵਾਂਗੇ। 

PhotoPhoto

ਕੈਪਟਨ ਅਮਰਿੰਦਰ ਸਿੰਘ ਨੇ ਗਰੁੱਪ ਨੂੰ ਦੱਸਿਆ ਕਿ ਸੂਬੇ ਦੀ ਵਿੱਤੀ ਸਥਿਤੀ ਕਮਜ਼ੋਰ ਹੈ ਜਿਸ ਨੂੰ ਮਹੀਨਾਵਾਰ 3360 ਕਰੋੜ ਰੁਪਏ ਦਾ ਮਾਲੀਆ ਘਾਟਾ ਹੋਇਆ ਹੈ। ਇਹਨਾਂ ਵਿੱਚ ਜੀ.ਐਸ.ਟੀ. ਦੇ 1322 ਕਰੋੜ ਰੁਪਏ, ਸ਼ਰਾਬ 'ਤੇ ਸੂਬੇ ਦੀ ਆਬਕਾਰੀ 521 ਕਰੋੜ, ਮੋਟਰ ਵਹੀਕਲ ਟੈਕਸ ਦੇ 198 ਕਰੋੜ ਰੁਪਏ, ਪੈਟਰੋਲ ਤੇ ਡੀਜ਼ਲ 'ਤੇ ਵੈਟ ਦੇ 465 ਕਰੋੜ ਰੁਪਏ, ਇਲੈਕਟ੍ਰੀਸਿਟੀ ਡਿਊਟੀ ਦੇ 243 ਕਰੋੜ, ਸਟੈਂਪ ਡਿਊਟੀ ਦੇ 219 ਕਰੋੜ ਅਤੇ ਨਾਨ-ਟੈਕਸ ਮਾਲੀਏ ਦੇ 392 ਕਰੋੜ ਰੁਪਏ ਦੇ ਰੂਪ ਵਿੱਚ ਘਾਟੇ ਸ਼ਾਮਲ ਹਨ।

Manmohan SinghManmohan Singh

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨਗਦੀ ਦੇ ਆਦਾਨ-ਪ੍ਰਦਾਨ 'ਚ ਮੁਕੰਮਲ ਤੌਰ 'ਤੇ ਖੜੋਤ ਆ ਚੁੱਕੀ ਹੈ। ਉਹਨਾਂ ਦੱਸਿਆ ਕਿ ਬਿਜਲੀ ਦੀ ਖਪਤ ਵਿੱਚ 30 ਫੀਸਦੀ ਕਮੀ ਆਈ ਹੈ ਅਤੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਬਿਜਲੀ ਦਰਾਂ ਇਕੱਤਰ ਕਰਨ ਵਿੱਚ ਰੋਜ਼ਾਨਾ 30 ਕਰੋੜ ਰੁਪਏ ਦਾ ਘਾਟਾ ਹੈ। ਪੰਜਾਬ ਦਾ ਉਦਯੋਗ ਠੱਪ ਹੈ ਜਿੱਥੇ ਇਕ ਫੀਸਦੀ ਤੋਂ ਵੀ ਘੱਟ ਕੰਮ ਚੱਲ ਰਿਹਾ ਹੈ। ਉਹਨਾਂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸੂਬੇ ਦੇ ਜੀ.ਐਸ.ਟੀ. ਦਾ 4365.37 ਕਰੋੜ ਰੁਪਏ ਦਾ ਭੁਗਤਾਨ ਕਰਨਾ ਅਜੇ ਬਾਕੀ ਹੈ।

Powercom announcement farmers can t get electricity during the dayPhoto

ਗਰੁੱਪ ਮੈਂਬਰ ਅਤੇ ਉਦਯੋਗਪਤੀ ਐਸ ਪੀ ਓਸਵਾਲ ਨੇ ਕਿਹਾ ਕਿ ਰਾਜ ਅਤੇ ਸਨਅਤ ਨੂੰ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਸਖ਼ਤ ਫੈਸਲੇ ਲੈਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਣਕ ਦੀ ਫ਼ਸਲ ਦੀ ਬੰਪਰ ਪੈਦਾਵਾਰ ਨਾਲ ਖੇਤੀਬਾੜੀ ਇਸ ਸਮੇਂ ਸਥਿਤੀ ਦਾ ਇਕਮਾਤਰ ਉਜਵਲ ਪੱਖ ਪੇਸ਼ ਕਰ ਰਹੀ ਹੈ ਜਿਸ ਤੋਂ ਬਾਅਦ ਕਪਾਹ ਅਤੇ ਝੋਨੇ ਦੀ ਫ਼ਸਲ ਆਵੇਗੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਘਟ ਰਹੇ ਜਲ ਸਰੋਤ ਨੂੰ ਬਚਾਉਣ ਲਈ ਝੋਨੇ ਦੀ ਕਾਸ਼ਤ ਨੂੰ ਹੋਰ ਘਟਾਉਣ ਦਾ ਪ੍ਰਸਤਾਵ ਕੀਤਾ ਹੈ ਪਰ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਬਾਰੇ ਕੇਂਦਰ ਦਾ ਸਟੈਂਡ ਅਜੇ ਤੱਕ ਸਪਸ਼ਟ ਨਾ ਹੋਣ ਕਰਕੇ ਸਥਿਤੀ ਅਸਪਸ਼ਟ ਬਣੀ ਹੋਈ ਹੈ।

Manmohan SinghManmohan Singh

ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੰਡੀਆਂ ਵਿੱਚ ਆਪਣੀ ਉਪਜ ਦੇਰੀ ਨਾਲ ਲਿਆਉਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਉਹਨਾਂ ਦੀ ਸਰਕਾਰ ਦੀ ਬੇਨਤੀ ਨੂੰ ਸਵਿਕਾਰ ਨਹੀਂ ਕੀਤਾ ਸੀ ਜੋ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਸੀ ਜਿਸ ਨਾਲ ਇਸ ਵੇਲੇ 8 ਜ਼ਿਲੇ ਪ੍ਰਭਾਵਤ ਹਨ ਅਤੇ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਮੌਤ ਦਰ ਵੱਧ ਦਰਸਾਈ ਗਈ ਹੈ।

PhotoPhoto

ਹਾਲਾਂਕਿ, ਦੇਸ਼ ਦੇ ਮੁਕਾਬਲੇ ਸੂਬੇ ਦੀ ਪ੍ਰਤੀਸ਼ਤਤਾ 1 ਅਪਰੈਲ ਨੂੰ 2.2 ਫੀਸਦੀ ਤੋਂ ਘਟ ਕੇ 25 ਅਪਰੈਲ ਨੂੰ 1.2 ਫੀਸਦੀ ਰਹਿ ਗਈ। ਉਹਨਾਂ ਕਿਹਾ ਕਿ ਕੇਸਾਂ ਦੇ ਦੁੱਗਣੇ ਹੋਣ ਦੀ ਦਰ (ਪਿਛਲੇ 1 ਹਫ਼ਤੇ ਦੇ ਔਸਤ ਵਜੋਂ) ਰਾਸ਼ਟਰੀ ਔਸਤ ਦੇ 9 ਦਿਨਾਂ ਦੀ ਤੁਲਨਾ ਵਿੱਚ 18 ਦਿਨ ਹੈ। ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਮੌਜੂਦਾ ਸੰਕਟ ਨਾਲ ਨਜਿੱਠਣ ਵਾਸਤੇ ਕੇਂਦਰ ਛੇਤੀ ਹੀ ਸੂਬੇ ਨੂੰ ਬਹੁਤ ਲੋੜੀਂਦਾ ਰਾਹਤ ਪੈਕੇਜ ਮੁਹੱਈਆ ਕਰਵਾਏਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement