ਪਿਛਲੇ ਮਹੀਨੇ ਪਤਨੀ ਦੀ ਕੈਂਸਰ ਕਾਰਨ ਹੋਈ ਸੀ ਮੌਤ
Punjab News: ਨਜ਼ਦੀਕੀ ਪਿੰਡ ਸ਼ਾਹਪੁਰ ਕਲਾਂ ਦੇ ਵਸਨੀਕ ਸੌਂਣ ਖਾਂ ਪੁੱਤਰ ਕਪੁਰ ਖਾਂ ਨੇ ਕਰਜ਼ੇ ਦੇ ਮਾਰ ਹੇਠ ਖੁਦਕੁਸ਼ੀ ਕਰ ਲਏ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ।
ਜਾਣਕਾਰੀ ਦਿੰਦਿਆਂ ਲੱਖੀ ਸਰਪੰਚ, ਪੰਚਾਇਤ ਮੈਂਬਰ ਸੰਦੀਪ ਸਿੰਘ ਤੇ ਬੀਰਬਲ ਸਿੰਘ ਨੇ ਦੱਸਿਆ ਹੈ ਕਿ ਕੁਝ ਸਾਲਾਂ ਤੋਂ ਸੌਂਣ ਖਾਂ ਦੀ ਪਤਨੀ ਕੈਂਸਰ ਤੋਂ ਪੀੜ੍ਹਤ ਸੀ ਜਿਸ ਦੀ ਪਿਛਲੇ ਮਹੀਨੇ ਮੌਤ ਹੋ ਗਈ ਤੇ ਪਰਿਵਾਰ ਵਿੱਚ ਦੋ ਬੱਚੇ ਇੱਕ ਮੁੰਡਾ ਤੇ ਕੁੜੀ ਹਨ ਜਦਕਿ ਕੁੜੀ ਨਬਾਲਗ ਹੈ ।
ਉਹਨਾਂ ਦੱਸਿਆ ਕਿ ਸੌਣ ਖਾਂ ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਕਰਜ਼ੇ ਤੋਂ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ ਜਿਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਹੈ।ਸਮੁੱਚੇ ਪਿੰਡ ਤੇ ਪੰਚਾਇਤ ਵੱਲੋਂ ਸਰਕਾਰ ਤੋਂ ਪੀੜ੍ਹਤ ਪਰਿਵਾਰ ਦੀ ਆਰਥਿਕ ਮੱਦਦ ਦੀ ਮੰਗ ਕੀਤੀ ਹੈ।ਥਾਣਾ ਚੀਮਾ ਦੀ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।