
ਨਿਰੋਲ ਪੇਂਡੂ ਿਲੰਕ ਸੜਕਾਂ ਵਾਸਤੇ 794 ਕਰੋੜ ਜਾਰੀ : ਲਾਲ ਸਿੰਘ
ਚੰਡੀਗੜ੍ਹ, 27 ਅਗੱਸਤ (ਜੀ.ਸੀ.ਭਾਰਦਵਾਜ): ਤਿੰਨ ਮਹੀਨੇ ਪਹਿਲਾਂ ਕੇਂਦਰ ਸਰਕਾਰ ਤੋਂ ਦਿਹਾਤੀ ਵਿਕਾਸ ਫ਼ੰਡ ਦੇ 1600 ਕਰੋੜ ਪ੍ਰਾਪਤ ਹੋਣ ਉਪਰੰਤ ਪੰਜਾਬ ਮੰਡੀ ਬੋਰਡ ਨੇ 794 ਕਰੋੜ ਦੀ ਰਕਮ ਨਿਰੋਲ ਪੇਂਡੂ ਿਲੰਕ ਸੜਕਾਂ ਦੀ ਉਸਾਰੀ ਵਾਸਤੇ ਜਾਰੀ ਕੀਤੇ ਹਨ, ਜਿਸ ਨਾਲ ਲਗਭਗ 1200 ਕਿਲੋਮੀਟਰ ਦੀਆਂ ਨਵੀਆਂ ਸੜਕਾਂ ਬਣਾਈਆਂ ਜਾਣੀਆਂ ਹਨ |
ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨੂੰ ਵਿਸ਼ੇਸ਼ ਤੌਰ 'ਤੇ ਦਸਿਆ ਕਿ ਵਿਧਾਨ ਸਭਾ ਦੇ ਕੁਲ 117 ਹਲਕਿਆਂ ਵਾਸਤੇ ਪੇਂਡੂ ਵਸੋਂ ਦੇ ਅਨੁਪਾਤ ਮੁਤਾਬਕ ਵਿਕਾਸ ਕੰਮਾਂ ਤੇ ਵਿਸ਼ੇਸ਼ ਤੌਰ 'ਤੇ ਿਲੰਕ ਸੜਕਾਂ ਦੀ ਨਵੀਂ ਉਸਾਰੀ, ਮਿੱਟੀ ਪੱਥਰ, ਪ੍ਰੀ ਮਿਕਸ ਵਿਛਾਉਣ ਲਈ ਰਕਮ ਦੀ ਵੰਡ ਦੀ ਲਿਸਟ ਤਿਆਰ ਕੀਤੀ ਹੈ ਜਿਸ ਦੀ ਪ੍ਰਵਾਨਗੀ ਮੁੱਖ ਮੰਤਰੀ ਨੇ ਦਿਤੀ ਹੈ |
ਸ. ਲਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਵਿਕਾਸ ਕੰਮਾਂ ਵੱਲ ਕਾਂਗਰਸ ਸਰਕਾਰ ਵਾਧੂ ਧਿਆਨ ਦੇ ਰਹੀ ਹੈ ਅਤੇ ਵਿਧਾਇਕਾਂ ਵਲੋਂ ਨਵੀਆਂ ਸੜਕਾਂ ਦੇ ਪ੍ਰਸਤਾਵ, ਡਿਪਟੀ ਕਮਿਸ਼ਨਰਾਂ ਰਾਹੀਂ ਆਉਣ ਉਪਰੰਤ ਅਗਲੇ ਮਹੀਨੇ ਟੈਂਡਰ ਲੱਗ ਜਾਣਗੇ ਪਰ ਮਿੱਟੀ ਪੱਥਰ ਪੈਣ ਤੋਂ ਬਾਅਦ ਲੁਕ ਬਜਰੀ ਪ੍ਰੀਮਿਕਸ ਦਾ ਕੰਮ ਅਪ੍ਰੈਲ ਮਹੀਨੇਹੋਵੇਗਾ |
ਜ਼ਿਲ੍ਹਾ ਵਾਈਸ ਤੇ ਹਲਕਾ ਵਾਈਜ਼ ਰਕਮਾਂ ਦੀ ਤਫ਼ਸੀਲ ਦਿੰਦੇ ਹੋਏ ਲਾਲ ਸਿੰਘ ਨੇ ਕਿਹਾ ਕਿ ਹੁਸ਼ਿਆਰਪੁਰ ਤੇ ਗੁਰਦਾਸਪੁਰ ਵਾਸਤੇ 59-59 ਕਰੋੜ, ਲੁਧਿਆਣਾ ਲਈ 63 ਕਰੋੜ, ਪਟਿਆਲਾ 54 ਕਰੋੜ, ਅੰਮਿ੍ਤਸਰ 53, ਜਲੰਧਰ 49 , ਬਠਿੰਡਾ 42 ਕਰੋੜ ਤੇ ਮੁਕਤਸਰ ਜ਼ਿਲ੍ਹੇ ਦੀਆਂ ਿਲੰਕ ਸੜਕਾਂ ਵਾਸਤੇ 30 ਕਰੋੜ ਰੁਪਏ ਤੇ ਮੋਗਾ ਜ਼ਿਲ੍ਹੇ ਵਾਸਤੇ 35 ਕਰੋੜ ਜਾਰੀ ਕੀਤੇ ਹਨ | ਬਾਕੀ ਜ਼ਿਲਿ੍ਹਆਂ ਬਰਨਾਲਾ 22 ਕਰੋੜ, ਫ਼ਤਿਹਗੜ੍ਹ 21, ਫ਼ਾਜ਼ਿਲਕਾ 30, ਫ਼ਰੀਦਕੋਟ 23 ਕਪੂਰਥਾ 29, ਮਾਨਸਾ 24, ਮੋਹਾਲੀ 20, ਨਵਾਂਸ਼ਹਿਰ 26 ਤੇ ਰੋਪੜ 23 ਕਰੋੜ ਅਤੇ ਤਰਨਤਾਰਨ 34 ਕਰੜ ਜਦੋਂ ਕਿ ਸੰਗਰੂਰ ਜ਼ਿਲ੍ਹੇ ਦੀਆਂ ਿਲੰਕ ਸੜਕਾਂ ਵਾਸਤੇ 48 ਕਰੋੜ ਦੀ ਰਕਮ ਜਾਰੀ ਕੀਤੀ ਜਾ ਰਹੀ ਹੈ |
ਫ਼ਰੀਦਕੋਟ ਜ਼ਿਲ੍ਹੇ ਵਾਸਤੇ 20 ਕਰੋੜ ਤੇ ਫ਼ਿਰੋਜ਼ਪੁਰ ਵਾਸਤੇ 30 ਕਰੋੜ ਦੇਣੇ ਹਨ | ਮੰਡੀ ਬੋਰਡ ਵਲੋਂ ਸਾਲਾਨਾ ਪਾਰਕਿੰਗ ਅਤੇ ਰੇਹੜੀ ਫੜ੍ਹੀ ਵਾਲਿਆਂ ਲਈ ਠੇਕੇ 'ਤੇ ਥਾਂ ਚਾੜ੍ਹਨ ਦੀ ਗੱਲ ਕਰਦੇ ਹੋਏ ਚੇਅਰਮੈਨ ਨੇ ਦਸਿਆ ਕਿ ਇਕ ਅਪ੍ਰੈਲ 2021 ਤੋਂ 31 ਮਾਰਚ 2022 ਤਕ ਦਾ ਗੱਡੀਆਂ ਦਾ ਪਾਰਕਿੰਗ ਦਾ ਠੇਕਾ ਤਾਂ ਜਾਰੀ ਰਹੇਗਾ ਪਰ ਰੇਹੜੀਆਂ ਫੜੀਆਂ ਵਾਲਿਆਂ ਨੂੰ ਪਹਿਲੀ ਸਤੰਬਰ ਤੋਂ ਪੂਰੀ ਖੁਲ੍ਹ ਦੇਣ ਯਾਨੀ ਕੋਈ ਵੀ ਫ਼ੀਸ ਰੋਜ਼ਾਨਾ ਮਾਸਿਕ ਜਾਂ ਤਿਮਾਹੀ ਦੇਣ ਤੋਂ ਪੂਰੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ |
ਸ. ਲਾਲ ਸਿੰਘ ਨੇ ਦਸਿਆ ਕਿ 34 ਮੰਡੀਆਂ ਦੇ ਇਹੋ ਜਿਹੇ ਥਾਵਾਂ ਤੋਂ ਰੇਹੜੀਆਂ ਵਾਲਿਆਂ ਤੋਂ ਠੇਕੇਦਾਰ, ਰੋਜ਼ਾਨਾ 100-200 ਰੁਪਏ ਵਸੂਲ ਕੇ ਕੁਲ 12 ਕਰੋੜ ਦੀ ਆਮਦਨ ਮੰਡੀ ਬੋਰਡ ਨੂੰ ਆਉਂਦੀ ਸੀ ਜੋ 1 ਸਤੰਬਰ ਤੋਂ ਬਿਲਕੁਲ ਨਹੀਂ ਲਈ ਜਾਵੇਗੀ | ਲਾਲ ਸਿੰਘ ਨੇ ਦਸਿਆ ਕਿ ਿਲੰਕ ਸੜਕਾਂ ਵਾਸਤੇ ਰਕਮ ਦੀ ਵੰਡ ਬਿਨਾਂ ਕਿਸੇ ਵਿਤਕਰੇ ਤੋਂ ਕੀਤੀ ਗਈ ਹੈ ਅਤੇ 34 ਤੋਂ 37 ਵਿਰੋਧੀ ਧਿਰਾਂ ਦੇ ਹਲਕਿਆਂ ਵਿਚ ਵੀ ਪੇਂਡੂ ਵਸੋਂ ਦੇ ਆਧਾਰ 'ਤੇ ਵੰਡ ਪੂਰੀ ਕੀਤੀ ਹੈ |