
ਕੇਂਦਰੀ ਜੇਲ ਵਿਚ ਕੀਤੀ ਗਈ ਚੈਕਿੰਗ ਦੌਰਾਨ ਜੇਲ ਵਿਚੋਂ 5 ਮੋਬਾਈਲ ਫ਼ੋਨ ਬਰਾਮਦ ਹੋਣ ਦੇ ਦੋਸ਼ ਵਿਚ ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂ ਜੇਲ 'ਚ ਪਹਿਲਾਂ ਤੋਂ ਬੰਦ
ਅੰਮ੍ਰਿਤਸਰ, 27 ਅਪ੍ਰੈਲ (ਉੱਪਲ): ਕੇਂਦਰੀ ਜੇਲ ਵਿਚ ਕੀਤੀ ਗਈ ਚੈਕਿੰਗ ਦੌਰਾਨ ਜੇਲ ਵਿਚੋਂ 5 ਮੋਬਾਈਲ ਫ਼ੋਨ ਬਰਾਮਦ ਹੋਣ ਦੇ ਦੋਸ਼ ਵਿਚ ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂ ਜੇਲ 'ਚ ਪਹਿਲਾਂ ਤੋਂ ਬੰਦ 5 ਦੋਸ਼ੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਰਵੇਲ ਸਿੰਘ ਨੇ ਦਸਿਆ ਕਿ ਕੇਂਦਰੀ ਜੇਲ ਦੀ ਬੈਰਕ ਨੰਬਰ 4 ਦੇ ਕਮਰਾ ਨੰਬਰ 3 ਵਿਚੋਂ ਸੁਖਰਾਜ ਸਿੰਘ ਉਰਫ਼ ਰਾਜਾ ਅਤੇ ਸੁਲਤਾਨ ਸਿੰਘ ਵਾਸੀ ਪਿੰਡ ਈਸਾਪੁਰ, ਚੱਕੀ ਨੰਬਰ 8 ਵਿਚੋਂ ਅਨਕੁਲ ਕੁਮਾਰ ਖਤਰੀ, ਚੱਕੀ ਨੰਬਰ 4 ਵਿਚੋਂ ਜਗਮੀਤ ਸਿੰਘ ਉਰਫ਼ ਜੱਗੀ ਵਾਸੀ ਪਿੰਡ ਭਾਗੋਵਾਲ ਗੁਰਦਾਸਪੁਰ ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਾਸੀ ਪਿੰਡ ਭੈਣੀ ਗਿੱਲ ਅੰਮ੍ਰਿਤਸਰ ਨੂੰ ਵੱਖ-ਵੱਖ ਕੰਪਨੀਆਂ ਦੇ 5 ਮੋਬਾਈਲਾਂ ਅਤੇ ਚਾਰਜਰ ਸਮੇਤ ਕਾਬੂ ਕੀਤਾ ਗਿਆ। ਪੁਲਿਸ ਵਲੋਂ ਦੋਸ਼ੀਆਂ ਵਿਰੁਧ ਦਰਜ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ।