'ਆਪ' ਦੇ ਦੋਹਾਂ ਧੜਿਆਂ 'ਚ ਏਕਤਾ ਦੇ ਆਸਾਰ ਮੱਧਮ!
Published : Oct 27, 2018, 11:51 pm IST
Updated : Oct 27, 2018, 11:51 pm IST
SHARE ARTICLE
Sukhpal Singh Khaira
Sukhpal Singh Khaira

ਖਹਿਰਾ ਵਲੋਂ ਬਰਗਾੜੀ ਮੋਰਚੇ ਦੀਆਂ ਧਿਰਾਂ ਨਾਲ ਮਿਲ ਕੇ ਬਸਪਾ ਨਾਲ ਦੋਸਤੀ ਗੰਢਣ ਦੀ ਤਿਆਰੀ..........

ਬਠਿੰਡਾ  : ਪੰਜ ਸਾਲ ਪਹਿਲਾਂ ਸੂਬੇ ਦੇ ਸਿਆਸੀ ਵਾਤਾਵਰਣ 'ਚ ਹਨੇਰੀ ਵਾਂਗ ਛਾਈ ਆਮ ਆਦਮੀ ਪਾਰਟੀ ਦੇ ਦੋਹਾਂ ਧੜਿਆਂ 'ਚ ਏਕਤਾ ਦੇ ਆਸਾਰ ਮੱਧਮ ਹੁੰਦੇ ਜਾ ਰਹੇ ਹਨ। ਬਠਿੰਡਾ ਕਨਵੈਨਸ਼ਨ 'ਚ ਪਾਸ ਕੀਤੇ ਮਤਿਆਂ 'ਤੇ ਦੋਹਾਂ ਧਿਰਾਂ 'ਚ ਸਹਿਮਤੀ ਨਾ ਬਣਨ ਦੀਆਂ ਸੰਭਾਵਨਾਵਾਂ ਕਾਰਨ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਸਾਥੀਆਂ ਨੇ 2019 'ਚ ਸਿਆਸੀ ਜ਼ਮੀਨ ਤਿਆਰ ਕਰਨ ਲਈ ਬਦਲ ਲਭਣੇ ਸ਼ੁਰੂ ਕਰ ਦਿਤੇ ਹਨ। ਸੂਤਰਾਂ ਅਨੁਸਾਰ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਖਹਿਰਾ ਗਰੁਪ ਵਲੋਂ ਲੋਕ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਤੀਜਾ ਬਦਲ ਦੇਣ ਲਈ

ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਪਤਾ ਲੱਗਾ ਹੈ ਕਿ ਅੱਜ ਖਹਿਰਾ ਖਹਿਰਾ ਨੇ ਬਰਗਾੜੀ ਮੋਰਚੇ ਨਾਲ ਜੁੜੇ ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਸਮੇਤ ਬਸਪਾ ਦੇ ਆਗੂਆਂ ਨਾਲ ਜਲੰਧਰ ਵਿਖੇ ਉੱਚ ਪਧਰੀ ਮੀਟਿੰਗ ਕੀਤੀ ਹੈ। ਮੀਟਿੰਗ ਵਿਚ ਬਸਪਾ ਪੰਜਾਬ ਦੇ ਆਬਜ਼ਰਵਰ ਤਰਣਧੀਰ ਸਿੰਘ, ਪੰਜਾਬ  ਪ੍ਰਧਾਨ ਰਛਪਾਲ ਸਿੰਘ ਰਾਜੂ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਹਾਜ਼ਰ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਖਹਿਰਾ ਅਤੇ ਦੂਜੇ ਆਗੂ ਬਸਪਾ ਦੀ ਇਸ ਮੰਗ ਨਾਲ

ਸਹਿਮਤ ਹਨ ਕਿ ਜੇ ਚੋਣ ਸਮਝੌਤਾ ਹੁੰਦਾ ਹੈ ਤਾਂ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਜਾਵੇਗਾ। ਉਂਜ ਹਾਲੇ ਤਕ ਸੀਟਾਂ ਦੇ ਬਟਵਾਰੇ ਬਾਰੇ ਆਖ਼ਰੀ ਗੱਲ ਚੱਲ ਰਹੀ ਹੈ। ਪਤਾ ਲੱਗਾ ਹੈ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਮਾਇਆਵਤੀ ਨੂੰ ਰੀਪੋਰਟ ਦੇਣਗੇ ਜਿਸ ਤੋਂ ਬਾਅਦ ਸੰਭਾਵਨਾ ਹੈ ਕਿ ਖਹਿਰਾ ਅਤੇ ਦੂਜੇ ਆਗੂਆਂ ਦੀ ਸਿੱਧੀ ਮਾਇਆਵਤੀ ਨਾਲ ਹੀ ਮੀਟਿੰਗ ਹੋਵੇ। ਸੂਤਰਾਂ ਮੁਤਾਬਕ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ 'ਚ ਲੋਕਾਂ ਦੇ ਦਿਲਾਂ 'ਚ ਹਾਲੇ ਤਕ ਤੀਜੇ ਮੋਰਚੇ ਦੀ ਬਣੀ ਤਾਂਘ ਨੂੰ ਪੂਰਾ ਕਰਨ ਲਈ ਖਹਿਰਾ ਵਲੋਂ ਤਕੜੇ ਯਤਨ ਕੀਤੇ ਜਾ ਰਹੇ ਹਨ। 

ਪੰਜਾਬ 'ਚ ਸਰਮਾਏਦਾਰੀ ਧਿਰਾਂ ਵਲੋਂ 'ਖੂੰਜੇ' ਲਗਾਏ ਈਮਾਨਦਾਰ ਆਗੂਆਂ ਨੂੰ ਵੀ ਤੀਜੇ ਮੋਰਚੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਵਿਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ ਧਰਮਵੀਰ ਗਾਂਧੀ, ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਸ਼ਾਮਲ ਹਨ। ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਪਹਿਲਾਂ ਹੀ ਖਹਿਰਾ ਧੜੇ ਨਾਲ ਮਿਲ ਕੇ ਚੱਲ ਰਹੀ ਹੈ। 

3 ਨਵੰਬਰ ਨੂੰ ਬਰਗਾੜੀ ਮੋਰਚੇ 'ਚ ਕਰਨਗੇ ਸ਼ਮੂਲੀਅਤ

ਸੁਖਪਾਲ ਸਿੰਘ ਖਹਿਰਾ ਆਗਾਮੀ 3 ਨਵੰਬਰ ਨੂੰ ਬਰਗਾੜੀ ਮੋਰਚੇ ਨਾਲ ਇਕਜੁਟਤਾ ਪ੍ਰਗਟ ਕਰਨ ਲਈ ਅਪਣੇ ਜੱਦੀ ਹਲਕੇ ਭੁਲੱਥ ਦੇ ਲੋਕਾਂ ਦਾ ਕਾਫ਼ਲਾ ਲੈ ਕੇ ਇਸ ਵਿਚ ਸ਼ਮੂਲੀਅਤ ਕਰਨਗੇ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਇਹ ਧਰਮ ਬਣਦਾ ਹੈ ਕਿ ਉਹ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲੱਗੇ ਬਰਗਾੜੀ ਮੋਰਚੇ ਦਾ ਡਟ ਕੇ ਸਾਥ ਦੇਣ। ਇਸ ਤੋਂ ਇਲਾਵਾ ਵਲੋਂ ਖਹਿਰਾ ਵਲੋਂ ਪੰਜਾਬ ਦੀਆਂ ਭਖਦੀਆਂ ਤਿੰਨ ਮੰਗਾਂ ਸਬੰਧੀ ਅੱਧ ਨਵੰਬਰ ਤੋਂ ਬਾਅਦ ਤਲਵੰਡੀ ਸਾਬੋ ਤੋਂ ਲੈ ਕੇ ਪਟਿਆਲਾ ਤਕ ਪੈਦਲ ਯਾਤਰਾ ਕੱਢਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement