
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਹਲਕਾ ਉੜਮੁੜ ਦੇ ਪਿੰਡ ਮੁਰਾਦਪੁਰ ਦੀ ਨੂੰਹ ਦਲਬੀਰ ਕੌਰ ਡੈਬੀ ਥਿਆੜਾ ਇੰਗਲੈਂਡ ਦੇ ਰੈਡਬਰਿਜ ...
ਹੁਸ਼ਿਆਰਪੁਰ : ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਹਲਕਾ ਉੜਮੁੜ ਦੇ ਪਿੰਡ ਮੁਰਾਦਪੁਰ ਦੀ ਨੂੰਹ ਦਲਬੀਰ ਕੌਰ ਡੈਬੀ ਥਿਆੜਾ ਇੰਗਲੈਂਡ ਦੇ ਰੈਡਬਰਿਜ ਸ਼ਹਿਰ ਦੀ ਮੇਅਰ ਬਣ ਗਈ, ਜਿਸ ਨਾਲ ਉਨ੍ਹਾਂ ਦੇ ਪਿੰਡ ਦਾ ਨਾਮ ਰੋਸ਼ਨ ਹੋਇਆ। ਅਜਿਹੀ ਮੱਲ ਮਾਰ ਕੇ ਉਨ੍ਹਾਂ ਨੇ ਉਨ੍ਹਾਂ ਪੰਜਾਬੀਆਂ 'ਚ ਆਪਣਾ ਨਾਮ ਸ਼ੁਮਾਰ ਕਰ ਲਿਆ ਹੈ, ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ 'ਤੇ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ।
dalbir kaur mayorਹਾਲੇ ਕੁੱਝ ਦਿਨ ਪਹਿਲਾਂ ਹੀ ਦਲਬੀਰ ਕੌਰ ਨੇ ਅਪਣੇ ਅਹੁਦੇ ਦੀ ਸਹੁੰ ਚੁੱਕੀ ਹੈ। ਪਿੰਡ ਮੁਰਾਦਪੁਰ ਦੀ ਇਸ ਨੂੰਹ ਨੇ ਜਦੋਂ ਮੇਅਰ ਦੇ ਰੂਪ 'ਚ ਸਹੁੰ ਚੁੱਕੀ ਤਾਂ ਉਸ ਸਮੇਂ ਪਿੰਡ 'ਚ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਸੀ। ਇਸ ਪ੍ਰਾਪਤੀ ਨਾਲ ਸਿੱਖ ਭਾਈਚਾਰੇ ਦਾ ਨਾਮ ਵੀ ਹੋਰ ਰੌਸ਼ਨ ਹੋਇਆ ਹੈ ਅਤੇ ਸਿੱਖਾਂ ਵਿਚ ਵੀ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
dalbir kaur mayorਪਰਿਵਾਰਕ ਮੈਂਬਰ ਡਾਇਰੈਕਟਰ ਸ਼ੂਗਰ ਫੈੱਡ ਪੰਜਾਬ ਅਤੇ ਅਕਾਲੀ ਆਗੂ ਗੁਰਕਵਲ ਸਿੰਘ ਸੋਢੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਦਲਬੀਰ ਕੌਰ ਥਿਆੜਾ ਪਤਨੀ ਗੁਰਨਾਮ ਸਿੰਘ ਥਿਆੜਾ ਲੇਬਰ ਪਾਰਟੀ ਵੱਲੋਂ 2011 'ਚ ਅਲਡਬੋਰੋਫ ਵਾਰਡ ਤੋਂ ਕੌਂਸਲਰ ਬਣੇ ਸਨ ਅਤੇ ਹੁਣ ਫਿਰ ਇਸ ਵਾਰਡ 'ਚ ਜਿੱਤ ਹਾਸਲ ਕਰਕੇ ਉਹ ਰੈਡਬਰਿਜ ਨਗਰ ਦੇ ਮੇਅਰ ਬਣੇ ਹਨ।
dalbir kaur mayor in redbridgeਸੋਢੀ ਨੇ ਅੱਗੇ ਦੱਸਿਆ ਕਿ 30 ਸਾਲ ਸਰਕਾਰੀ ਸੇਵਾਵਾਂ ਦੇਣ ਤੋਂ ਬਾਅਦ ਦਲਬੀਰ ਕੌਰ ਥਿਆੜਾ 1976 ਤੋਂ ਹੀ ਏਲਹੈਪ ਸੰਸਥਾ ਰਾਹੀਂ ਉੱਤਰ ਪੱਛਮ ਲੰਡਨ ਅਤੇ ਐਸੈਕਸ ਇਲਾਕੇ 'ਚ ਹਜ਼ਾਰਾਂ ਅਪਾਹਜ ਬੱਚਿਆਂ ਦੀ ਬਿਹਤਰੀ ਲਈ ਅਤੇ ਹੋਰ ਸਮਾਜ ਸੇਵੀ ਕੰਮਾਂ 'ਚ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਦਲਬੀਰ ਕੌਰ ਦੇ ਮੇਅਰ ਬਣਨ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਦਾ ਮਾਣ ਵਧਿਆ ਹੈ।
dalbir kaur mayor in redbridge englandਦਲਬੀਰ ਕੌਰ ਥਿਆੜਾ ਦੇ ਮੇਅਰ ਬਣਨ 'ਤੇ ਜਿੱਥੇ ਇੰਗਲੈਂਡ ਦੇ ਸਿੱਖ ਨੇਤਾਵਾਂ ਵਲੋਂ ਉਨ੍ਹਾਂ ਨੂੰ ਮੁਬਾਰਕਵਾਦ ਦਿਤੀ ਜਾ ਰਹੀ ਹੈ, ਉਥੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲਰਾਠਾਂ, ਜਸਜੀਤ ਸਿੰਘ ਥਿਆੜਾ, ਹਰਜਿੰਦਰ ਸਿੰਘ ਧਾਮੀ, ਜਤਿੰਦਰ ਸਿੰਘ ਲਾਲੀ ਬਾਜਵਾ, ਅਰਵਿੰਦਰ ਸਿੰਘ ਰਸੂਲਪੁਰ, ਹੁਸ਼ਿਆਰ ਸਿੰਘ ਥਿਆੜਾ, ਨਿਰਮਲ ਸਿੰਘ ਮੱਲੀ, ਪਰਮਿੰਦਰ ਸਿੰਘ, ਸਤਨਾਮ ਸਿੰਘ ਢਿੱਲੋਂ, ਨੰਬਰਦਾਰ ਜਸਪਾਲ ਸਿੰਘ ਤੇ ਪਿੰਡ ਵਾਸੀਆਂ ਨੇ ਥਿਆੜਾ ਪਰਿਵਾਰ ਨੂੰ ਮੁਬਾਰਕਵਾਦ ਦਿਤੀ ਹੈ।