
ਗੋਲੀ ਮਾਰਨ ਦਾ ਕਾਰਨ ਦੋਵਾਂ ਵਿਚ ਘਰੇਲੂ ਲੜਾਈ
ਜਲੰਧਰ: ਜਲੰਧਰ ’ਚ ਇਕ ਹੈੱਡ ਕਾਂਸਟੇਬਲ ਵਲੋਂ ਅਪਣੀ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਤੇ ਅਪਣੀ ਪਤਨੀ ਨੂੰ ਗੋਲੀ ਮਾਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਮਾਰਨ ਦਾ ਕਾਰਨ ਦੋਵਾਂ ਵਿਚ ਆਪਸੀ ਘਰੇਲੂ ਲੜਾਈ ਦੱਸਿਆ ਜਾ ਰਿਹਾ ਹੈ। ਦੋਵਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੌਲਦਾਰ ਥਾਣਾ-5 ਵਿਚ ਤੈਨਾਤ ਹੈ।
Crime Scene
ਮਿਲੀ ਜਾਣਕਾਰੀ ਮੁਤਾਬਕ, ਬਸਤੀ ਸ਼ੇਖ ਇਲਾਕੇ ਦੇ ਰਹਿਣ ਵਾਲੇ ਹੌਲਦਾਰ ਹਰਵਿੰਦਰ ਸਿੰਘ ਦਾ ਅੱਜ ਕਿਸੇ ਗੱਲ ਨੂੰ ਲੈ ਕੇ ਅਪਣੀ ਪਤਨੀ ਮਨਦੀਪ ਕੌਰ ਨਾਲ ਝਗੜਾ ਹੋ ਗਿਆ। ਇਹ ਝਗੜਾ ਇੰਨਾ ਜ਼ਿਆਦਾ ਵਧ ਗਿਆ ਕਿ ਗੁੱਸੇ ਵਿਚ ਆ ਕੇ ਹਰਵਿੰਦਰ ਸਿੰਘ ਨੇ ਅਪਣੀ ਸਰਵਿਸ ਰਿਵਾਲਵਰ ਨਾਲ ਅਪਣੀ ਪਤਨੀ ’ਤੇ ਫਾਇਰਿੰਗ ਕਰ ਦਿਤੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਸ ਦੌਰਾਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।