
ਪੰਚਕੂਲਾ 'ਚ ਵਾਪਰੀ ਵਿਆਪਕ ਹਿੰਸਾ ਅਤੇ ਅੱਗਜਨੀ ਦੇ ਕੇਸ 'ਚ ਅੰਬਾਲਾ ਜੇਲ 'ਚ ਬੰਦ ਹੈ ਹਨੀਪ੍ਰੀਤ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸਾਲ 2017 ਦੇ ਸੀਬੀਆਈ ਅਦਾਲਤ ਪੰਚਕੂਲਾ ਦੇ ਸੌਦਾ ਸਾਧ ਰਾਮ ਰਹੀਮ ਵਿਰੁੱਧ ਬਲਾਤਕਾਰ ਦੇ ਕੇਸ 'ਚ ਸਜ਼ਾ ਬਾਰੇ ਫ਼ੈਸਲੇ ਤੋਂ ਪਹਿਲਾਂ ਵਾਪਰੀ ਹਿੰਸਾ ਦੇ ਮਾਮਲੇ 'ਚ ਹਨੀਪ੍ਰੀਤ ਇੰਸਾ ਨੇ ਜ਼ਮਾਨਤ ਦੀ ਮੰਗ ਕੀਤੀ ਹੈ। ਪੰਚਕੂਲਾ 'ਚ ਵਾਪਰੀ ਵਿਆਪਕ ਹਿੰਸਾ ਅਤੇ ਅੱਗਜਨੀ ਦੇ ਕੇਸ 'ਚ ਅਕਤੂਬਰ 2017 'ਚ ਆਤਮ ਸਮਰਪਣ ਕਰਨ ਵਾਲੀ ਸੌਦਾ ਸਾਧ ਦੀ ਕਰੀਬੀ ਹਨੀਪ੍ਰੀਤ ਉਦੋਂ ਤੋਂ ਹੀ ਅੰਬਾਲਾ ਜੇਲ 'ਚ ਬੰਦ ਹੈ।
Honeypreet
ਹਨੀਪ੍ਰੀਤ ਨੇ ਲੰਮੇ ਸਮੇਂ ਤੋਂ ਜੇਲ 'ਚ ਬੰਦ ਹੋਣ ਅਤੇ ਇਸੇ ਕੇਸ 'ਚ ਕਈ ਹੋਰਨਾਂ ਡੇਰਾ ਪ੍ਰੇਮੀਆਂ ਨੂੰ ਜ਼ਮਾਨਤਾਂ ਮਿਲ ਚੁੱਕੀਆਂ ਹੋਣ ਦਾ ਹਵਾਲਾ ਦੇ ਕੇ ਜ਼ਮਾਨਤ ਦੀ ਮੰਗ ਕੀਤੀ ਹੈ। ਹਨੀਪ੍ਰੀਤ ਉੱਤੇ ਇਸ ਮਾਮਲੇ 'ਚ ਰਾਮ ਰਹੀਮ ਨੂੰ ਬਚਾ ਕੇ ਲੈ ਜਾਣ ਅਤੇ ਹਿੰਸਾ ਭੜਕਾਉਣ ਦੀ ਸਾਜ਼ਸ਼ ਰਚਣ ਦੇ ਦੋਸ਼ ਹਨ।