ਰਾਤ ਨੂੰ ਅਚਾਨਕ ਇਕ ਹੀ ਪਿੰਡ ਦੇ 6 ਲੋਕਾਂ ਦੀ ਹੋਈ ਮੌਤ, ਪਿੰਡ ਵਾਸੀਆਂ ‘ਚ ਖ਼ੌਫ਼ ਦਾ ਮਾਹੌਲ
Published : Dec 28, 2018, 7:47 pm IST
Updated : Dec 28, 2018, 7:47 pm IST
SHARE ARTICLE
Six People Died In A Village Of Bathinda
Six People Died In A Village Of Bathinda

ਇਕ ਪਿੰਡ ਵਿਚ ਅਚਾਨਕ ਰਾਤ ਨੂੰ 6 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸਨਸਨੀ ਫੈਲ ਗਈ ਹੈ। ਉੱਥੇ ਹੀ ਪੀੜਤ ਪਰਵਾਰਾਂ...

ਬਠਿੰਡਾ (ਸਸਸ) : ਇਕ ਪਿੰਡ ਵਿਚ ਅਚਾਨਕ ਰਾਤ ਨੂੰ 6 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸਨਸਨੀ ਫੈਲ ਗਈ ਹੈ। ਉੱਥੇ ਹੀ ਪੀੜਤ ਪਰਵਾਰਾਂ ਦੇ ਘਰਾਂ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਸਾਰਿਆਂ ਦੀ ਮੌਤ ਦੀ ਵਜ੍ਹਾ ਵੀ ਵੱਖ-ਵੱਖ ਹੈ। ਪੂਰੇ ਪਿੰਡ ਵਿਚ ਲੋਕ ਇਸ ਘਟਨਾ ਕਰਕੇ ਦਹਿਸ਼ਤ ਵਿਚ ਹਨ। ਲੋਕਾਂ ਵਿਚ ਇਕ ਖ਼ੌਫ਼ ਜਿਹਾ ਬਣਿਆ ਹੋਇਆ ਹੈ। ਮਾਮਲਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਹੈ।

ਇੱਥੋਂ ਦੇ ਪਿੰਡ ਮਹਿਮਾ ਸਰਜਾ ਵਿਚ ਬੁੱਧਵਾਰ ਦੀ ਰਾਤ 6 ਲੋਕਾਂ ਦੀ ਅਚਾਨਕ ਵੱਖ-ਵੱਖ ਬਿਮਾਰੀਆਂ ਨਾ ਮੌਤ ਹੋ ਗਈ। ਇਨ੍ਹਾਂ ਵਿਚ ਪੰਜਾਬ ਪੁਲਿਸ ਦਾ ਇਕ ਥਾਣੇਦਾਰ ਸਵਰਣ ਸਿੰਘ ਵੀ ਸ਼ਾਮਿਲ ਹੈ। ਇਸ ਪਿੰਡ ਦੇ ਇੰਦਰਜੀਤ ਕੌਰ, ਰਜਿੰਦਰ ਸਿੰਘ, ਮਨਜੀਤ ਕੌਰ ਦੇ ਨਾਮ ਸ਼ਾਮਿਲ ਹਨ। ਜਦੋਂਕਿ ਦੋ ਦੇ ਨਾਮ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਿੰਡ ਨਿਵਾਸੀ ਬਲਦੇਵ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਦੇ 6 ਲੋਕਾਂ ਦੀ ਅਚਾਨਕ ਮੌਤ ਹੋ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਸਾਰੇ ਲੋਕ 50 ਸਾਲਾਂ ਤੋਂ ਵੱਧ ਉਮਰ ਦੇ ਸੀ। ਇੰਦਰਜੀਤ ਕੌਰ ਲੰਬੇ ਸਮੇਂ ਤੋਂ ਬ੍ਰੇਨ ਟਿਊਮਰ ਦੇ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ। ਜੋ ਉਪਚਾਰ ਦੇ ਲਈ ਲੁਧਿਆਣਾ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਈ ਗਈ ਸੀ। ਇਸ ਤੋਂ ਇਲਾਵਾ ਪਿੰਡ ਦੇ ਪੰਜਾਬ ਪੁਲਿਸ ਦੇ ਥਾਣੇਦਾਰ ਸਵਰਣ ਸਿੰਘ ਨੂੰ ਹਾਰਟ ਅਟੈਕ ਹੋ ਗਿਆ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ। ਰਜਿੰਦਰ ਸਿੰਘ ਦੀ ਵੀ ਅਟੈਲ ਨਾਲ ਹੀ ਮੌਤ ਹੋਈ।

ਇਸ ਤੋਂ ਇਲਾਵਾ ਪਿੰਡ ਦੇ ਬਾਹਰ ਖੇਤਾਂ ਵਿਚ ਰਹਿ ਰਹੇ ਦੋ ਬਜ਼ੁਰਗਾਂ ਦੀ ਬੁਖ਼ਾਰ ਦੇ ਕਾਰਨ ਮੌਤ ਹੋ ਗਈ। ਇਕ ਹੋਰ ਮਹਿਲਾ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ। ਬਲਦੇਵ ਸਿੰਘ ਨੇ ਦੱਸਿਆ ਕਿ ਇਕ ਹੀ ਰਾਤ ਵਿਚ ਪਿੰਡ ਦੇ 6 ਲੋਕਾਂ ਦੀ ਮੌਤ ਹੋਣ ਦੇ ਕਾਰਨ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਇੰਦਰਜੀਤ ਕੌਰ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਵੀਰਵਾਰ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਕਰ ਦਿਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement